ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਪੈਰਿਸ ਸੰਮੇਲਨ  -ਸੰਸਾਰ ਵਿਤੀ ਪ੍ਰਨਾਲੀ ਢਾਂਚਾ ਬਦਲਿਆ ਜਾਵੇ ? 

ਜਗਦੀਸ਼ ਸਿੰਘ ਚੋਹਕਾ 

ਸਾਲ 2008 ਦੇ ਸੰਸਾਰ ਵਿੱਤੀ ਮਹਾਂ ਝਟਕੇ ਤੋਂ ਪੈਦਾ ਹੋਏ ਮੰਦੀ ਵਿਵਸਥਾਗਤ ਆਰਥਿਕ ਸੰਕਟ ਤੋਂ ਬਾਅਦ ਸੰਸਾਰ ਪੂੰਜੀਵਾਦ ਆਪਣੇ ਪਹਿਲੇ ਵਾਲੇ ਪੱਧਰ ਤੱਕ ਬਹਾਲੀ ਕਰਨ ਦੇ ਸਮਰੱਥ ਨਹੀਂ ਹੋ ਸੱਕਿਆ ਹੈ ? ਸੰਸਾਰ ਬੈਂਕ ਤਾਂ ਹੁਣ ਵੀ ਇਸ ਗੱਲ ‘ਤੇ ਕਾਇਮ ਹੈ ਕਿ 2023 ਵਿੱਚ ਸੰਸਾਰ ਉਤਪਾਦਨ ਮਹਾਂਮਾਰੀ ਦੇ ਪਹਿਲਾਂ ਵਾਲੇ ਸੰਸਾਰ ਉਤਪਾਦਨ ਦੇ ਅਨੁਮਾਨਾਂ ਤੋਂ ਅੱਜ ਵੀ 1.7-ਫੀਸਦ ਹੇਠਾਂ ਹੀ ਰਹੇਗਾ ! ਅੰਤਰ-ਰਾਸ਼ਟਰੀ ਵਿੱਤੀ ਪੂੰਜੀ ਦੀ ਅਗਵਾਈ ‘ਚ ਚਲ ਰਹੇ ਨਵ-ਉਦਾਰਵਾਦ ਨੂੰ ਆਮਦਨ ਅਤੇ ਸੰਪਤੀ ਵਧਾਉਣ ਦੀ ਇਸ ਪ੍ਰਕਿਰਿਆ ਨੂੰ ਠੋਸ ਕੀਤਾ ਹੈ। ਇਹ ਨਵ-ਉਦਾਰਵਾਦ ਅਧੀਨ ਮੁਨਾਫਿਆ ਨੂੰ ਵੱਧ ਕਰਨ ਦੇ ਉਦੇਸ਼ ਦਾ ਇਕ ਠੋਸ ਸੰਕੇਤ ਵੀ ਹੈ। ਅੱਜ ਸੰਸਾਰ ਪੂੰਜੀਵਾਦ ਉਪਰੋਕਤ ਹਲਾਤਾਂ ਦਾ ਫਾਇਦਾ ਉਠਾ ਕੇ ਅਮੀਰਾਂ ਨੂੰ ਹੋਰ ਅਮੀਰ ਬਣਾ ਰਿਹਾ ਅਤੇ ਇਸ ਸੰਕਟ ਗ੍ਰਸਤ ਹਲਾਤਾਂ ਅੰਦਰ ਆਪਣੀ ਅਰਥ ਵਿਵਸਥਾ ਉਪਰ ਮਜ਼ਬੂਤ ਕਰਨ ਦੇ ਮਨਸੂਬਿਆਂ ਰਾਹੀਂ ਸੰਸਾਰ ਅੰਦਰ ਆਪਣੀਆਂ ਪੂੰਜੀਵਾਦੀ ਰਾਜਨੀਤਕ ਸ਼ਕਤੀਆਂ ਨੂੰ ਮਜ਼ਬੂਤ ਵੀ ਕਰ ਰਿਹਾ ਹੈ। ਪਰ ਦੂਸਰੇ ਪਾਸੇ ਸੰਸਾਰ ਅੰਦਰ ਵਧ ਰਹੀ ਭੁੱਖਮਰੀ, ਗਰੀਬੀ ਅਤੇ ਬੇਰੁਜ਼ਗਾਰੀ ਕਾਰਨ ਲੋਕਾਂ ਅੰਦਰ ਹਾਕਮਾਂ ਪ੍ਰਤੀ ਰੋਹ ਵੀ ਵੱਧ ਰਹੇ ਹਨ।

        ਦੁਨੀਆ ਅੰਦਰ ਵੱਧ ਰਹੇ ਆਰਥਿਕ ਟਕਰਾਅ ਅਤੇ ਸ਼ੋਸ਼ਣ ਦੇ ਵਿਰੁਧ ਅਤੇ ਕਿਰਤੀ ਵਰਗ ਦੇ ਹਰ ਤਰਾਂ ਨੇ ਸੰਘਰਸ਼ਾਂ ਨੇ ਕਿਸਾਨਾਂ ‘ਤੇ ਇਸਤਰੀਆਂ ਵਲੋਂ ਕੁਦਰਤੀ ਵਾਤਾਵਰਣ ਦੇ ਹੋ ਰਹੇ ਵਿਨਾਸ਼ ਅਤੇ ਪਰਦੂਸ਼ਣ ਵਿਰੁਧ ਉਠ ਰਹੇ ਰੋਹਾਂ ਨੇ, ਪੂੰਜੀਵਾਦੀ ਸਰਕਾਰਾਂ ਵਲੋਂ ਧਾਰਨ ਕੀਤੀਆਂ ਚੁਪੀਆਂ ਤੋੜਨ ਲਈ ਮਜ਼ਬੂਰ ਕਰਨਾ ਸ਼ੁਰੂ ਕੀਤਾ ਹੋਇਆ ਹੈ। ਕਈ ਦੇਸ਼ਾਂ ਅੰਦਰ ਅਜਿਹੀਆਂ ਹਾਕਮ ਪਾਰਟੀਆਂ ਵਿਰੁਧ ਮੁਹਿੰਮਾਂ ਦੀ ਤਾਕਤ ਨੇ ਅਗਾਂਹਵਧੂ ਅਤੇ ਗੈਰ-ਸੱਜੇ ਪੱਖੀ ਤਾਕਤਾਂ ਦੀ ਹਮਾਇਤ ਕਰਦੇ ਹੋਏ ਚੋਣਾਂ ਅੰਦਰ ਰਾਜਸੀ ਬਦਲਾਵਾਂ ਲਈ ਹਾਂ ਪੱਖੀ ਨਤੀਜੇ ਵੀ ਲਿਆਂਦੇ ਹਨ। ਪੂੰਜੀਵਾਦੀ ਕਿਰਤੀ ਅਤੇ ਪੂੰਜੀ ਵਿਚਕਾਰ ਬੁਨਿਆਦੀ ਵਿਰੋਧਤਾਈ, ਕਿਰਤੀ ਜਮਾਤ ਅਤੇ ਕਿਰਤੀ ਲੋਕਾਂ ਦੇ ਅਧਿਕਾਰਾਂ ਉਪਰ ਵਧੇਰੇ ਹਮਲਿਆ ਅਤੇ ਸਰਕਾਰੀ ਖਰਚਿਆਂ ‘ਚ ਕਟੌਤੀ ਕਰਨ ਵਾਲੇ ਸਖ਼ਤ ਉਪਾਵਾਂ ਰਾਹੀ ਤਿੱਖੀ ਲੁੱਟ ਅਤੇ ਕਿਰਤੀ-ਜਮਾਤ ‘ਤੇ ਸੇਧੇ ਜਾ ਰਹੇ ਹਮਲਿਆ ਵਿਰੁਧ ਸਮਾਜਕ ਵਿਰੋਧਤਾਈਆਂ ਵੱਧ ਰਹੀਆਂ ਹਨ। ਸਾਮਰਾਜਵਾਦ ਅਤੇ ਵਿਕਾਸਸ਼ੀਲ ਦੇਸ਼ਾਂ ਅੰਦਰ ਅੰਤਰ-ਵਿਰੋਧ ਵਧ ਰਿਹਾ। ਵਿਕਸਤ ਤੇ ਅਮੀਰ ਦੇਸ਼ ਗਲੋਬਲ ਵਾਰਮਿੰਗ ਦੀ ਇਤਿਹਾਸਕ ਜਿੰਮੇਵਾਰੀ ਲੈਣ ਤੋਂ ਇਨਕਾਰ ਕਰ ਰਹੇ ਹਨ। ਹੁਣ ਮੌਜੂਦਾ ਹਾਲਾਤਾਂ ਅੰਦਰ ਪੈਦਾ ਹੋਈਆ ਸੰਸਾਰ ਅੰਤਰ ਵਿਰੋਧਤਾਈਆਂ ਨੇ ਹੀ ਪੈਰਿਸ ਅੰਦਰ ਸੰਸਾਰ ਵਿਤੀ ਪ੍ਰਨਾਲੀ ‘ਤੇ ਮੰਦੇ ਦੇ ਭੈਅ ‘ਤੇ ਵਿਚਾਰਾਂ ਕਰਨ ਲਈ ਵਿਕਸਤ ਦੇਸ਼ਾਂ ਨੂੰ ਇਕ ਮੰਚ ਤੇ ਬੈਠਣ ਲਈ ਮਜਬੂਰ ਕੀਤਾ ਹੈ।

        ਲੋੜ ਨੂੰ ਭਾਸਦੇ ਹੋਏ ਪੈਰਿਸ ਅੰਦਰ ਦੋ ਦਿਨਾਂ 22-23 ਜੂਨ ਚਲੇ ਸੰਮੇਲਨ ਅੰਦਰ ਲਗਪਗ 1500 ਨੁਮਾਇੰਦੇ ਅਤੇ 40-ਦੇਸ਼ਾਂ ਦੇ ਕੌਮੀ ਪ੍ਰਮੁੱਖ ਸ਼ਾਮਲ ਹੋਏ ਹਨ। ਪੈਰਿਸ ਅੰਦਰ ਇਹ ਸੰਮੇਲਨ ਵਿਤੀ ਪ੍ਰਨਾਲੀ ਅਤੇ ਜਲਵਾਯੂ ਸਬੰਧੀ ਸੀ। ਭਾਵੇਂ ਇਸ ਦਾ ਰੂਪ ਜੀ-7 ਜਾਂ ਜੀ-20 ਸੰਮੇਲਨ ਵਰਗਾ ਹੀ ਸੀ ਅਤੇ ਮੁੱਖ ਅਜੰਡੇ ਜਲਵਾਯੂ ਪ੍ਰੀਵਰਤਨ ਅਤੇ ਸੰਸਾਰ ਵਿੱਤੀ ਪੂੰਜੀ ਦੇ ਦੁਰ-ਪ੍ਰਭਾਵਾਂ ਕਾਰਨ ਵਿਗਾੜਾਂ ਵਿਰੁਧ ਜੂਝਣਾ ਸੀ। ਪਰ ਅਮਲ ਇਹ ਪ੍ਰਤੱਖ ਹੈ ਕਿ ਅੱਜ ਸੰਸਾਰ ਪੂੰਜੀਵਾਦੀ ਵਿਕਸਤ ਦੇਸ਼ ਹੀ ਹਨ ਜਿਨਾਂ ਕਾਰਨ ਸੰਸਾਰ ਪੂੰਜੀਵਾਦੀ ਵਿਤੀ ਸੰਕਟ ਪੈਦਾ ਹੋਇਆ ਹੈ ਅਤੇ ਸੰਸਾਰ ਅੰਦਰ ਜੋ ਜਲਵਾਯੂ ਪ੍ਰੀਵਰਤਨ ‘ਚ ਵਿਗਾੜਾਂ ਪੈਦਾ ਹੋਈਆਂ ਹਨ ਜਿਨ੍ਹਾਂ ਲਈ ਵੀ ਮੁੱਖ ਤੌਰ ‘ਤੇ ਪੂੰਜੀਵਾਦੀ ਵਿਕਸਤ ਦੇਸ਼ ਹੀ ਜਿੰਮੇਵਾਰ ਹਨ ! ਡੂੰਘੀ ਹੋ ਰਹੀ ਸੰਸਾਰ ਆਰਥਿਕ ਮੰਦੀ, ਸੰਸਾਰ ਅਰਥ ਵਿਵਸਥਾ ਉਪਰ ਵਿੱਤੀ ਪੂੰਜੀ ਦੀ ਹੋ ਰਹੀ ਮਜ਼ਬੂਤ ਜਕੜ, ਜਿਸ ਕਾਰਨ ਸੰਸਾਰ ਅੰਦਰ ਕੋਵਿਡ-19 ਮਹਾਂਮਾਰੀ ਦੇ ਤਬਾਹ ਕੁੰਨ ਪ੍ਰਕੋਪ ਅਤੇ ਇਸ ਦੇ ਨਵੇਂ ਰੂਪਾਂ ਦੇ ਉਭਰਨ ਦੇ ਅਸਰਾਂ ਵਿਰੁਧ ਜੁੜੇ ਮੁੱਦਿਆਂ ਨੂੰ ਨਜਿੱਠਣ ਲਈ ਵੀ ਪੂੰਜੀਵਾਦੀ ਦੇਸ਼ ਅਸਫਲ ਰਹੇ ਹਨ। ਇਹ ਦੇਸ਼ ਹੀ ਪ੍ਰਮੁੱਖ ਤੌਰ ‘ਤੇ ਅੱਜ ਵੀ ਕੀ ਨਿਰਣਾਇਕ ਫੈਸਲੇ ਅਤੇ ਚੁਣੌਤੀਆਂ ਵਿਰੁਧ ਕਿਵੇਂ ਜੂਝਣਗੇ ਜੋ ਪੈਰਿਸ ਅੰਦਰ ਜੁੜੇ ਹਨ ? ਇਨ੍ਹਾਂ ਮੁੱਦਿਆ ‘ਤੇ ਹੋਈਆਂ ਵਿਚਾਰਾਂ ‘ਤੇ ਅੱਗੋ ਹੋ ਰਹੇ ਅਮਲਾਂ ਨੁੰ ਦੁਨੀਆ ਭਰ ਦੀਆਂ ਲੋਕ ਸ਼ਕਤੀਆਂ ਬੜੀ ਨੀਂਝ ਨਾਲ ਵੀ ਦੇਖ ਰਹੀਆਂ ਹਨ।

        ਫੈਲੀ ਬੇਰੁਜ਼ਗਾਰੀ ਸੰਸਾਰ ਮੁਦਰਾ-ਸਫੀਤੀ ਦਾ ਪਸਾਰਾ ਅਤੇ ਸੰਸਾਰ ਅੰਦਰ ਅਸਮਾਨਤਾ ਅੱਜ ਦੁਨੀਆਂ ਸਾਹਮਣੇ ਮੂੰਹ ਅੱਡੀ ਖੜੇ ਮੱਸਲੇ ਹਨ। ਦਵੋਸ (ਸਵਿਟੱਜ਼ਰ ਲੈਂਡ) ‘ਚ ਹੋਏ ਸੰਸਾਰ ਆਰਥਿਕ ਫੋਰਮ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਇਕ ਪਾਸੇ ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ, ਮੰਦੀ ਅਤੇ ਬੇਰੁਜ਼ਗਾਰੀ ਹੁੰਦਿਆਂ ਹੋਇਆ ਵੀ ਸੰਸਾਰ ਦੇ ਸੁਪਰ-ਅਮੀਰ ਦੇਸ਼ਾਂ ਦੇ ਅਮੀਰਾਂ ਦੀ ਸੰਮਤੀ ਤੇ ਧਨ ‘ਚ 2.6 ਟ੍ਰੀਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਵੱਡੀ ਲੁੱਟ ‘ਤੇ ਕਿਵੇਂ ਕਾਬੂ ਪਾਇਆ ਜਾਵੇ ਅਤੇ ਗਰੀਬ ਤੇ ਵਿਕਾਸ ਦੇਸ਼ਾਂ ਦੀ ਫਿਰ ਕਿਵੇਂ ਮਦਤ ਹੋ ਸਕੇ ? ਅਜਿਹੇ ਮੁੱਦੇ ਕਈ ਵਾਰ ਪਹਿਲਾ ਵੀ ਸੰਸਾਰ ਫੋਰਮਾਂ ਅੰਦਰ ਸਾਹਮਣੇ ਆਏ ਹਨ ਤੇ ਵਿਚਾਰੇ ਵੀ ਗਏ। ਪਰ ਪ੍ਰਨਾਲਾਂ ਉਥੇ ਦਾ ਉਥੇ ਹੀ ਰਿਹਾ ਹੈ। ਪੈਰਿਸ-2015 ਫੈਸਲੇ ਅੱਜੇ ਵੀ ਖੜੇ ਹਨ ਤੇ ਇਸ ਲਈ ਸਭ ਤੋਂ ਵੱਡਾ ਰੋੜਾ ਅਮਰੀਕਾ ਹੀ ਬਣਿਆ ਹੋਇਆ ਹੈ।

        22-23 ਜੂਨ, 2023 ਨੂੰ ਪੈਰਿਸ ‘ਚ ਜੁੜੇ ਦੁਨੀਆਂ ਭਰ ਦੇ ਕੌਮਾਂਤਰੀ ਆਗੂਆਂ, ਵਿਗਿਆਨਕਾਂ, ਐਨ.ਜੀ.ਓਜ਼, ਦਾਨੀਆਂ ਤੇ ਕਲਾਕਾਰਾਂ ਨੇ ਵੱਖੋ ਵੱਖ ਮੰਚਾਂ ‘ਤੇ ਇਕੱਠੇ ਹੋ ਕੇ ਗਰੁੱਪ ਬਣਾ ਕੇ ਅਤੇ ਸੈਮੀਨਾਰਾਂ ਰਾਹੀ ਸੰਸਾਰ ਵਿਤੀ ਪ੍ਰਨਾਲੀ ਕੌਮਾਂਤਰੀ ਵਿਤੀ ਸੰਕਟ, ਵੱਧ ਰਹੀਆਂ ਅਸਮਾਨਤਾਵਾਂ, ਲੋਕਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ, ਵੱਧਦੀ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਤੇਜ ਹੋ ਰਿਹਾ ਲੋਕਾਂ ਦਾ ਸ਼ੋਸ਼ਣ, ਸਿੱਖਿਆ ਤੇ ਇਲਾਜ ਖੁਣੋ ਪੈਦਾ ਹੋ ਰਹੇ ਰੁਝਾਨਾਂ ਵਿਰੁੱਧ ਖੁੱਲ ਕੇ ਵਿਚਾਰਾਂ ਕੀਤੀਆਂ। ਇਸ ਸਭ ਲਈ ਮੌਜੂਦਾ ਪੂੰਜੀਵਾਦੀ ਸਿਸਟਮ ਨੂੰ ਦੋਸ਼ੀ ਦੱਸਿਆ ਗਿਆ। ਕੌਮਾਂਤਰੀ ਵਿਤੀ ਸੰਕਟ ਨੂੰ ਲੈ ਕੇ ਇਸ ਦੇ ਕਾਰਨਾਂ ਅਤੇ ਜਿੰਮੇਵਾਰ ਕਾਰਕਾਂ ਨੂੰ ਸਾਂਝਾ ਕਰਕੇ ਸੁਝਾਅ ਵੀ ਪੇਸ਼ ਕੀਤੇ ਗਏ। ‘‘ਸਮਿਟ ਫਾਰ ਨਿਊ ਗਲੋਬਲ ਫਾਈਨੈਂਸ਼ੀਅਲ ਪੈਕਟ“ ਦੇ ‘ਕਾਪ` ਦੇ ਇਲਾਵਾ ਜਲਵਾਯੂ ਨਾਲ ਜੁੜੇ ਮੁਦਿਆ ਨਾਲ ਇਕ ਹੋਰ ਮੰਚ ਬਣਾਉਣ ਦੀ ਮੰਗ ਵੀ ਉਠੀ। ਇਸ ਦੋ ਦਿਨਾਂ ਸੰਮੇਲਨ ‘ਚ 1500-ਡੈਲੀਗੇਟ, 40-ਦੇਸ਼ਾਂ ਦੇ ਪ੍ਰਮੁੱਖ, ਮੀਡੀਆ ਅਤੇ ਵੱਖੋ ਵੱਖ ਵਰਗਾਂ ‘ਚ ਆਏ ਲੋਕਾਂ ਨੇ ਹਿਸਾ ਲਿਆ ਅਤੇ ਸ਼ਮੂਲੀਅਤ ਕੀਤੀ। ਫਰਾਂਸ ਦੇ ਰਾਸ਼ਟਰਪਤੀ ਏਮਾਨੁਅਲ ਮੈੈਂਰਕੋਂ ਤੋਂ ਇਲਾਵਾ ਬਾਰਬਾਡੋਸ ਦੇ ਮੁਖੀ, ਉਲਫ ਸਕੋਲਨ ਚਾਂਸਲਰ ਜਰਮਨੀ, ਮੌਜ਼ਮਬੀਕ ਦੇ ਮੁੱਖੀ, ਬਰਾਜ਼ੀਲ ਦੇ ਰਾਸ਼ਟਰਪਤੀ ਦਾ ਦਾ ਸਿਲਵਾ ਲੂਲਾ, ਸੰਸਾਰ ਬੈਂਕ ਦਾ ਮੁੱਖੀ ਅੱਜੇ ਬੱਗਾ, ਸੰਯੁਕਤ ਰਾਸ਼ਟਰ ਦੇ ਸੈਕਟਰ ਜਨਰਲ ਅੰਟੋਨੀਓ ਗੁਟੇਰੇਸ, ਯੂਰਪੀ ਯੂਨੀਅਨ ਦਾ ਪ੍ਰਧਾਨ ਅਤੇ ਹੋਰ ਬਹੁਤ ਸਾਰੀਆਂ ਸੰਸਾਰ ਦੀਆਂ ਹਸਤੀਆਂ ਇਸ ਸੰਮੇਲਨ ‘ਚ ਸ਼ਾਮਲ ਸਨ।

        ਫਰਾਂਸ ਦੇ ਰਾਸ਼ਟਰਪਤੀ ਨੇ ਸਮਾਪਤੀ ਭਾਸ਼ਣ ‘ਚ ਕਿਹਾ ਕਿ ਇਸ ਧਰਤੀ ‘ਤੇ ਇਕ ਨਵੀਂ ਸਹਿਮਤੀ ਬਣਾ ਕੇ ਪੇਸ਼ ਹੋਏ ਦਸਤਾਵੇਜ਼ਾਂ ਦੇਨਾਲ ਨਾਲ ਕੌਮਾਂਤਰੀ ਵਿਤੀ-ਤੰਤਰ, ਰਾਜ-ਪ੍ਰਬੰਧ ‘ਚ ਸੁਧਾਰ ਕਰਨ ਇਕ ਸਾਂਝਾ ਰਾਜਨੀਤਕ ਨਜ਼ਰੀਏ ਦਾ ਢਾਂਚਾ ਤਿਆਰ ਕਰਨਾ ਮੰਗ ਕਰਦਾ ਹੈ। ਸੰਸਾਰ ਦੇ ਲੋਕਾਂ ‘ਚ ਏਕਤਾ, ਜੰਗ ਵਿਰੁਧ, ਅਸਮਾਨਤਾ ਵਿਰੁਧ ਜੰਗ, ਜਲਵਾਯੂ ਪ੍ਰੀਵਰਤਨ ਦੀਆਂ ਚੁਣੌਤੀਆਂ ਵਿਰੁਧ ਇਕ ਹੋਣ ਲਈ ਕਿਹਾ। ਵਿਕਸਤ ਦੇਸ਼ਾਂ ਜਿਨਾਂ ਨੇ ਆਪਣਾ ਨਿਸ਼ਾਨਾ ਪੂਰਾ ਕਰ ਲਿਆ ਹੈ ਉਹ ਦੇਸ਼ 2015 ਦੌਰਾਨ ਪਾਸ ਹੋਏ ਮੱਤੇ ਅਨੁਸਾਰ ਆਪਣਾ ਬਣਦਾ 100-ਅਰਬ ਡਾਲਰ ਹਿਸਾ ਅਦਾ ਕਰਨ ਅਤੇ ਅਗਲੇ 10-ਸਾਲਾਂ ਲਈ 200-ਆਰਬ ਡਾਲਰ ਦਾ 1.4 ਦੇ ਕਰਜ਼ ਹਿਸਾ ਅਦਾ ਕਰਨ। ਇਹ ਵੀ ਅਵਾਜ਼ਾਂ ਉਠੀਆਂ ਕਿ ਕੌਮਾਂਤਰੀ ਵਿਤੀ ਸੰਸਥਾਵਾਂ, ਬੈਂਕ ਅਤੇ ਅਦਾਰੇ ਗਰੀਬ ਦੇਸ਼ਾਂ ਦੀ ਮਦਤ ਲਈ ਅੱਗੇ ਆਉਣ, ਨਵਾਂ ਜੈਵਿਕ ਵਿਵਧਤਾ ਫੰਡ ਜੋ ਪਿਛਲੇ ਦਿਨੀ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੀ ਮਦਤ ਕਰਨ ਲਈ ਕਾਇਮ ਹੋਇਆ ਸੀ, ਜੈਂਬੀਆ ਦੇ ਡੁੱਬੇ 6.3 ਅਰਬ ਡਾਲਰ ਕਰਜ਼ ਨੂੰ 200 ਅਰਬ-ਡਾਲਰ ‘ਚ ਸ਼ਾਮਲ ਕਰ ਲਿਆ ਜਾਵੇ।

        ਪੈਰਿਸ ਸੰਮੇਲਨ ‘ਚ ਇਸ ਗਲ ‘ਤੇ ਜ਼ੋਰ ਦਿਤਾ ਗਿਆ ਕਿ ਸੰਸਾਰ ਵਿਤੀ ਪ੍ਰਨਾਲੀ ਦਾ ਕਿਸ ਤਰ੍ਹਾਂ ਦਾ ਢਾਂਚਾ ਹੋਵੇ, ਕਿਉਂਕਿ ਅੱਜ ਸੰਸਾਰ ਦੋ-ਧਰੁਵੀ ਆਰਥਿਕਤਾ ਵਲ ਵੱਧ ਰਿਹਾ ਹੈ ਅਤੇ ਅਮਰੀਕਾ ਦੇ ਡਾਲਰ ਦੀ ਸਰਦਾਰੀ ਨੂੰ ਚੁਣੌਤੀਆ ਮਿਲ ਰਹੀਆ ਹਨ ? ਇਸ ਸੰਮੇਲਨ ‘ਚ ਕਲਾਈਮੇਟ ਇਕੋਨਾਮਿਕ ਚੇਅਰ ਦੇ ਸਹਿ-ਸਹਿਯੋਗੀ ਅਤੇ ਲਾਰੇਂਸ ਯੂਨੀਵਰ ਸਿਟੀ ਦੇ ਸੰਸਾਰ ਪ੍ਰਸਿੱਧ ਅਰਥ-ਸਾਸ਼ਤਰੀ ਪ੍ਰੋ.ਆਲੀਵਰ ਦਮੇਤ ਸਮੇਤ ਕਈ ਆਰਥਿਕ ਮਾਹਰਾਂ ਨੇ ਵੀ ਆਪਣੇ ਵਿਚਾਰ ਰੱਖੇ ‘ਤੇ ਮੌਜੂਦਾ ਸੰਸਾਰ ਵਿਤੀ ਸੰਕਟ ਅਤੇ ਰੁਝਾਨਾਂ ਨੂੰ ਰੋਕਣ ਲਈ ਸੁਝਾਅ ਦਿਦੇ। ਪ੍ਰੋ.ਦਮੇਤ ਦਾ ਕਹਿਣਾ ਸੀ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਇਸ ਵੇਲੇ ਦੁਨੀਆ ਆਰਥਿਕ ਸੰਕਟ ‘ਚ ਫਸੀ ਹੋਈ ਹੈ। ਕੋਵਿਡ-19 ਮਹਾਂਮਾਰੀ ਕਾਰਨ ਗਰੀਬੀ ਅਤੇ ਸਰਵਜਨਕ ਕਰਜ਼ੇ ਅਸਮਾਨੀ ਚੜ੍ਹ ਗਏ ਹਨ। ਇਸ ਕਾਰਨ ਵਿਕਾਸਸ਼ੀਲ ਦੇਸ਼ ਦਿਵਾਲੀਆ ਹੋਣ ਦੇ ਕਗਾਰ ਤੱਕ ਪੁੱਜ ਗਏ ਹਨ। ਜਲਵਾਯੂ ਪ੍ਰੀਵਰਤਨ ਦਾ ਅਸਰ ਦਿਨੋ ਦਿਨ ਵਧ ਰਿਹਾ ਹੈ। ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ‘ਤੇ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ। ਦਮੇਤ ਦਾ ਕਹਿਣਾ  ਸੀ ਕਿ ਪੈਰਿਸ ਸੰਮੇਲਨ ‘ਚ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਵੱਖੋ ਵੱਖ ਵਿਸ਼ਿਆਂ ਤੇ ਵਿਚਾਰ ਹੋਏ, ਮੌਜੂਦਾ ਕੌਮਾਂਤਰੀ ਵਿਤੀ ਸੰਸਥਾਵਾਂ ਜੋ ਪ੍ਰਸਿਥੀਆਂ ਨੂੰ ਨਿਪਟਣ ਦੇ ਅਯੋਗ ਸਾਬਤ ਹੋਈਆ ਹਨ ਅਤੇ ਹੁਣ ਅਮੀਰ ਦੇਸ਼ਾਂ ਨੂੰ ਮੁੱਖ ਸਮੱਸਿਆ ਦੀ ਸਮਝ ਆ ਰਹੀ ਹੈ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਨਾਲ ਲੈ ਕੇ ਚਲਣ ਦੀ ਅਹਿਮੀਅਤ ਸਮਝੇ ਹਨ।

        ਇਹ ਵੀ ਮੁੱਖ ਸਵਾਲ ਸੀ ਕਿ ਕੋਇਲੇ (ਫੋਸਿਲ) ਦੇ ਬਦਲ ‘ਚ ਸਾਫ਼ ਸੁਥਰੀ ਊਰਜਾ ਤਾਂ ਮਿਲੇਗੀ ਪ੍ਰੰਤੂ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਬਦਲ ਕੀ ਹੋਵੇਗਾ ? ਪੈਰਿਸ ਥਿੰਕ ਟੈਂਕ ਸੰਸਥਾ ਕਲਾਈਮੇਟ ਪ੍ਰੋਜੈਕਟ ਦੇ ਮੈਨੇਜਰ ਕਲੇਅਰ ਟੇਸ਼ਲਿਏ ਹੀ ਪੈਰਿਸ ‘ਚ ਜੋ ਇਹ ਸੰਮੇਲਨ ਅਯੋਜਨ ਕਰਨ ਵਾਲਾ ਸੀ ਦਾ ਸੁਝਾਅ ਸੀ ਕਿ ਮੌਜੂਦਾ ਸੰਕਟ ਦੇ ਹਲ ਲਈ ਉਪਰੋ ਹੇਠਾਂ ਵਲ ਜਾਣ ਵਾਲੀ ਪ੍ਰਨਾਲੀ ਹੀ ਜਾਇਦਾ ਕਾਰਗਰ ਹੁੰਦੀ ਹੈ। ਪ੍ਰੋਜੈਕਟਾਂ ‘ਚ ਧਨ ਪ੍ਰਨਾਲੀਬਧ ਤਰੀਕੇ ਨਾਲ ਖਰਚ ਹੋਣਾ ਚਾਹੀਦਾ ਹੈ। ਦਮੇਤ ਨੇ ਕਿਹਾ ਕਿ ਸੰਸਾਰ ਬੈਂਕ ਤੇ ਕੌਮਾਂਤਰੀ ਮੁਦਰਾਕੋਸ਼ ਦੂਸਰੇ ਸੰਸਾਰ ਜੰਗ ਦੀ ਪੈਦਾਇਸ਼ ਹਨ ਅਤੇ ਸੱਮਰਾਜੀ ਅਮਰੀਕਾ ਦੇ ਪ੍ਰਭਾਵ ਅਧੀਨ ਤੇ ਜੀ-7 ਦੇ ਦਿਸ਼ਾਂ ਅਨੁਸਾਰ ਹੀ ਕੰਮ ਕਰ ਰਹੇ ਹਨ। ਇਹ ਨਾ ਤਾ ਗਰੀਬ ਦੇਸ਼ਾਂ ਦਾ ਹਿੱਸਾ ਹਨ ਨਾ ਹੀ ਸਲਾਹ ਲੈਂਦੇ ਹਨ। ਗਰੀਬ ਦੇਸ਼ਾਂ ਦੀ ਇਨ੍ਹਾਂ ਦੇ ਹਰ ਕੰਮ ‘ਚ ਹਿਸੇਦਾਰੀ ਹੋਣੀ ਚਾਹੀਦੀ ਹੈ। ਇਹ ਗਰੀਬ ਦੇਸ਼ ਫਿਰ ਕਿਵੇਂ ਜਲਵਾਯੂ ਪ੍ਰੀਵਰਤਨ ਲਈ ਲੜਨ ? ਇਨ੍ਹਾਂ ਵਿਗਾੜਾਂ ਲਈ ਪਹਿਲਾ ਗਰੀਬ ਦੇਸ਼ਾਂ ਨੂੰ ਮਾਲੀ ਮਦਤ ਮਿਲੇ। ਸੰਮੇਲਨ ਦੇ ਹਰ ਫੋਰਮ ‘ਤੇ ਇਕ ਆਵਾਜ ਸੀ ਕਿ ਸੰਸਾਰ ਵਿਤੀ ਸੰਕਟ ਅਤੇ ਜਲਵਾਯੂ ਪ੍ਰੀਵਰਤਨ ਸਮੱਸਿਆਵਾਂ ਜੋ ਸੰਸਾਰ ਦੇ ਲੋਕਾਂ ਨੂੰ ਦਰਪੇਸ਼ ਹਨ ਇਸ ਲਈ ਪੂੰਜੀਵਾਦੀ ਸਿਸਟਮ ਹੀ ਜਿੰਮੇਵਾਰ ਹੈ।

        ਪੈਰਿਸੇ ਸੰਮੇਲਨ ਦੌਰਾਨ 6-ਰਾਊਂਡ, 30 ਗਰੁਪਾ ਨੇ ਬਹਿਸ ਕੀਤੀ, ਜਿਨਾਂ ਨੇ 50-ਮੁੱਖ ਮੁਦਿਆ ‘ਤੇ ਭੱਖਵੀਆਂ ਬਹਿਸਾਂ ਕਰਕੇ ਸੰਸਾਰ ਵਿਤੀ ਸੰਕਟ ਦੇ ਕਾਰਨ ਅਤੇ ਇਸ ਦੇ ਪ੍ਰਭਾਵਾਂ ‘ਤੇ ਹਲ ਸਬੰਧੀ ਰਾਵਾਂ ਦਿੱਤੀਆਂ ਗਈਆਂ। ਸੰਸਾਰ ਜਲਵਾਯੂ-ਪ੍ਰੀਵਰਤਨ ਸਬੰਧੀ ਪੈਰਿਸ-2015 ਦੇ ਸੰਮੇਲਨ ਦੌਰਾਨ ਪਾਸ ਕੀਤੇ ਮੱਤੇ ਤੋਂ ਲੈ ਕੇ ਅੱਜ ਤਕ ਹੋਈ ਪ੍ਰਗਤੀ, ਲਾਗੂ ਕਰਨ ਦੌਰਾਨ ਆ ਰਹੀਆਂ ਮੁਸ਼ਕਲਾਂ ਅਤੇ ਅੱਗੋ ਹੱਲ ਤੇ ਅਮਲ ਲਈ ਸੁਝਾਅ ਵੀ ਪੇਸ਼ ਕੀਤੇ ਗਏ। ਇਸ ਸੰਮੇਲਨ ‘ਚ ਥਿੰਕ ਥੈਕ, ਆਰਥਿਕ ਮਾਹਰਾਂ, ਵੱਖ ਵੱਖ ਸੰਸਥਾਵਾਂ ਦੇ ਮੁਖੀਆਂ ਵਲੋ ਮੌਜੂਦ ਸੰਸਾਰ ਵਿਤੀ ਸੰਕਟ ਅਤੇ ਜਲਵਾਯੂ ਪ੍ਰੀਵਰਤਨ ਸੰਕਟ ਲਈ ਸਪਸ਼ੱਟ ਰੂਪ ਵਿੱਚ ਪੂੰਜੀਵਾਦੀ ਜਗਤ ਨੂੰ ਹੀ ਮੁੱਖ ਦੋਸ਼ੀ ਠਹਿਰਾਇਆ ਗਿਆ। ਇਹ ਵੀ ਜ਼ੋਰ ਨਾਲ ਮੰਗ ਉਠੀ ਕਿ ਗਰੀਬ ਤੇ ਵਿਕਾਸਸ਼ੀਲ ਦੇਸ਼ ਜੋ ਉਪਰੋਕਤ ਕਾਰਕਾਂ ਕਰਕੇ ਇਸ ਵੇਲੇ ਗਰੀਬੀ, ਨੰਗ-ਭੁੁੱਖ, ਬੇਰੁਜ਼ਗਾਰੀ ਨਾਲ ਜੂਝ ਰਹੇ ਹਨ ਇਸ ਦੇ ਖਾਤਮੇ ਲਈ ਅਮੀਰ ਅਤੇ ਵਿਕਸਤ ਦੇਸ਼ਾਂ ਨੂੰ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਚੋਟੀ ਵਾਰਤਾ ਦੌਰਾਨ ਨਵਾਂ ਗਲੋਬਲ ਵਿਤੀ ਪੈਕਟ, ਸੰਕਟੀ-ਕਰਜ਼ਿਆ ‘ਚ ਸੁਧਾਰ, ਟੈਕਸ ਪ੍ਰਨਾਲੀ ਖਾਸ ਕਰਕੇ ਐਸ.ਡੀ.ਆਰ. ਅਤੇ ਜਿਹੜੇ ਦੇਸ਼ ਕਰਜ਼ਿਆ ‘ਚ ਡੁੱਬੇ ਹੋਏ ਹਨ ਉਨ੍ਹਾਂ ਨੂੰ ਰਾਹਤ ਦੇਣ ਲਈ ਕਦਮ ਪੁੱਟੇ ਜਾਣ ਤੇ ਸਹਾਇਤਾ ਕੀਤੀ ਜਾਵੇ ਆਦਿ ਮੁੱਦੇ ਵਿਚਾਰੇ ਗਏ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਗਰੀਬ ਦੇਸ਼ਾਂ ਨੇ ਆਪਣੀਆਂ ਦੁਸ਼ਵਾਰੀਆਂ ਲਈ ਮਿਲ ਕੇ ਹੱਲ ਲਈ ਆਵਾਜ਼ ਉਠਾਈ ਹੈ।

91-9217997445                                            ਜਗਦੀਸ਼ ਸਿੰਘ ਚੋਹਕਾ  

001-403-285-4208                                         ਕੈਲਗਰੀ (ਕੈਨੇਡਾ) 

[email protected] 

Loading

Scroll to Top