ਐਡਮਿੰਟਨ – ਕੈਨੇਡਾ ਦੇ ਰਾਜ ਅਲਬਰਟਾ ਦੇ ਸ਼ਹਿਰ ਐਡਮਿੰਟਨ ਦੇ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਮਹਾਰਾਣੀ ਅਧੀਨ ਕਾਨੂੰਨ ਸਾਹਮਣੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਆਪਣੇ ਅਧਿਕਾਰਾਂ ਦੇ ਉਲਟ ਦੱਸਿਆ।
ਦੱਸ ਦੇਈਏ ਕਿ ਇਥੇ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣੇ ਪ੍ਰਭਜੋਤ ਸਿੰਘ ਨੇ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਦੀ ਤਸਵੀਰ ਸਾਹਮਣੇ ਸਹੁੰ ਚੁੱਕਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਤੇ ਉਹ ਕਦੇ ਵੀ ਕਿਸੇ ਸ਼ਖਸੀਅਤ ਅੱਗੇ ਸਹੁੰ ਚੁੱਕ ਕੇ ਆਪਣੇ ਪੇਸ਼ੇ ਵਿਚ ਨਹੀਂ ਜਾਣਾ ਚਾਹੁੰਦਾ।
ਪ੍ਰਭਜੋਤ ਸਿੰਘ ਨੇ ਕਿਹਾ ਕਿ ਮਹਾਰਾਣੀ ਦੇ ਅਧੀਨ ਇਸ ਲਈ ਵੀ ਸਹੁੰ ਨਹੀਂ ਚੁੱਕੀ ਕਿ ਇਸ ਦੇ ਪਰਿਵਾਰ ਤੋਂ ਅਸੀਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈ। ਦੱਸ ਦੇਈਏ ਕਿ ਕੈਨੇਡਾ ਦੇ ਬਹੁਤ ਸਾਰੇ ਰਾਜਾਂ ਵਿਚ ਇਸ ਤਰ੍ਹਾਂ ਦਾ ਕਾਨੂੰਨ ਹਟਾ ਦਿੱਤਾ ਗਿਆ ਪਰ ਸਿਰਫ ਅਲਬਰਟਾ ਵਿਚ ਹੀ ਇਹ ਕਾਨੂੰਨ ਚੱਲ ਰਿਹਾ ਹੈ ਜਿਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।