ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਵਿਰੁੱਧ ਅਮਰੀਕਾ ਵਿੱਚ ਕੇਸ ਦਰਜ

ਨਿਊਯਾਰਕ/ਨਵੀਂ ਦਿੱਲੀ, –  ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਇੱਕ ਵਾਰ ਫਿਰ ਮੁਸ਼ਕਲਾਂ ਵਿੱਚ ਘਿਰ ਗਏ ਨੇ। ਉਨ੍ਹਾਂ ਵਿਰੁੱਧ ਅਮਰੀਕਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕਪਿਲ ਸ਼ਰਮਾ ਇਸ ਸਮੇਂ ਆਪਣੀ ਪੂਰੀ ਟੀਮ ਨਾਲ ਕੈਨੇਡਾ ਵਿੱਚ ਹਨ। ਉਨ੍ਹਾਂ ਖਿਲਾਫ਼ ਇੱਕ ਇਵੈਂਟ ਮੈਨੇਜੇਮੈਂਟ ਕੰਪਨੀ ਨੇ ਕੇਸ ਦਰਜ ਕਰਵਾਇਆ ਹੈ। ਕੀ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਆਂ…
ਦਰਅਸਲ ਇਹ ਮਾਮਲਾ ਸਾਲ 2015 ਦਾ ਹੈ। ਉਸ ਵੇਲੇ ਅਮਰੀਕਾ ਦੇ ਨਿਊ ਜਰਸੀ ਦੀ ਇੱਕ ਇਵੈਂਟ ਮੈਨੇਜਮੈਂਟ ਕੰਪਨੀ ‘ਸਾਈ ਯੂਐਸਏ ਇੰਕ’ ਨੇ ਕਪਿਲ ਸ਼ਰਮਾ ਨਾਲ ਇੱਕ ਕੌਂਟਰੈਕਟ ਸਾਈਨ ਕੀਤਾ ਸੀ।
ਇਸ ਕੌਂਟਰੈਕਟ ਮੁਤਾਬਕ ਕਮੇਡੀਅਨ ਕਪਿਲ ਸ਼ਰਮਾ ਨੂੰ ਉੱਤਰੀ ਅਮਰੀਕਾ ਵਿੱਚ 6 ਸ਼ੋਅ ਕਰਨੇ ਸਨ। ਇਸ ਦੇ ਲਈ ਉਨ੍ਹਾਂ ਨੂੰ ਪੂਰੇ ਪੈਸੇ ਵੀ ਦਿੱਤੇ ਗਏ ਸਨ, ਪਰ ‘ਸਾਈ ਯੂਐਸਏ ਇੰਕ’ ਦਾ ਦੋਸ਼ ਹੈ ਕਿ ਕਪਿਲ ਸ਼ਰਮਾ ਨੇ ਸਿਰਫ਼ 5 ਸ਼ੋਅ ਕੀਤੇ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਇੱਕ ਸ਼ੋਅ ਦੇ ਪੈਸੇ ਵਾਪਸ ਕਰ ਦੇਣਗੇ, ਪਰ ਕੰਪਨੀ ਨੇ ਦੋਸ਼ ਲਾਇਆ ਕਿ ਕਪਿਲ ਸ਼ਰਮਾ ਨੇ ਬਾਅਦ ਵਿੱਚ ਇਸ ਨੂੰ ਲੈ ਕੇ ਕੋਈ ਕਮਿਟਮੈਂਟ ਨਹੀਂ ਕੀਤੀ। ਇਸ ਨੂੰ ਮੱਦੇਨਜ਼ਰ ਰੱਖਦਿਆਂ ‘ਸਾਈ ਯੂਐਸਏ ਇੰਕ’ ਨੇ ਕਪਿਲ ਵਿਰੁੱਧ ਅਮਰੀਕਾ ਵਿੱਚ ਕੇਸ ਦਰਜ ਕਰਵਾਇਆ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...