ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਪਰ ਹੁਣ ਰਾਜਪਾਲ ਯਾਦਵ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਹਨ, ਅਦਾਕਾਰ ‘ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ।
ਇਸ ਦੋਸ਼ ਕਾਰਨ ਇੰਦੌਰ ਪੁਲਿਸ ਨੇ ਉਸ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਨਾਲ ਹੀ ਇਸ ਨੋਟਿਸ ਦੇ ਮੁਤਾਬਕ ਅਦਾਕਾਰ ਰਾਜਪਾਲ ਯਾਦਵ ਨੂੰ 15 ਦਿਨਾਂ ਦੇ ਅੰਦਰ ਪੁਲਿਸ ਸਾਹਮਣੇ ਪੇਸ਼ ਹੋਣਾ ਹੋਵੇਗਾ। ਜਾਣਕਾਰੀ ਅਨੁਸਾਰ ਪੁਲਿਸ ਨੂੰ ਕੀਤੀ ਇਸ ਸ਼ਿਕਾਇਤ ‘ਚ ਅਦਾਕਾਰ ਰਾਜਪਾਲ ਯਾਦਵ ‘ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਹੈ, ਜਿਸ ‘ਚ ਇਕ ਬਿਲਡਰ ਸੁਰਿੰਦਰ ਨੇ ਦੱਸਿਆ ਹੈ ਕਿ ਰਾਜਪਾਲ ਯਾਦਵ ਨੇ ਉਸ ਦੇ ਬੇਟੇ ਨੂੰ ਬਾਲੀਵੁੱਡ ‘ਚ ਕੰਮ ਕਰਨ ਲਈ 20 ਲੱਖ ਰੁਪਏ ਲਏ ਸਨ। ਪਰ ਹੁਣ ਤੱਕ ਅਦਾਕਾਰ ਰਾਜਪਾਲ ਯਾਦਵ ਨੇ ਉਸ ਦੇ ਬੇਟੇ ਨੂੰ ਕੋਈ ਕੰਮ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਦਦ ਕੀਤੀ ਹੈ। ਅਦਾਕਾਰ ਰਾਜਪਾਲ ਯਾਦਵ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਕਰਨ ਵਾਲੇ ਬਿਲਡਰ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਪੈਸੇ ਵਾਪਸ ਲੈਣ ਦੀ ਗੱਲ ਆਈ ਤਾਂ ਉਹ ਗਾਇਬ ਹੋ ਗਿਆ ਅਤੇ ਨਾ ਤਾਂ ਫੋਨ ਚੁੱਕ ਰਿਹਾ ਹੈ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ।