ਨਿਊ ਯਾਰਕ- ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ 19 ਸਾਲਾ ਵਰਨੌਨ ਡਗਲਸ ਦੀ ਅਣਪਛਾਤੇ ਹਮਲਾਵਰਾਂ ਨੇ ਛੁਰਾ ਮਾਰ ਕੇ ਹੱਤਿਆ ਕਰ ਦਿਤੀ। ਨਿਊ ਯਾਰਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਡਗਲਸ ਦਾ ਕਤਲ ਸਿੱਖਾਂ ਉਪਰ ਹਮਲੇ ਦਾ ਬਦਲਾ ਲੈਣ ਦੀ ਕਾਰਵਾਈ ਨਹੀਂ ਅਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਮੁਤਾਬਕ ਵੀਰਵਾਰ ਰਾਤ ਬ੍ਰਾਊਨਜ਼ਵਿਲ ਦੇ ਲੌਟ ਐਵੇਨਿਊ ਨੇੜੇ ਰੌਕਵੇਅ ਐਵੇਨਿਊ ਵਿਖੇ ਲੜਾਈ ਦੌਰਾਨ ਕਿਸੇ ਨੇ ਵਰਨੌਨ ਦੀ ਛਾਤੀ ਵਿਚ ਛੁਰਾ ਮਾਰ ਦਿਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।