ਰਈਆ (ਕਮਲਜੀਤ ਸੋਨੂੰ)—ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਜੰਮਪਲ 12 ਸਾਲਾ ਨੌਜਵਾਨ ਅਰਜਨ ਸਿੰਘ ਨੇ ਪੀ.ਟੀ.ਸੀ. ਪੰਜਾਬੀ ਦੇ “ਵਾਇਸ ਆਫ ਪੰਜਾਬ ਦੇ ਛੋਟਾ ਚੈਂਪ-8” ਵਜੋਂ ਖਿਤਾਬ ਜਿੱਤ ਲਿਆ ਹੈ । ਇੱਥੇ ਜਿਕਰਯੋਗ ਹੈ ਕਿ ਅਰਜਨ ਸਿੰਘ ਬਾਬਾ ਬਕਾਲਾ ਸਾਹਿਬ ਨਿਵਾਸੀ ਸੁੱਖਾ ਸਿੰਘ (ਪਿਤਾ) ਅਤੇ ਸਰਬਜੀਤ ਕੌਰ (ਮਾਤਾ) ਦਾ ਲਾਡਲਾ ਸਪੁੱਤਰ ਹੈ ਸ਼ਹੀਦ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ, ਬਾਬਾ ਬਕਾਲਾ ਸਾਹਿਬ ਵਿੱਚ 8ਵੀਂ ਕਲਾਸ ਦਾ ਵਿਿਦਆਰਥੀ ਹੈ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੈ । ਅਰਜਨ ਸਿੰਘ ਆਪਣੇ ਗਾਇਕੀ ਦੇ ਉਸਤਾਦ ਮਲਕੀਅਤ ਸਿੰਘ ਸੋਨੂੰ ਅਤੇ ਸਕੂਲ ਗੁਰੂ ਮਾਸਟਰ ਅਮਰਜੀਤ ਸਿੰਘ ਘੱੁਕ ਦੀ ਪ੍ਰੇਰਨਾ ਸਦਕਾ ਇਸ ਮੁਕਾਮ ਤੇ ਪੁੱਜਾ ਹੈ ਅਤੇ ਉਸਨੇ ਉਹ ਦਮਦਾਰ ਗਾਇਕੀ ਨਾਲ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਿੱਚ ਸਭ ਦਾ ਮਨ ਮੋਹ ਲੈਣ ਵਾਲਾ ਬਾਲ ਕਲਾਕਾਰ ਹੈ । ਇਸ ਮਾਣਮੱਤੀ ਪ੍ਰਾਪਤੀ ਪਿਛੋਂ ਅੱਜ ਅਰਜਨ ਸਿੰਘ ਦਾ ਬਾਬਾ ਬਕਾਲਾ ਸਾਹਿਬ ਪੁੱਜਣ ‘ਤੇ ਉਸਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ । ਉਹ ਆਪਣੇ ਪ੍ਰੀਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਪੁੱਜਾ । ਉਪਰੰਤ ਢੋਲ ਦੀ ਧਾਪ ‘ਤੇ ਉਸਦਾ ਆਪਣੇ ਗ੍ਰਹਿ ਪੁੱਜਣ ‘ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬਰੇਰੀ ਵਿੱਚ ਪੁੱਜਣ ਤੇ ਸਭਾ ਦੇ ਮੁੱਖ ਸੰਚਾਲਕ ਸੇਲਿਦਰਜੀਤ ਸਿੰਘ ਰਾਜਨ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਸਰਬਜੀਤ ਸਿੰਘ ਪੱਡਾ, ਮਾ: ਅਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਅਠੌਲਾ ਨੇ ਉਸਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ । ਇਸ ਮੌਕੇ ਉਸਦੇ ਪਿਤਾ ਸੁੱਖਾ ਸਿੰਘ, ਮਾਤਾ ਸਰਬਜੀਤ ਕੌਰ, ਉਸਤਾਦ ਮਲਕੀਅਤ ਸਿੰਘ ਸੋਨੂੰ, ਮਾਸਟਰ ਅਮਰਜੀਤ
ਸਿੰਘ ਘੁੱਕ ‘ਆਤਿਸ਼, ਤ੍ਰਿਸ਼ਨਾ, ਗੁਰਮੀਤ ਸਿੰਘ ਬਾਜਵਾ, ਬਖਸ਼ੀਸ਼ ਸਿੰਘ, ਬਲਬੀਰ ਸਿੰਘ ਸ਼ਹਿਰੀਆ, ਰੇਸ਼ਮ ਸਿੰਘ, ਵਿਜੈੈ ਸਿੰਘ, ਅਵਤਾਰ ਸਿੰਘ ਅਤੇ ਹੋਰ ਹਾਜ਼ਰ ਸਨ ।