ਸਿੱਖਿਆ ਵਿਭਾਗ ਪੰਜਾਬ ਵੱਲੋਂ 6635 ਈਟੀਟੀ ਅਧਿਆਪਕਾਂ ਦੀ ਕੀਤੀ ਜਾ ਰਹੀ ਭਰਤੀ ਚ ਰਾਖਵੇਂਕਰਨ ਨੀਤੀ ਦਾ ਘਾਣ  ਬਲਜੀਤ ਸਿੰਘ 

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਮਹਿਤਪੁਰ ਨੇ ਪ੍ਰੈਸ ਨੋਟ ਦਿੰਦਿਆਂ ਦੱਸਿਆ ਕਿ ਮਾਸਟਰ ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਮੋਹਾਲੀ ਵਿਖੇ ਸ. ਬਲਜੀਤ ਸਿੰਘ ਸਲਾਣਾ ਪ੍ਰਧਾਨ ਐੱਸ .ਸੀ /ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਹੋਈ। ਜਿਸ ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀ ਜਾ ਰਹੀ 6635 ਈਟੀਟੀ ਅਧਿਆਪਕਾਂ ਦੀ ਭਰਤੀ ਚ ਅਜੇ ਤਕ ਡਾਇਰੈਕਟਰ ਭਰਤੀ ਬੋਰਡ ਵੱਲੋਂ ਕੋਈ ਵੀ ਮੈਰਿਟ ਸੂਚੀ ਜਾਰੀ ਨਹੀਂ ਦੇ ਵਿਸ਼ੇ ਤੇ ਚਰਚਾ ਕਰਦਿਆਂ ਤਿੱਖਾ ਰੋਸ ਵਿਅਕਤ ਕੀਤਾ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਰਤੀ ਬੋਰਡ ਵੱਲੋਂ ਉਮੀਦਵਾਰਾਂ ਨੂੰ ਆਪਣੀ ਨਿੱਜੀ ਆਈ ਡੀ ਤੇ ਸਲੈਕਟ ਜਾਂ ਨਾ ਸਲੈਕਟ ਹੋਣ ਸੰਬਧੀ ਚੈਕ ਕਰਨ ਲਈ ਕਿਹਾ ਗਿਆ ਹੈ। ਇਸ ਉਪਰੰਤ ਉਮੀਦਵਾਰਾਂ ਨੂੰ 30 ਜੂਨ 2022ਤਕ ਦੇ ਸਟੇਸ਼ਨ ਚੋਣ ਵੀ ਆਨ ਲਾਈਨ ਕਰਨ ਲਈ ਕਹਿ ਦਿੱਤਾ ਤੇ ਇਹ ਪ੍ਰਕਿਰਿਆ ਜਾਰੀ ਹੈ।ਪਰ ਵਿਭਾਗ ਵੱਲੋਂ ਅਜੇ ਤੱਕ ਕੋਈ ਵੀ ਮੈਰਿਟ ਸੂਚੀ ਜਾਰੀ ਨਹੀ ਕੀਤੀ। ਆਗੂਆਂ ਨੇ ਕਿ ਇਸ ਭਰਤੀ ਵਿੱਚ ਸਾਰੀਆਂ ਰਾਖਵੀਆਂ ਸ਼੍ਰੇਣੀਆਂ ਨੂੰ ਲੁੱਟਣ ਦੀ ਸਾਜਿਸ਼ ਦਾ ਸਾਫ਼ ਪਤਾ ਚੱਲ ਰਿਹਾ ਹੈ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਸਿਲੈਕਸ਼ਨ ਸਮੇਂ ਆਪਣੀ ਨਿੱਝੀ ਸ਼੍ਰੇਣੀ ਚੁਣਨ ਦਾ ਅਧਿਕਕਾਰ ਨਹੀਂ ਹੁੰਦਾ ਉਹ ਕਿਸ ਸ਼੍ਰੇਣੀ ਵਿੱਚ ਚੁਣਿਆ ਜਾਵੇਗੇ ਇਹ ਮੈਰਿਟ ਫੈਂਸਲਾ ਕਰਦੀ ਹੈ ਪਰ ਵਿਭਾਗ ਵਲੋਂ ਉਮੀਦਵਾਰ ਨੂੰ ਸ਼੍ਰੇਣੀ ਦੀ ਚੋਣ ਲਈ ਆਖ ਕਿ ਜਿੱਥੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਉੱਥੇ ਹੀ ਓਪਨ ਮੈਰਿਟ ਵਿੱਚ ਆਉਣ ਵਾਲੇ ਹਰ ਰਾਖਵੀਂ ਸ਼੍ਰੇਣੀ ਉਮੀਦਵਾਰ ਨੂੰ ਰਾਖਵਾਂਕਰਨ ਤੇ ਗਿਣਨ ਦੀ ਸਾਜਿਸ਼ ਹੈ।ਪੰਜਾਬ ਵਿੱਚ ਇਹ ਪਹਿਲੀ ਭਾਰਤੀ ਹੈ ਜਿਸ ਵਿੱਚ ਕੋਈ ਵੀ ਪਾਰਦਰਸ਼ਿਤਾ ਨਹੀਂ ਦਿਖਾਈ ਦੇ ਰਹੀ।ਮੈਰਿਟ ਸੂਚੀ ਜਾਰੀ ਨਾ ਹੋਣ ਕਰਕੇ ਬਹੁਤ ਸਾਰੇ ਉਮੀਦਵਾਰਾਂ ਨੂੰਇਹ ਨਹੀਂ ਪਤਾ ਕਿ ਉਹ ਕਿਸ ਸ੍ਰੇਣੀ ਦੇ ਵਿੱਚ ਚੁਣੇ ਗਏ ਹਨ। ਰਿਜ਼ਰਵ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਰਾਖਵੇਂਕਰਨ ਨੀਤੀ ਦੀ ਉਲੰਘਣਾ ਕੀਤੇ ਜਾਣ ਦਾ ਸ਼ੱਕ ਹੈ। ਕਿਉਂ ਜੌ ਅਜੇ ਤਕ ਵੀ 6635 ਸਾਰੇ ਉਮੀਦਵਾਰਾਂ ਦੀ ਮੈਰਿਟ ਸੂਚੀ ਵਿਭਾਗ ਦੀ ਸਾਈਟ ਤੇ ਪਾਈ ਨਹੀਂ ਗਈ ।ਜਦ ਕਿ ਹਰ ਭਰਤੀ ਦੀ ਪੂਰੀ ਮੈਰਿਟ ਸੂਚੀ ਪਾਉਣ ਉਪਰੰਤ ਹੀ ਸਟੇਸ਼ਨ ਚੋਣ ਬੁਲਾ ਕੇ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ।ਪਰ ਅਜਿਹਾ ਕੁਝ ਵੀ 6635ਈਟੀਟੀ ਅਧਿਆਪਕਾਂ ਦੀ ਭਰਤੀ ਚ ਨਹੀਂ ਕੀਤਾ ਗਿਆ। ਜੱਥੇਬੰਦੀ ਦੀ ਇਹ ਮੰਗ ਹੈ ਕਿ ਪਹਿਲਾਂ ਪੂਰੀ 6635ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕੀਤੀ ਜਾਵੇ ਅਤੇ ਫਿਰ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਚੋਣ ਬੁਲਾ ਕੇ ਕੀਤੀ ਜਾਵੇ।ਜੇਕਰ ਭਰਤੀ ਬੋਰਡ ਵੱਲੋ ਰਾਖਵਾਕਰਨ ਨੀਤੀ ਦੀ ਉਲੰਘਣਾ ਕੀਤੀ ਗਈ ਤਾਂ ਜਥੇਬੰਦੀ ਬੜੀ ਵੱਡੇ ਪੱਧਰ ਤੇ ਸਘੰਰਸ਼ ਕਰੇਗੀ।ਮੀਟਿੰਗ ਵਿੱਚ ਕਰਿਸ਼ਨ ਸਿੰਘ ਦੁੱਗਾਂ ਕਾਰਜਕਾਰੀ ਪ੍ਰਧਾਨ,ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਬਲਵਿੰਦਰ ਸਿੰਘ ਲਤਾਲਾ, ਸੀਨੀ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ , ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ ਮੀਤ ਪ੍ਰਧਾਨ, ਵਿੱਤ ਸਕੱਤਰ ਗੁਰਪਰੀਤ ਗੁਰੂ, ਹਰਪਾਲ ਤਰਨਤਾਰਨ, ਵੀਰ ਸਿੰਘ ਮੋਗਾ, ਗੁਰਜੈਪਲ ਲੁਧਿਆਣਾ, ਹਰਦੀਪ ਤੂਰ ਫਿਰੋਜ਼ਪੁਰ, ਜਗਤਾਰ ਨਾਭਾ, ਦਿਲਬਾਗ ਤਰਨਤਾਰਨ, ਰਾਜ ਚੌਹਾਨ ਰੋਪੜ, ਗੁਰਟੇਕ ਫ਼ਰੀਦਕੋਟ, ਵਿਜੈ ਮਾਨਸਾ, ਪਰਸਨ ਬਠਿੰਡਾ, ਅਮਿੰਦਰਪਾਲ ਮੁਕਤਸਰ, ਜਸਵੀਰ ਬਰਨਾਲਾ, ਕੁਲਵੰਤ ਦਸੂਹਾ, ਗੁਰਮੇਜ ਹੀਰ ਜਲੰਧਰ ,ਵੀਰ ਸਿੰਘ ਸ਼ਾਹਕੋਟ, ਰਵਿੰਦਰ ਨੂਰਮਹਿਲ ਗੁਰਨਾਮ ਸਿੰਘ ,ਭਜਨ ਦਾਸ, ਮਹਿੰਦਰਪਾਲ ਨਕੋਦਰ ਨਰਿੰਦਰਪਾਲ ਦੇਵਰਾਜ ਸ਼ਾਹਕੋਟ ਤੇ ਹੋਰ ਵੱਖ ਜਿਲ੍ਹਿਆਂ ਦੇ ਆਗੂ ਸਾਹਿਬਾਨ ਸਾਮਿਲ ਹੋਏ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...