ਨਗਰ ਨਿਗਮ ਲੁਧਿਆਣਾ ਜ਼ੋਨ-ਸੀ ਗਿੱਲ ਰੋਡ ਦੀ ਇਮਾਰਤ ਵਿੱਚ ਲਿਫਟ ਲਗਾਈ ਜਾਵੇ-ਪਰਮਜੀਤ ਸਿੰਘ ਭਾਰਜ

ਲੁਧਿਆਣਾ (ਰਛਪਾਲ ਸਹੋਤਾ)ਹਲਕਾ ਆਤਮ ਨਗਰ ਵਿੱਚ ਸਥਿੱਤ ਨਗਰ ਨਿਗਮ ਲੁਧਿਆਣਾ ਦਾ ਜ਼ੋਨ -ਸੀ ਦਫ਼ਤਰ ਜੋ ਕਿ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਵਾਸਤੇ ਵੀ ਨਗਰ ਨਿਗਮ ਦੇ ਕੰਮ ਕਰਵਾਉਣ ਲਈ ਮੁੱਖ ਦਫਤਰ ਹੈ।ਜ਼ੋਨ-ਦਫਤਰ ਦੀ ਇਮਾਰਤ ਵਿੱਚ ਨਗਰ ਨਿਗਮ ਦੇ ਸਭ ਦਫਤਰ ਪਹਿਲੀ,ਦੂਜੀ ਮੰਜ਼ਿਲ ਉੱਤੇ ਸਥਿੱਤ ਹਨ।ਪ੍ਰੰਤੂ ਅੱਜ ਇੱਕੀਵੀ ਸਦੀ ਦੇ ਬਾਈ ਸਾਲ ਬੀਤਣ ਤੱਕ ਵੀ ਪਬਲਿਕ ਨਾਲ ਸਬੰਧਤ ਇਸ ਇਮਾਰਤ ਵਿੱਚ ਆਮ ਜਨਤਾ ਦੀ ਸੁਵਿਧਾ ਵਾਸਤੇ ਲਿਫਟ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ।ਨਗਰ ਨਿਗਮ ਜ਼ੋਨ-ਸੀ ਦੀ ਬਿਲਡਿੰਗ ਵਿੱਚ ਪਾਵਰ ਟੂ ਸੇਵ ਹਿਊਮਨ ਰਾਈਟਸ ਨੇ ਜਨਤਾ ਦੀ ਸੁਵਿਧਾ ਵਾਸਤੇ ਲਿਫਟ ਅਤੇ ਇਲੈਕਟ੍ਰਾਨਿਕ ਪੋੜੀਆ ਲਗਾਉਣ ਲਈ ਮੰਗ ਪੱਤਰ ਜ਼ੋਨਲ ਕਮਿਸ਼ਨਰ ਜ਼ੋਨ-ਸੀ, ਕਮਿਸ਼ਨਰ ਨਗਰ ਨਿਗਮ, ਵਿਧਾਇਕ ਹਲਕਾ ਆਤਮ ਨਗਰ, ਵਿਧਾਇਕਾ ਹਲਕਾ ਦੱਖਣੀ ਲੁਧਿਆਣਾ ਨੂੰ ਦਿੱਤਾ।ਇਸ ਮੌਕੇ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਭਾਰਜ ਨੇ ਪੱਤਰਕਾਰਾਂ ਨੂੰ ਦੱਸਿਆ ਨਗਰ ਨਿਗਮ ਹਰ ਸਾਲ ਲੱਖਾਂ-ਕਰੋੜਾਂ ਰੁਪਏ ਨਗਰ ਨਿਗਮ ਦੀਆਂ ਫੀਸਾਂ ਅਤੇ ਟੈਕਸਾਂ ਤੋਂ ਵਸੂਲਦੀ ਹੈ।ਪ੍ਰੰਤੂ ਟੈਕਸ ਦੇਣ ਵਾਲਿਆਂ ਵਾਸਤੇ ਕੋਈ ਵੀ ਸੁਵਿਧਾ ਉਪਲੱਬਧ ਨਹੀਂ ਹੈ।ਜੇਕਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਆਮ ਆਦਮੀ ਨੇ ਮਿਲਣਾ ਹੋਵੇ ਉਸ ਦੇ ਲਈ ਕੋਈ ਵੀ ਇਕੱਲਾ ਉਡੀਕ ਕਮਰਾ ਨਹੀ ਹੈ,ਜ਼ੋਨ ਸੀ ਦੀਆਂ ਵੱਡੀਆਂ ਇਮਾਰਤਾਂ ਹੋਣ ਦੇ ਵਾਵਯੂਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਪੁਰਾਣੀਆਂ ਭਿਰਸਟਾਚਾਰ ਸਰਕਾਰਾਂ ਦੇ ਮੰਤਰੀਆਂ ਨਾਲ ਮਿਲ ਕੇ ਜ਼ਮੀਨ ਪੱਧਰ ਦੇ ਦਫ਼ਤਰਾਂ ਉੱਤੇ ਨਜਾਇਜ਼ ਕਬਜ਼ੇ ਕਰਵਾ ਦਿੱਤੇ ਹਨ,ਜਾਂ ਦੁਕਾਨਾਂ ਬਣਾ ਕੇ ਵੇਚ ਦਿੱਤੀਆਂ ਗਈਆਂ ਹਨ।ਨਗਰ ਨਿਗਮ ਦੇ ਸਭ ਦਫਤਰ ਪਹਿਲੀ ਦੂਜੀ ਮੰਜ਼ਿਲ ਉੱਤੇ ਹੋਣ ਕਰਕੇ ਬਿਮਾਰ, ਬਜ਼ੁਰਗ, ਅੰਗਹੀਣ ਵਿਅਕਤੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮ ਏਜੈਂਟਾ ਦੁਆਰਾ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ।ਹੁਣ ਤੱਕ ਲਗਾਤਾਰ ਦੋ-ਦੋ ਵਾਰ ਦੋਵੇਂ ਹਲਕਿਆਂ ਤੋਂ ਜਿੱਤੇ ਵਿਧਾਇਕ ਬੈੱਸ ਭਰਾਵਾਂ,ਹਲਕਾ ਆਤਮ ਨਗਰ ਤੋਂ ਜਿੱਤੇ ਮੰਤਰੀ ਗਾਬੜੀਆ ਸਾਹਿਬ ਅਤੇ ਕਾਂਗਰਸ ਪਾਰਟੀ ਦੇ ਦੋ ਵਾਰ ਜਿੱਤੇ ਲੋਕਸਭਾ ਮੈਂਬਰ, ਕਾਂਗਰਸ ਪਾਰਟੀ ਦੇ ਮੌਜੂਦਾ ਮੇਅਰ ਸਾਹਿਬ ਦਾ ਜਨਤਾ ਦੀ ਇਸ ਤਕਲੀਫ਼ ਵੱਲ ਧਿਆਨ ਨਹੀਂ ਗਿਆ ਜਾਂ ਜਾਣ ਬੁੱਝ ਕੇ ਧਿਆਨ ਨਹੀਂ ਦਿੱਤਾ ਗਿਆ।ਨਗਰ ਨਿਗਮ ਜ਼ੋਨ-ਡੀ ਦੀ ਲਿਫ਼ਟ ਪਿੱਛਲੇ ਸਾਲ ਤੋਂ ਖ਼ਰਾਬ ਪਈ ਹੋਈ ਉਸ ਦਫਤਰ ਵਿੱਚ ਬੈਠਣ ਵਾਲੇ ਕਮਿਸ਼ਨਰ, ਜ਼ੋਨਲ ਕਮਿਸ਼ਨਰ ਅਤੇ ਮੇਅਰ ਸਾਹਿਬ ਦਾ ਧਿਆਨ ਨਹੀਂ ਗਿਆ ਕਿਸੇ ਖਾਸ ਮਹੂਰਤ ਦੀ ਉਡੀਕ ਵਿੱਚ ਸਭ ਬੈਠੇ ਆਪਣੀਆਂ ਰੋਟੀਆਂ ਸੇਕ ਰਹੇ ਹਨ ਜਨਤਾ ਪ੍ਰੇਸ਼ਾਨ ਹੋ ਰਹੀ ਹੈ।

Loading

Scroll to Top
Latest news
वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा