ਸਿੱਖ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ

• ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਹੈ ਬਰੁਕ ਲੀਅਰਮੈਨ
ਮੈਰੀਲੈਂਡ,   (ਰਾਜ ਗੋਗਨਾ )— ਅਮਰੀਕੀ ਸਿੱਖ ਆਗੂ ਜਸਦੀਪ ਸਿੰਘ ਜੱਸੀ ਅਤੇ ਅਮਰੀਕੀ ਮੁਸਲਿਮ ਆਗੂ ਸਾਜਿਦ ਤਰਾਰ ਵਲੋਂ ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ ਦਾ ਅਯੋਜਨ ਕੀਤਾ ਗਿਆ। ਸ੍ਰ. ਜਸਦੀਪ ਸਿੰਘ ਜੱਸੀ ਦੇ ਗ੍ਰਹਿ ਵਿਖੇ ਹੋਏ ਇਸ ਫੰਡ ਰੇਜ਼ਿੰਗ ਸਮਾਰੋਹ ਵਿਚ ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਜਸਵਿੰਦਰ ਸਿੰਘ, ਜਸਵੰਤ ਧਾਲੀਵਾਲ, ਰਜਿੰਦਰ ਗਰੇਵਾਲ ਗੋਗੀ, ਦਲਵੀਰ ਸਿੰਘ ਮੈਰੀਲੈਂਡ,  ਜਰਨੈਲ ਸਿੰਘ ਟੀਟੂ, ਕਿੰਗ ਰਾਣਾ, ਗੁਲਸ਼ੇਰ, ਇਰਫਾਨ ਖਾਨ ਨੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਦੀ ਚੋਣ ਲਈ ਫੰਡ ਦਿੱਤਾ। ਇਸ ਮੌਕੇ ਬਰੁਕ ਲੀਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਉਸਨੂੰ ਪੰਜਾਬੀ ਅਤੇ ਮੁਸਲਿਮ ਭਾਈਚਾਰੇ ਉੱਤੇ ਬਹੁਤ ਮਾਣ ਹੈ ਕਿਉਂਕਿ ਜਿੱਥੇ ਇਹਨਾਂ ਭਾਈਚਾਰਿਆਂ ਨੇ ਅਮਰੀਕਾ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ ਉੱਥੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕੀਤਾ ਹੈ। ਉਨਾਂ ਕਿਹਾ ਕਿ ਮੈਂ ਦੋਵਾਂ ਭਾਈਚਾਰਿਆਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾ ਵਚਨਬੱਧ ਰਹੀ ਹਾਂ ਅਤੇ ਰਹਾਂਗੀ। ਅੰਤ ਵਿਚ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ਆਪਣੇ ਸੰਬੋਧਨ ਭਾਸ਼ਨਾਂ ਵਿੱਚ  ਬਰੁਕ ਲੀਅਰਮੈਨ ਨੂੰ ਚੋਣ ਵਿਚ ਜਿੱਤ ਲਈ ਸ਼ੁਭ  ਇੱਛਾਵਾਂ ਭੇਂਟ ਕੀਤੀਆਂ ਗਈਆਂ ਅਤੇ ਹਾਜ਼ਰ ਸਾਥੀਆਂ ਨਾਲ ਉਨਾਂ ਨੂੰ ਸਨਮਾਨਿਤ ਕੀਤਾ ਗਿਆ।  ਸਮਾਗਮ ਦੇ ਅੰਤ ਵਿਚ ਪਹੁੰਚੇ ਹੋਏ ਪਤਵੰਤਿਆਂ ਅਤੇ ਬਰੁਕ ਲੀਅਰਮੈਨ ਦਾ ਸਾਜਿਦ ਤਰਾਰ ਵਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੀ ਜਿੱਤ ਵਿਚ ਯੋਗਦਾਨ ਪਾਉਣ ਦਾ ਪੂਰਾ ਵਿਸ਼ਵਾਸ਼ ਦੁਆਇਆ ਗਿਆ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...