ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ ਐਤਵਾਰ ਐਲਕ ਗਰੋਵ ਵਿਲੇਜ ਵਿਖੇਂ ਬੜੀ ਧੂਮ ਧਾਮ ਨਾਲ ਹੋਵੇਗਾ, ਤਿਆਰੀਆਂ ਮੁਕੰਮਲ

ਨਿਊਯਾਰਕ/ਸ਼ਿਕਾਗੋ,  (ਰਾਜ ਗੋਗਨਾ/ ਕੁਲਜੀਤ ਦਿਆਲਪੁਰੀ)—ਸਥਾਨਕ ਖੇਡ ਤੇ ਸਭਿਆਚਾਰਕ ਸੰਸਥਾ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ 2022 (ਐਤਵਾਰ) ਨੂੰ ਐਲਕ ਗਰੋਵ ਵਿਲੇਜ ਦੇ ਬਸੀ ਵੁਡਜ਼ ਫਾਰੈਸਟ ਪ੍ਰੀਜ਼ਰਵ ਵਿੱਚ ਹੋਵੇਗਾ। ਨਾਮੀ ਕਬੱਡੀ ਟੀਮਾਂ ਦੇ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ ਦੇ ਮੁਕਾਬਲੇ ਵੀ ਹੋਣਗੇ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਤੇ ਹੌਸਲਾ ਅਫਜ਼ਾਈ ਵਜੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੇਲੀਆਂ ਦਾ ਮਨੋਰੰਜਨ ਕਰਨ ਲਈ ਗਾਇਕ ਅੰਮ੍ਰਿਤ ਮਾਨ ਤੇ ਸਤਵਿੰਦਰ ਸੱਤੀ ਗੀਤਾਂ ਦੀ ਛਹਿਬਰ ਲਾਉਣਗੇ। ਕਲੱਬ ਦੇ ਪ੍ਰਧਾਨ ਬਲਜੀਤ ਸਿੰਘ (ਮੰਗੀ) ਟਿਵਾਣਾ ਅਤੇ ਮੀਤ ਪ੍ਰਧਾਨ ਦੀਪਇੰਦਰ ਸਿੰਘ (ਦੀਪਾ) ਵਿਰਕ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਮੁਤਾਬਕ ਕਬੱਡੀ ਮੇਲੇ ਲਈ ਖੇਡ ਪ੍ਰੇਮੀਆਂ, ਸਪਾਂਸਰਾਂ ਤੇ ਹੋਰਨਾਂ ਸਭਾ-ਸੁਸਾਇਟੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਲੋਕਾਂ ਲਈ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ ਅਤੇ ਪਾਰਕਿੰਗ ਲਈ ਵੀ ਕੋਈ ਫੀਸ ਵਗੈਰਾ ਨਹੀਂ ਹੈ। ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਪ੍ਰਬੰਧਕਾਂ ਅਨੁਸਾਰ ਲੋਕ ਪਰਿਵਾਰਾਂ ਸਮੇਤ ਪਹੁੰਚਣਗੇ ਅਤੇ ਮੇਲੇ ਦਾ ਪੂਰਾ ਅਨੰਦ ਮਾਣਨਗੇ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਸ਼ਿਕਾਗੋ ਵਿੱਚ ਸਾਲ 2020 ਅਤੇ 2021 ਦੌਰਾਨ ਕੋਈ ਕਬੱਡੀ ਮੇਲਾ ਨਹੀਂ ਸੀ ਹੋ ਸਕਿਆ। ਲੋਕਾਂ ਵਿਚ ਇਹ ਚਰਚਾ ਸੀ ਕਿ ਹੁਣ ਇਥੇ ਕੋਈ ਕਬੱਡੀ ਮੇਲਾ ਕਦੋਂ ਹੋਵੇਗਾ! ਦੋ ਸਾਲਾਂ ਦੇ ਵਕਫੇ ਮਗਰੋਂ ਹੋਣ ਜਾ ਰਹੇ ਇਸ ਕਬੱਡੀ ਮੇਲੇ ਪ੍ਰਤੀ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿਕਾਗੋ ਵਿਚ ਹੁੰਦੇ ਰਹੇ ਕਬੱਡੀ ਮੇਲਿਆਂ ਵਿਚ ਇਕੱਲੇ ਸ਼ਿਕਾਗੋਲੈਂਡ ਤੋਂ ਹੀ ਨਹੀਂ, ਸਗੋਂ ਨੇੜਲੀਆਂ ਹੋਰਨਾਂ ਸਟੇਟਾਂ ਅਤੇ ਕੈਨੇਡਾ ਤੋਂ ਵੀ ਲੋਕ ਹੁੰਮ-ਹੁੰਮਾ ਕੇ ਪਹੁੰਚਦੇ ਰਹੇ ਹਨ। ਪੂਰੇ ਅਮਰੀਕਾ-ਕੈਨੇਡਾ ਵਿਚ ਹੁੰਦੇ ਕਬੱਡੀ ਮੇਲਿਆਂ ਵਿਚ ਸ਼ਿਕਾਗੋ ਕਬੱਡੀ ਮੇਲਿਆਂ ਦਾ ਆਪਣਾ ਨਾਂ ਹੈ।
ਪ੍ਰਬੰਧਕਾਂ ਮੁਤਾਬਕ ਕਬੱਡੀ ਦਾ ਪਹਿਲਾ ਇਨਾਮ ਸਵਰਗੀ ਸਰਪੰਚ ਇੰਦਰ ਸਿੰਘ ਦੀ ਯਾਦ ਵਿਚ ਖਾਸਰੀਆ ਪਰਿਵਾਰ ਦੀ ਤਰਫੋਂ ਹਰਜਿੰਦਰ ਸਿੰਘ ਜਿੰਦੀ, ਅਰਵਿੰਦਰ ਸਿੰਘ ਬੂਟਾ ਤੇ ਭੁਪਿੰਦਰ ਸਿੰਘ ਟਿੱਕਾ ਵਲੋਂ ਦਿੱਤਾ ਜਾਵੇਗਾ, ਜਦੋਂਕਿ ਕਬੱਡੀ ਦਾ ਦੂਜਾ ਇਨਾਮ ਸਵਰਗੀ ਸੰਤੋਖ ਸਿੰਘ ਖਹਿਰਾ ਤੇ ਸਵਰਗੀ ਮੇਜਰ ਸਿੰਘ ਮੌਜੀ ਦੀ ਯਾਦ ਵਿਚ ਕ੍ਰਮਵਾਰ ਡਾ. ਹਰਜਿੰਦਰ ਸਿੰਘ ਖਹਿਰਾ, ਮੁਖਤਿਆਰ ਸਿੰਘ (ਹੈਪੀ) ਹੀਰ ਤੇ ਜਸਕਰਨ ਸਿੰਘ ਧਾਲੀਵਾਲ ਵਲੋਂ ਦਿੱਤਾ ਜਾਵੇਗਾ। ਕਬੱਡੀ ਦੇ ਤੀਜੇ ਇਨਾਮ ਦੇ ਸਪਾਂਸਰ ਤੂਰ ਤੇ ਭਾਰਦਵਾਜ ਪਰਿਵਾਰ ਹਨ ਅਤੇ ਚੌਥੀ ਟੀਮ ਦੇ ਸਪਾਂਸਰ ਧਾਮੀ ਟਰਾਂਸਪੋਰਟ ਵਾਲੇ ਹਨ। ਵਾਲੀਬਾਲ ਦੇ ਇਨਾਮ ਢੀਂਡਸਾ ਪਰਿਵਾਰ ਦੀ ਤਰਫੋਂ ਸਵਰਗੀ ਮਿਹਰ ਸਿੰਘ ਢੀਂਡਸਾ ਦੀ ਯਾਦ ਵਿਚ ਮੁੱਖ ਮਹਿਮਾਨ ਅਮਰਜੀਤ ਸਿੰਘ ਢੀਂਡਸਾ ਤੇ ਚੇਅਰਮੈਨ ਲਖਬੀਰ ਸਿੰਘ ਢੀਂਡਸਾ ਵਲੋਂ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਮੰਗੀ ਟਿਵਾਣਾ ਨਾਲ ਫੋਨ: 773-469-9384 ਅਤੇ ਮੀਤ ਪ੍ਰਧਾਨ ਦੀਪਾ ਵਿਰਕ ਨਾਲ ਫੋਨ: 847-668-8688 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की