Ludhiana (ਰਛਪਾਲ ਸਹੋਤਾ) ਅੱਜ ਪੂਰੇ ਵਿਸ਼ਵ ਵਿੱਚ ਇੰਟਰਨੈਸ਼ਨਲ ਪੱਧਰ ਤੇ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ, ਜਿਸ ਦੇ ਚਲਦਿਆ ਸੰਤ ਨਿਰੰਕਾਰੀ ਮਿਸ਼ਨ (ਰਜਿ:) ਨਵੀ ਦਿੱਲੀ ਵੱਲੋ ਸਥਾਨਕ ਜਲੰਧਰ ਬਾਈਪਾਸ ਅਮਨ ਨਗਰ ਸਤਿਸੰਗ ਭਵਨ ਵਿੱਚ ਯੋਗ ਦਿਵਸ ਮਨਾਇਆ ਗਿਆ, ਇਸ ਯੋਗਾ ਕੈਪ ਵਿੱਚ ਭਾਰੀ ਗਿਣਤੀ ਵਿੱਚ ਬੱਚਿਆ ਤੋ ਲੈਕੇ ਨੌਜਵਾਨ ਅਤੇ ਬਜੁਰਗਾਂ ਨੇ ਹਿੱਸਾ ਲਿਆ, ਇਸ ਯੋਗਾ ਕੈਪ ਦੀ ਅਗਵਾਈ ਪ੍ਰਚਾਰਕ ਰਛਪਾਲ ਸ਼ੀਤਲ, ਹਰਭਜਨ ਸਿੰਘ ਜਾਨ, ਜੀਵਨ ਸਿੰਘ, ਕਰ ਰਹੇ ਸਨ, ਇਸ ਕੈਪ ਵਿਚ ਯੋਗ ਆਸ਼ਣ ਅਤੇ ਪੀ ਟੀ ਦੀ ਟ੍ਰੇਨਿੰਗ ਮੋਹਨ ਲਾਲ ਸ਼ਿਕਸ਼ਕ ਨੇ ਨਿਭਾਈ, ਇਸ ਮੌਕੇ ਸ੍ਰੀ ਵਿਨੈ ਕੁਮਾਰ ਖੇਤਰੀਯ ਸੰਚਾਲਕ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਕੈਪ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਅੱਜ ਯੋਗ ਆਸਣ ਅਤੇ ਕਸਰਤ ਦੀ ਬਹੁਤ ਜਿਆਦਾ ਜਰੂਰਤ ਹੈ, ਹਰੇਕ ਵਿਅਕਤੀ ਨੂੰ ਸਰੀਰਕ ਕਸਰਤ ਦੇ ਨਾਲ ਨਾਲ ਯੋਗ ਆਸਣ ਵੀ ਕਰਨੇ ਚਾਹੀਦੇ ਹਨ ਤਾਂ ਕਿ ਅਸੀ ਨਾ-ਮੁਰਾਦ ਬਿਮਾਰੀਆ ਤੋ ਬੱਚ ਸਕੀਏ, ਮੋਹਨ ਲਾਲ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸੇ ਤਰਾਂ ਦਿਨ ਬੁੱਧਵਾਰ ਅਤੇ ਸ਼ਨੀਵਾਰ ਨੂੰ ਵੀ ਸਵੇਰੇ 5:45 ਤੋ 6:15 ਤੱਕ ਯੋਗਾ ਕੈਪ ਲੱਗਿਆ ਕਰੇਗਾ, ਇਸ ਕੈਪ ਕੋਈ ਵੀ ਹਿੱਸਾ ਲੈ ਸਕਦਾ ਹੈ,ਇਸ ਮੌਕੇ ਸੁਰਿੰਦਰ ਪਾਲ ਬੰਗਾਂ ਏਰੀਆ ਇੰਚਾਰਜ, ਫਤਿਹ ਸਿੰਘ ਏਰੀਆ ਇੰਚਾਰਜ ਬਰਾਂਚ ਰੱਜੋਵਾਲ, ਹਰੀਸ਼ ਕੁਮਾਰ ਸੰਚਾਲਕ, ਮਦਨ ਲਾਲ, ਰਾਜਾ ਜੀ, ਸੋਹਣ ਲਾਲ ਕੈਸ਼ੀਅਰ, ਹਰਬਖਸ਼ ਸਿੰਘ ਸਹੋਤਾ, ਹਰਪ੍ਰੀਤ ਸਿੰਘ ਸਹੋਤਾ, ਪਰਮਜੀਤ ਕੌਰ ਸਹੋਤਾ, ਸੁਨੀਤਾ, ਮਹਿੰਦਰ ਕੌਰ, ਨੂਰ ਜੀ, ਆਦਿ ਭੈਣ ਭਰਾ ਮੌਜੂਦ ਸਨ।