ਨਿਊਯਾਰਕ ‘ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ  ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਨਿਊਯਾਰਕ  (ਰਾਜ ਗੋਗਨਾ )—ਬੀਤੇਂ ਦਿਨ  ਨਿਊਯਾਰਕ ਸ਼ਹਿਰ ਦੇ ਕੁਈਨਜ ਇਲਾਕੇ ਚ’ ਸਥਿੱਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਅੱਗ ਦੀ ਲਪੇਟ ਚ’ ਆ ਜਾਣ ਕਾਰਨ ਮੋਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਘਰ ਅੱਗ ਦੀ ਲਪੇਟ ਵਿੱਚ ਆ ਗਿਆ ਸੀ ਅਤੇ ਜਦੋਂ ਫਾਇਰਫਾਈਟਰ  ਦੁਪਹਿਰ ਨੂੰ ਉੱਥੇ ਪਹੁੰਚੇ ਅਤੇ ਬੇਸਮੈਂਟ ਫਲੈਟ ਵਿੱਚ ਉਹਨਾਂ ਨੂੰ ਦੋ ਲਾਸ਼ਾਂ ਮਿਲੀਆਂ। ਅੱਗ ਬੁਝਾਉਣ ਵਾਲਿਆਂ ਨੂੰ ਅਗਲੇ ਦਿਨ ਤੀਜੀ ਲਾਸ਼ ਵੀ ਮਿਲੀ, ਜੋ ਇੱਕੋ ਹੀ ਪਰਿਵਾਰ ਦੀਆਂ ਹਨ। ਜਿੰਨਾ ਦੀ ਪਹਿਚਾਣ ਨੰਦਾ ਬਾਲੋ ਪ੍ਰਸ਼ਾਦ ਉਸ ਦੀ ਪਤਨੀ  ਬੋਨੋ ਸਲੀਮਾ ‘ਸੈਲੀ’ ਪ੍ਰਸ਼ਾਦ ਦੇ ਵਜੋਂ ਕੀਤੀ ਗਈ ਹੈ। ਜਦ ਕਿ ਉਨ੍ਹਾਂ ਦੇ ਬੇਟੇ ਡੇਵੋਨ ਪਰਸੌਡ (22) ਸਾਲ ਦੀ ਲਾਸ਼ ਅਗਲੇ ਦਿਨ ਹੀ ਮਿਲੀ ਸੀ।ਇਸ ਘਟਨਾ ਨੂੰ ਫਾਇਰ ਦੇ ਅਧਿਕਾਰੀਆਂ ਦੁਆਰਾ “ਪੰਜ  ਫਾਇਰ” ਅਲਾਰਮਾ ਨੂੰ ਸ਼੍ਰੇਣੀਬੱਧ ਕੀਤਾ ਗਿਆ ਸੀ ਜੋ ਤੇਜ਼ ਹਵਾ ਦੇ ਝੱਖੜਾਂ ਦੁਆਰਾ ਫੈਲੇ ਚਾਰ ਹੋਰ ਘਰਾਂ ਵਿੱਚ ਅੱਗ ਫੈਲ ਗਈ ਸੀ। ਅੱਗ ਬੁਝਾਉ ਅਧਿਕਾਰੀਆਂ ਨੇ ਦੱਸਿਆ ਕਿ 9 ਦੇ ਕਰੀਬ  ਪਰਿਵਾਰਾਂ ਦੇ 29 ਬਾਲਗ ਅਤੇ 13 ਬੱਚੇ ਅੱਗ ਨਾਲ ਪ੍ਰਭਾਵਿਤ ਹੋਏ ਹਨ ਜਦੋਂ ਕਿ ਕਈ ਫਾਇਰਫਾਈਟਰ ਵੀ ਜ਼ਖਮੀ ਹੋਏ ਹਨ। ਨੰਦਾ ਬਾਲੋ ਪ੍ਰਸ਼ਾਦ ਨਿਊਯਾਰਕ ਚ’ ਇਕ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ ਸੇਵਾਮੁਕਤ ਹੋਇਆ ਸੀ ਜਦ ਕਿ ਉਸਦੀ ਪਤਨੀ ਨਿਊਯਾਰਕ ਦੇ ਜੇਐਫਕੇ ਹਵਾਈ ਅੱਡੇ ‘ਤੇ  ਨੋਕਰੀ ਕਰਦੀ ਸੀ। ਪਰਿਵਾਰ ਦੀ ਮਾਲੀ ਮਦਦ ਲਈ ਗੋਫੰਡਮੀ ‘ਤੇ ਪਰਿਵਾਰ ਲਈ ਇੱਕ ਔਨਲਾਈਨ ਫੰਡਰੇਜ਼ਰ ਵੀ ਸੁਰੂ ਕੀਤਾ ਗਿਆ ਹੈ।ਜਿਸ ਵਿੱਚ ਹੁਣ ਤੱਕ 429 ਦਾਨੀ ਸੱਜਣਾਂ ਵੱਲੋ ਦਾਨ ਵਜੋਂ 34 ਹਜ਼ਾਰ 923 ਦੇ ਕਰੀਬ  ਡਾਲਰ  ਇਕੱਠੇ ਹੋਏ ਹਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी