# 250 ਤੋਂ ਵੱਧ ਖਿਡਾਰੀਆਂ, ਕੋਚਾਂ ਤੇ ਮੈਂਬਰਾਂ ਨੇ ਯੋਗਾ ਅਭਿਆਸ ਵਿਚ ਲਿਆ ਭਾਗ ।
# ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਆਸਟ੍ਰੇਲੀਆ ਤੋਂ ਜ਼ੂਮ ਰਾਹੀਂ ਆਨਲਾਈਨ ਇਸ ਸਮਾਗਮ ਵਿੱਚ ਭਾਗ ਲਿਆ ।
# ਪ੍ਰਸਿੱਧ ਯੋਗ ਗੁਰੂ ਸੁਰਿੰਦਰ ਮੋਹਨ ਨੂੰ ਕੀਤਾ ਸੁਸਾਇਟੀ ਮੈਬਰਾਂ ਵੱਲੋਂ ਸਨਮਨਿਤ ।
ਜਲੰਧਰ (Jatinder Rawat ) : ਸੁਰਜੀਤ ਹਾਕੀ ਸੁਸਾਇਟੀ ਵੱਲੋਂ ਅੱਜ ਅੰਤਰਰਾਸਟਰੀ ਯੋਗਾ ਦਿਵਸ ਦੇ ਮੌਕੇ ਦੇ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਦੇ ਹੋਏ 250 ਤੋਂ ਵੱਧ ਖਿਡਾਰੀਆਂ ਨੇ ਯੋਗਾ ਦਾ ਅਭਿਆਸ ਕੀਤਾ ਗਿਆ ।
ਸੁਰਜੀਤ ਹਾਕੀ ਸੁਸਾਇਟੀ ਵੱਲੋਂ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਅੰਤਰਾਸ਼ਟਰੀ ਯੋਗਾ ਦਿਵਸ 2022 ਦੇ ਸਬੰਧ ਵਿੱਚ ਯੋਗਾ ਦਿਵਸ ਦੇ ਜਸ਼ਨਾਂ ਦਾ ਥੀਮ ‘ਮਨੁੱਖਤਾ ਲਈ ਯੋਗਾ’ ਨੂੰ ਮੁੱਖ ਰੱਖਦੇ ਹੋਏ 250 ਤੋਂ ਵੱਧ ਖਿਡਾਰੀਆਂ ਨੇ ਯੋਗਾ ਅਭਿਆਸ ਵਿਚ ਭਾਗ ਲਿਆ । ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲੇਖ ਰਾਜ ਨਈਅਰ, ਸਾਬਕਾ ਚੀਫ਼ ਕਮਿਸ਼ਨਰ (ਇਨਕਮ ਟੈਕਸ) ਨੇ ਬਤੌਰ ਮੁੱਖ ਮਹਿਮਾਨ ਇਸ ਯੋਗਾ ਦਿਵਸ ਸਮਾਗਮ ਦਾ ਸ਼ੁੱਭ ਆਰੰਭ ਕਰਦੇ ਹੋਏ ਤਮਾਮ ਖਿਡਾਰੀਆਂ ਤੇ ਕੋਚਾਂ ਅਤੇ ਸੁਸਾਇਟੀ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ ਨਾਲ ਯੋਗਾ ਦੇ ਫਾਇਦਿਆਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਯੋਗਾ ਸਾਰਿਆਂ ਲਈ ਬਿਹਤਰ ਸਿਹਤ ਅਤੇ ਤੰਦਰੁਸਤੀ ਲਈ ਜਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ । ਇਸ ਮੌਕੇ ਉਪਰ ਪ੍ਰਸਿੱਧ ਯੋਗ ਗੁਰੂ ਸੁਰਿੰਦਰ ਮੋਹਨ ਵੱਲੋਂ ਖਿਡਾਰੀਆਂ, ਕੋਚਾਂ ਤੇ ਸੁਸਾਇਟੀ ਦੇ ਮੈਬਰਾਂ ਨੂੰ ਯੋਗਾ ਦੀਆਂ ਵੱਖ ਵੱਖ ਕਸਰਤਾਂ ਦ ਅਭਿਆਸ ਵੀ ਕਰਵਾਇਆ ਗਿਆ । ਇਸ ਮੌਕੇ ਉਪਰ ਯੋਗਾ ਗੁਰੂ ਸੁਰਿੰਦਰ ਮੋਹਨ ਨੂੰ ਉਹਨਾਂ ਦੀਆਂ ਯੋਗਾ ਪ੍ਰਤੀ ਵਿਸ਼ੇਸ਼ ਪ੍ਰਾਪਤੀਆਂ ਲਈ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਸਨਮਨਿਤ ਵੀ ਕੀਤਾ ਗਿਆ ।
ਇਸੇ ਦੌਰਾਨ ਸੁਰਜੀਤ ਹਾਕੀ ਸੁਸਾਇਟੀ ਦੇ ਅਵੇਤਨੀ ਸਕੱਤਰ ਸੁਰਿੰਦਰ ਸਿੰਘ ਭਾਪਾ, ਪਰਮਪ੍ਰੀਤ ਸਿੰਘ ਅਰਨੇਜਾ, ਅਲਕਾ ਅਤੇ ਕਰਨ ਕੁਮਾਰ ਨੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਵਿਸ਼ੇਸ਼ ਰੂਪ ਵਿਚ ਜ਼ੂਮ ਰਾਹੀਂ ਆਨਲਾਈਨ ਇਸ ਸਮਾਗਮ ਵਿੱਚ ਭਾਗ ਲਿਆ । ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਇਕਬਾਲ ਸਿੰਘ ਸੰਧੂ, ਗੌਰਵ ਅਗਰਵਾਲ, ਪ੍ਰੋ. ਬਲਵਿੰਦਰ ਸਿੰਘ, ਲੱਖਵਿੰਦਰ ਪਾਲ ਸਿੰਘ ਖੈਰਾ, ਰਾਮ ਪ੍ਰਤਾਪ, ਰਨਦੀਪ ਗੁਪਤਾ ਵਿਸ਼ੇਸ਼ ਤੌਰ ਤੇ ਹਾਜਿਰ ਸਨ ।