ਰਈਆ ਵਾਸੀ ਸਹੁਰੇ ਪ੍ਰਵਾਰ ਨੇ ਲਾਇਆ ਪੇਕੇ ਪ੍ਰੀਵਾਰ ਤੇ ਕੁੱਟ ਮਾਰ ਕੀਤੇ  ਜਾਣ ਦਾ ਦੋਸ਼

ਰਈਆ (ਕਮਲਜੀਤ ਸੋਨੂੰ) —ਅੱਜ ਰਈਆ ਵਿਖੇ ਇੱਕ ਪ੍ਰੀਵਾਰ ਨੇ ਆਪਣੀ ਨੂੰਹ ਦੇ ਪੇਕੇ ਪਰਿਵਾਰ  ਵਲੋਂ ਉਨ੍ਹਾਂ ਦੀ ਕੁੱਟ ਮਾਰ ਕੀਤੇ ਜਾਣ ਦਾ ਦੋਸ਼ ਲਾਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਮ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਲਵਲੀ ਸਵੀਟ ਵਾਲੀ ਗਲੀ ਰਈਆ ਨੇ ਦੱਸਿਆ ਕਿ ਮੇਰੇ ਭਤੀਜਾ ਪਾਰਸ ਟਾਂਗਰੀ ਦਾ ਵਿਆਹ ਜਨਵਰੀ 2022 ਵਿੱਚ ਤਰਨ ਤਾਰਨ ਦੇ
ਪੁਲੀਸ ਮੁਲਾਜਮ ਲਖਬੀਰ ਚੰਦ ਦੀ ਲੜਕੀ ਸੋਨੀਆ ਨਾਲ ਹੋਇਆ ਸੀ ।ਅੱਜ ਮੇਰੀ ਭਰਜਾਈ ਗੀਤਾ ਰਾਣੀ ਤੇ ਉਸ ਦੀ ਨੂੰਹ ਸੋਨੀਆ ਨਾਲ ਮਾਮੂਲੀ ਕਹਾ ਸੁਣੀ ਹੋ ਗਈ।ਇਸੇ ਦੌਰਾਨ ਸੋਨੀਆ ਨੇ ਫੋਨ ਕਰਕੇ ਆਪਣੇ ਮਾਪਿਆਂ ਨੂੰ ਸੱਦ ਲਿਆ।ਲੜਕੀ ਦੇ ਪਿਤਾ ਲਖਬੀਰ ਚੰਦ,ਉਸ ਦੀ ਪਤਨੀ ਸਨੀਤਾ ਤੇ ਉਸਦੇ ਦੇ ਲੜਕੇ ਪ੍ਰਦੀਪ ਕੁਮਾਰ ਨੇ ਸਾਡੇ ਘਰ ਆਉਂਦੇ ਹੀ ਕਥਿਤ ਤੌਰ ਸਾਡੇ ਪ੍ਰੀਵਾਰ ਤੇ ਹਮਲਾ ਕਰ ਦਿੱਤਾ ਜਿਸ ਨਾਲ ਮੇਰੀ ਭਰਜਾਈ ਗੀਤਾ ਰਾਣੀ ਤੇ ਭਤੀਜਾ ਪਾਰਸ ਜਖਮੀ ਹੋ ਗਏ।ਇਸੇ ਦੌਰਾਨ ਉਨ੍ਹਾਂ ਨੇ ਮੇਰੇ ਬਜੁਰਗ ਪਿਤਾ ਤੇ ਛੋਟੇ ਭਤੀਜੇ ਲਵੀਸ਼ ਦੀ ਵੀ ਕੁੱਟ ਮਾਰ ਕਰ ਦਿਤੀ।ਉਸ ਨੇ ਦੱਸਿਆ ਕਿ ਗੀਤਾ ਰਾਣੀ ਤੇ ਪਾਰਸ ਦੇ ਸੱਟਾਂ
ਜਿਆਦੀਆਂ ਹੋਣ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ
ਕਰਾਇਆ ਗਿਆ ਹੈ।ਇਸ ਦੀ ਸੂਚਨਾ ਸਥਾਨਕ ਪੁਲੀਸ ਨੂੰ ਦੇ ਦਿਤੀ ਗਈ ਹੈ।ਇੰਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਜਦ ਇਸ ਸੰਬੰਧੀ ਚੌਂਕੀ ਇੰਚਾਰਜ ਰਘਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੰਨਾਂ ਦਾ ਜੋਆਪਸੀ ਝਗੜਾ ਹੋਇਆ ਹੈ ਉਸ ਸੰਬੰਧੀ ਸਾਡੇ ਕੋਲ ਦੋਹਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र