ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਮੋਦੀ ਸਰਕਾਰ ਨੂੰ ਦੇਸ਼ ਦੇ ਆਵਾਮ ਦੀ ਨਹੀਂ ਸਿਰਫ਼ ਕਾਰਪੋਰੇਟਾਂ ਦੀ ਚਿੰਤਾ – ਕਾਮਰੇਡ ਨਿਲੋਤਪਾਲ ਬਾਸੂ

ਸੀ.ਪੀ.ਆਈ.(ਐਮ) ਨੂੰ ਬਰਾਂਚ ਪੱਧਰ ‘ਤੇ ਮਜਬੂਤ ਕੀਤਾ ਜਾਵੇਗਾ – ਕਾਮਰੇਡ ਸੇਖੋਂ

ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਦੀ ਚੋਣ ਹੋਈ

ਕਾਮਰੇਡ ਯੇਚੁਰੀ ਭਲਕੇ ਜਲੰਧਰ ਵਿਖੇ ਆਉਣਗੇ

ਜਲੰਧਰ  (Jatinder Rawat)-:  ਅੱਜ ਇੱਥੇ ਸੀ.ਪੀ.ਆਈ.(ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨਕਾਲ ਵਿੱਚ ਆਰਥਿਕ ਸੰਕਟ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਮੁੱਖ ਤੌਰ ‘ਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਭਾਰੀ ਵਾਧਾ ਹੋ ਰਿਹਾ ਹੈ। ਆਮ ਜਨਤਾ ਅਤੇ ਨੌਜਵਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ  ਗੁੱਸਾ ਹੈ। ਇਨ੍ਹਾਂ ਹਾਲਾਤਾਂ ਵਿੱਚ ਕੇਂਦਰ ਸਰਕਾਰ ਦੀ ਫੌਜ ਵਿੱਚ ਅਗਨੀਪੱਥ ਦੀ ਯੋਜਨਾ ਨੇ ਅੱਗ ‘ਤੇ ਤੇਲ ਦਾ ਕੰਮ ਕੀਤਾ ਹੈ। ਨੌਜਵਾਨਾਂ ਦੁਆਰਾ ਇਸ ਯੋਜਨਾ ਦਾ ਆਪ-ਮੁਹਾਰੇ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ। ਫੌਜ ਦੁਆਰਾ ਅੰਦੋਲਨਕਾਰੀ ਨੌਜਵਾਨਾਂ ਨੂੰ ਕਾਬੂ ਪਾਉਣ ਲਈ ਬੁਲਾਉਣਾ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਦਾ ਧਰਾਤਲੀ ਆਧਾਰ ਖਿਸਕ ਚੁੱਕਾ ਹੈ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਪ੍ਰਤੀ ਭਾਰੀ ਰੋਹ ਹੈ।

   ਕਾਮਰੇਡ ਬਾਸੂ ਅੱਜ ਇੱਥੇ ਸੀ.ਪੀ .ਆਈ.(ਐਮ) ਪੰਜਾਬ ਰਾਜ ਕਮੇਟੀ ਵਿੱਚ ਸਥਾਨਕ ਭਾਈ ਰਤਨ ਸਿੰਘ ਯਾਦਗਾਰੀ ਬਿਲਡਿੰਗ  ਮੀਟਿੰਗ ਵਿੱਚ ਪੁੱਜੇ ਹੋਏ ਸਨ।

    ਪਾਰਟੀ ਸੂਬਾ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਾ.ਮੇਜਰ ਸਿੰਘ ਭਿੱਖੀਵਿੰਡ ਨੇ ਕੀਤੀ।

    ਕਾਮਰੇਡ ਨਿਲੋਤਪਾਲ ਬਾਸੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਫੌਜ ਵਿੱਚ ਭਰਤੀ ਹੀ ਨਹੀਂ ਕੀਤੀ। ਰੇਲਵੇ ਸਮੇਤ ਦੂਜੇ ਕੇਂਦਰੀ ਮਹਿਕਮਿਆਂ ਵਿੱਚ ਨੌਕਰੀਆਂ ‘ਤੇ ਪਾਬੰਦੀ ਕਈ ਸਾਲਾਂ ਤੋਂ ਲਾਈ ਹੋਈ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਹਰ ਵਰਗ ਦੇ ਲੋਕਾਂ ਦੀ ਆਰਥਿਕ ਸਥਿਤੀ ਵਿਗਾੜੀ ਹੋਈ ਹੈ ਕੌਵਿਡ ਦੇ ਦੌਰ ਵਿੱਚ ਆਮ ਜਨਤਾ ਤੋਂ ਰੁਜ਼ਗਾਰ ਖੋਹਿਆ ਗਿਆ ਹੈ।ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਭਾਰੀ ਵਾਧਾ ਕਰਨ ਸਮੇਤ ਜਨਤਾ ਉੱਪਰ ਟੈਕਸਾਂ ਦਾ ਬੋਝ ਲੱਦਿਆ ਹੈ। ਕਿਰਤ ਵਿਰੋਧੀ ਕਾਨੂੰਨ ਲਾਗੂ ਕੀਤੇ ਹਨ। ਇਸ ਦੇ ਉਲਟ ਇਸ ਅਰਸੇ ਦੌਰਾਨ ਕਾਰਪੋਰੇਟ ਘਰਾਣਿਆਂ ਦੀ ਸੰਪਤੀ 40 ਪ੍ਰਤੀਸ਼ਤ ਵਧੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੂੰ ਸਿਰਫ਼ ਕਾਰਪੋਰੇਟਾਂ – ਪੂੰਜੀਪਤੀਆਂ ਦੀ ਹੀ ਚਿੰਤਾ ਹੈ ਨਾ ਕਿ ਭਾਰਤ ਦੇ ਆਮ ਆਵਾਮ ਦੀ। ਕਮਿਊਨਿਸਟ ਆਗੂ ਨੇ ਕਿਹਾ ਕਿ ਪੈਟਰੋਲ-ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਦਿਨੋ-ਦਿਨ ਭਾਰੀ ਵਾਧਾ ਕੀਤਾ ਜਾ ਰਿਹਾ ਹੈ।

   ਕਮਿਊਨਿਸਟ ਆਗੂ ਨੇ ਕਿਹਾ ਕਿ ਲੋਟੂ ਤਾਕਤਾਂ ਫਿਰਕਾਪ੍ਰਸਤੀ ਅਤੇ ਪਹਿਚਾਣ ਦੀ ਰਾਜਨੀਤੀ ਦੇ ਕੋਝੇ ਹੱਥਕੰਡਿਆਂ ਰਾਹੀਂ ਦੇਸ਼ ਦੇ ਆਵਾਮ ਨੂੰ ਕੁਰਾਹੇ ਪਾਉਣਗੀਆਂ। ਜਿਸ ਸਬੰਧੀ ਸੀ.ਪੀ.ਆਈ.(ਐਮ) ਅਤੇ ਖੱਬੀ ਪੱਖੀ ਤਾਕਤਾਂ ਨੂੰ  ਇਸ ਚੁਣੌਤੀ ਦਾ ਟਾਕਰਾ ਕਰਨ ਲਈ ਵਿਚਾਰਧਾਰਕ ਲੜਾਈ ਨੂੰ ਤੇਜ਼ ਕਰਨਾ ਹੋਵੇਗਾ।

 ਇਸ ਮੌਕੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਨੂੰ ਬਰਾਂਚ ਪੱਧਰ ‘ਤੇ ਮਜਬੂਤ ਕੀਤਾ ਜਾਵੇਗਾ। ਜਿਸ ਸਬੰਧੀ ਪਾਰਟੀ ਨੇ ਇੱਕ ਨਿੱਗਰ ਅਤੇ ਠੋਸ ਰੂਪ ਵਿੱਚ ਯੋਜਨਾ ਉਲੀਕੀ ਹੋਈ ਹੈ। ਕਾ. ਸੇਖੋਂ ਨੇ ਪਾਰਟੀ ਦੀ ਸੂਬਾ ਕਮੇਟੀ ਮੀਟਿੰਗ ਵਿੱਚ ਨਵੇਂ ਸੂਬਾ ਸਕੱਤਰੇਤ ਦੇ 12 ਸਾਥੀਆਂ ਦੇ ਨਾਵਾਂ ਦੀ ਤਜਵੀਜ਼ ਪੇਸ਼ ਕੀਤੀ। ਜਿੰਨਾਂ ਵਿੱਚ ਕਾ. ਸੇਖੋਂ ਸਮੇਤ ਕਾ.ਲਹਿੰਬਰ ਸਿੰਘ ਤੱਗੜ , ਕਾ. ਭੂਪ ਚੰਦ ਚੰਨੋ , ਕਾ. ਮੇਜਰ ਸਿੰਘ ਭਿੱਖੀਵਿੰਡ , ਗੁਰਦਰਸ਼ਨ ਸਿੰਘ ਖਾਸਪੁਰ , ਕਾ.ਬਲਵੀਰ ਸਿੰਘ ਜਾਡਲਾ , ਕਾ. ਸੁੱਚਾ ਸਿੰਘ ਅਜਨਾਲਾ , ਕਾ. ਰੂਪਬਸੰਤ ਸਿੰਘ ਵੜੈਚ , ਕਾ. ਗੁਰਨੇਕ ਸਿੰਘ ਭੱਜਲ , ਕਾ. ਅਬਦੁੱਲ ਸਤਾਰ ,  ਕਾ. ਸੁਖਪ੍ਰੀਤ ਸਿੰਘ ਜੌਹਲ ਅਤੇ ਕਾ. ਰਾਮ ਸਿੰਘ ਨੂਰਪੁਰੀ

ਸ਼ਾਮਲ ਹਨ। ਇਸ ਤਜਵੀਜ਼ ਨੂੰ ਸੂਬਾ ਕਮੇਟੀ ਨੇ ਪ੍ਰਵਾਨ ਕੀਤਾ।

   ਕਾਮਰੇਡ ਸੇਖੋਂ ਨੇ ਦੱਸਿਆ ਕਿ ਸੀ. ਪੀ.ਆਈ.(ਐਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ  ਭਲਕੇ 21 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਮੀਟਿੰਗ ਵਿੱਚ ਕਾ.ਯੇਚੁਰੀ ਦੇਸ਼ ਦੁਨੀਆਂ ਦੇ ਸਿਆਸੀ ਹਾਲਾਤਾਂ ਸਮੇਤ ਕੇਰਲਾ ਵਿਖੇ ਸੰਪੰਨ ਹੋਈ ਪਾਰਟੀ ਕਾਂਗਰਸ ਸਬੰਧੀ ਵੀ ਰਿਪੋਟਿੰਗ ਕਰਨਗੇ।

       ਸਾਥੀ ਸੇਖੋਂ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾਈ ਕਾਨਫਰੰਸ 28-29 ਅਗੱਸਤ ਨੂੰ ਤਰਨਤਾਰਨ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾਈ ਕਾਨਫਰੰਸ 22-23 ਸਤੰਬਰ ਨੂੰ ਧੂਤ ਕਲਾਂ (ਹੁਸ਼ਿਆਰਪੁਰ) ਵਿਖੇ ਹੋ ਰਹੀ ਹੈ। ਇਨ੍ਹਾਂ ਦੋਵਾਂ ਕਾਨਫਰੰਸਾਂ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਹਰ ਪੱਧਰ ਦੇ ਸਾਥੀਆਂ ਅਤੇ ਪਾਰਟੀ ਹਮਦਰਦਾਂ ਨੂੰ ਅਪੀਲ ਕੀਤੀ ਗਈ। ਆਖੀਰ ਵਿੱਚ ਸਾਥੀ ਮੇਜਰ ਸਿੰਘ ਭਿੱਖੀਵਿੰਡ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

Loading

Scroll to Top