ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਗੁਰਦੁਆਰਾ ਸ਼ਹੀਦਾਂ ਤੱਲ੍ਹਣ ਸਾਹਿਬ ਦੇ ਜੋੜ ਮੇਲੇ ‘ਤੇ ਸਹਿਯੋਗ ਕਰਨ ਵਾਲਿਆਂਦਾ ਕੀਤਾ ਧੰਨਵਾਦ

ਜਲੰਧਰ  (ਪਰਮਜੀਤ ਸਿੰਘ )- ਗੁਰਦੁਆਰਾ ਸ਼ਹੀਦਾਂ ਧੰਨ-ਧੰਨ ਬਾਬਾ ਨਿਹਾਲ ਸਿੰਘ ਜੀ ਵਿਖੇ ਐੱਨਆਰਆਈ ਵੀਰਾਂ ਭੈਣਾਂ, ਇਲਾਕਾ ਵਾਸੀਆਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ 72ਵਾਂ ਸ਼ਹੀਦੀ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਗੁਰੂਘਰ ਦੇ ਰਿਸੀਵਰ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਸੰਘਾ, ਗੁਰੂ ਘਰ ਦੇ ਮੈਨੇਜਰ ਭਾਈ ਬਲਜੀਤ ਸਿੰਘ, ਭਾਈ ਹਰਪ੍ਰਰੀਤ ਸਿੰਘ ਤੇ ਹੈੱਡ ਗੰ੍ਥੀ ਭਾਈ ਮਨਜੀਤ ਸਿੰਘ ਵੱਲੋਂ ਸ਼ਹੀਦੀ ਜੋੜ ਮੇਲੇ ਦੀ ਸਫ਼ਲਤਾ ‘ਚ ਯੋਗਦਾਨ ਪਾਉਣ ਵਾਲੀਆਂ ਸਮੂਹ ਸੰਗਤਾਂ, ਨੌਜਵਾਨ ਸੇਵਾਦਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਤਿੰਨ ਦਿਨ ਤੱਕ ਲਗਾਤਾਰ ਸੇਵਾਵਾਂ ਨਿਭਾਉਣ ਲਈ ਧੰਨਵਾਦ ਕੀਤਾ ਗਿਆ।

ਰਿਸੀਵਰ ਓਂਕਾਰ ਸਿੰਘ ਸੰਘਾ ਨੇ ਕਿਹਾ ਕਿ ਸਮਾਗਮ ਦੀ ਸਫ਼ਲਤਾ ਤੇ ਸੁਚੱਜੇ ਪ੍ਰਬੰਧਨ ਲਈ ਸਮੂਹ ਸੇਵਾਦਾਰਾਂ ਨੇ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਥਾਈਂ ਬਣਾਈ ਪਾਰਕਿੰਗ ਸੁਵਿਧਾ ‘ਚ, ਲੰਗਰ ਸੇਵਾ ‘ਚ, ਗੁਰੂ ਘਰ ਆਈਆਂ ਸੰਗਤਾਂ ਲਈ ਵੱਖ-ਵੱਖ ਥਾਈਂ ਭਾਂਤ-ਭਾਂਤ ਦੇ ਲੰਗਰ ਲਾ ਕੇ ਕੀਤੀ ਗਈ ਨਿਸਵਾਰਥ ਸੇਵਾ ਸ਼ਲਾਘਾਯੋਗ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਗੁਰੂ ਘਰ ਦੇ ਮੈਨੇਜਰ ਭਾਈ ਬਲਜੀਤ ਸਿੰਘ ਨੇ ਸ਼ਹੀਦੀ ਜੋੜ ਮੇਲੇ ਦੌਰਾਨ ਫ੍ਰੀ ਮੈਡੀਕਲ ਜਾਂਚ ਕੈਂਪ ਤੇ ਖੂਨਦਾਨ ਕੈਂਪ ‘ਚ ਸੇਵਾਵਾਂ ਨਿਭਾਉਣ ਵਾਲੇ ਸਮੂਹ ਹਸਪਤਾਲ ਸਟਾਫ ਤੇ ਨੌਜਵਾਨ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਅਪਾਰ ਕ੍ਰਿਪਾ ਸਦਕਾ ਸਮੂਹ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੂੰ ਆਪੋ ਆਪਣੀ ਜਗ੍ਹਾ ਬਾਖੂਬੀ ਸੇਵਾਵਾਂ ਨਿਭਾਈਆਂ।

Loading

Scroll to Top