ਉਸ ਸਮੇ ਉਸ ਭੇੜੀਏ ਦਾ ਮੁਕਾਵਲਾ ਕਰਦਿਆ ਮੈ ਬੜੀਆਂ ਅਰਦਸਾ ਕੀਤੀਆਂ । ਪਤਾ ਨਹੀ ਕਿੰਝ ਮੇਰੀ ਅਰਦਾਸ ਉਸ ਉੱਪਰ ਬੈਠੇ ਤੱਕ ਪਹੁੰਚ ਗਈ ਤੇ ਕਿਸੇ ਨੇ ਮੇਰੀ ਅਵਾਜ਼ ਸੁਣ ਲਈ ਅਤੇ ਫਟਾਫਟ ਆ ਕੇ ਅੰਦਰ ਦੀ ਲਾਇਟ ਜਗਾਂ ਦਿੱਤੀ। ਼ਬੱਤੀ ਜਗਦਿਆ ਹੀ ਉਸ ਰਾਕਸ਼ਸ਼ ਦਾ ਚਹਿਰਾ ਮੇਰੀਆਂ ਅੱਖਾ ਸਾਹਮਣੇ ਆ ਗਿਆ ਉਹ ਹੋਰ ਕੋਈ ਨਹੀ ਜੈਮਲ ਮਾਮਾ ਹੀ ਸੀ। ਉਹ ਮਾਮਾ ਜਿਸ ਨੂੰ ਥੋੜੀ ਦੇਰ ਪਹਿਲਾਂ ਆਪਣੀ ਧੀ ਬੀਜੀ ਨੇ ਇਹ ਕਹਿ ਕੇ ਸੋਪੀ ਸੀ ਕਿ ਅੱਜ ਤੋ ਇਹ ਤੇਰੀ ਧੀ ਹੈ ਇਹਦਾ ਜਿੱਥੇ ਜੀ ਕਰੇ ਵਿਆਹ ਕਰ ਦਈ । ਹੁਣ ਇਹ ਤੇਰੀ ਜਿੰਮੇਵਾਰੀ ਹੈ।
ਮਾਮੇ ਨੂੰ ਸਾਹਮਣੇ ਖੜਾ ਦੇਖ ਕੇ ਮੇਰੇ ਪੈਰਾਂ ਹੇਠੋ ਜਮੀਨ ਨਿਕਲ ਗਈ।” ਇੰਨਾਂ ਆਖਦਿਆ ਉਸ ਨੇ ਲੰਬਾ ਹੌਕਾ ਲਿਆ ਤੇ ਹੰਝੂ ਪੂੰਝਣ ਲੱਗ ਗਈ । ਮੈਨੂੰ ਵੀ ਰੋਣਾ ਆ ਰਿਹਾ ਸੀ ਮੇਰੀਆਂ ਅੱਖਾ ਸਾਹਮਣੇ ਉਹ ਸੋਲਾਂ ਸਾਲਾਂ ਦੀ ਮਸੂਮ ਬੱਚੀ ਦਾ ਚਹਿਰਾ ਆ ਰਿਹਾ ਸੀ। ਕੁੱਝ ਸਮਾਂ ਚੁੱਪ ਰਹਿਣ ਬਆਦ ਮੈ ਆਪਣਾ ਸੁਵਾਲ ਦੁਹਰਾਇਆ।
“ਤੇ ਉਹ ਅੰਦਰ ਆ ਕੇ ਬੱਤੀ ਜਗਾਉਣ ਵਾਲਾ ਕਉਣ ਸੀ ਕੈਲਾਸ਼ ਜੀ ?” “ਉਹ ਉਸ ਮਾਮੇ ਦਾ ਛੋਟਾ ਭਰਾ ਕਰਤਾਰ ਸੀ ਉਹ ਇੰਡੀਆਂ ਹੀ ਰਹਿੰਦਾ ਸੀ ਤੇ ਹਾਲੇ ਪੜਦਾ ਸੀ। ਉਸ ਨੇ ਮੈਨੂੰ ਫਟਾਫੱਟ ਆਪਣੇ ਪਿੱਛੇ ਧੁਹ ਕੇ ਕਰ ਲਿਆ ਤੇ ਆਪਣੇ ਵੱਡੇ ਭਰਾ ਦੇ ਮੂੰਹ ਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਉਹ ਬਿਨਾਂ ਕੁੱਝ ਕਹੇ ਸੁਣੇ ਉੱਥੋ ਪਲਾਂ ਵਿੱਚ ਹੀ ਦੋੜ ਗਿਆ। ਮੈ ਬੇਤਿਹਾਸ਼ਾ ਰੋਈ ਜਾ
ਰਹੀ ਸੀ। ਕਰਤਾਰ ਮਾਮੇ ਨੇ ਮੇਰੇ ਤੋ ਸਾਰੀ ਗੱਲ ਪੁੱਚੀ ਮੈ ਉਸ ਨੂੰ ਸਭ ਦੱਸਿਆ ਕਿ ਇਸ ਤਰ੍ਹਾ ਹੋਇਆ । ਮਾਮੇ ਨੇ ਮੇਰਾ ਮੂੰਹ ਦੁਆਇਆ ਅਤੇ ਮੈਨੂੰ ਪਾਣੀ ਪਲਾਇਆ। ਉਸ ਸਮੇ ਮੈ ਪੂਰਾ ਮਨ ਬਣਾ ਲਿਆ ਸੀ ਕਿ ਮਾਮੇ ਦਾ ਭਾਡਾ ਜਾਂਦਿਆਂ ਹੀ ਬੰਨ ਦੇਣਾ ਹੈ। ਪਰ ਕਰਤਾਰ ਮਾਮੇ ਨੇ ਮੇਰੀਆਂ ਮਿੰਨਤਾ ਕੀਤੀਆਂ ਕੀ ਮੈ ਕਿਸੇ ਨਾਲ ਨਾ ਗੱਲ ਕਰਾ। ਬੀਜੀ ਦੇ ਵਾਸਤੇ ਦਿੱਤੇ ਕੀ ਬੀਜੀ ਬਿੱਖਰ ਜਾਵੇਗੀ । ਮਾਮੀ ਦੇ ਵਾਸਤੇ ਦਿੱਤੇ ਕਿ
ਮਾਮੀ ਟੁੱਟ ਜਾਵੇਗੀ ਉਹ ਮਾਮੇ ਦੀ ਇਹ ਹਰਕਤ ਨਹੀ ਬਰਦਾਸ਼ਤ ਕਰੇਗੀ ਤੇ ਉਸ ਦਾ ਘਰ ਟੁੱਟ ਜਾਵੇਗਾ। ਭਹੁਤ ਕੁੱਝ ਸਮਝਾ ਬੁੱਝਾ ਕੇ ਮਾਮਾ ਮੈਨੂੰ ਨਾਲ ਘਰ ਲੈ ਆਇਆ। ਘਰ ਵੜਦਿਆਂ ਹੀ ਮਾਮੀ ਦਰਵਾਜੇ ਤੇ ਮੈਨੂੰ ਉਡੀਕ ਰਹੀ ਸੀ । “ਤੂੰ ਗਈ ਦੂਜੇ ਮਾਮੇ ਨਾਲ ਸੀ ਤੇ ਆਈ ਦੂਜੇ ਮਾਮੇ ਨਾਲ ਆ । ਇੰਨੀ ਦੇਰ ਲਾ ਦਿੱਤੀ ਗਲਾਸ ਇੱਕਠੇ ਕਰਦਿਆ ? ਅਸੀ ਸੋਚਿਆ ਹੁਣ ਮਾਮਾ ਖਰੇ ਭਾਣਜੀ ਨੂੰ ਨਾਲ ਲੈ ਕੇ ਹੁਣੇ ਵਰ ਲੱਭਣ ਚੱਲੇ ਗਿਆ ਆ। ਮਾਮੇ ਦੇ ਸਿਰ ਪਿੳ ਵਾਲੀ ਜਿੰਮੇਵਾਰੀ ਪਾ ਦਿੱਤੀ ਹੈ ਉਸ
ਦੀ ਭੈਣ ਨੇ ਤੇ ਦੇਖਿ। ਹੁਣ ਅਸੀ ਦੋਵੇ ਤੀਵੀ ਅਦਾਮੀ ਆਪਣਾ ਫਰਜ਼ ਕਿੱਦਾ ਪੂਰਾ ਕਰਦੇ ਹਾਂ।” ਮਾਮੀ ਇੱਕੋ ਸਾੜੀ ਬੋਲੀ ਜਾ ਰਹੀ ਸੀ ।
ਮੈ ਕਰਤਾਰ ਮਾਮੇ ਵੱਲ ਵੇਖਿਆ ਅੁਸ ਦੀਆਂ ਨਜ਼ਰਾ ਚ ਤਰਲਾ ਛੁਪਿਆ ਹੋਇਆ ਸੀ । ਤੇ ਨਾਲ ਨਾਲ ਮਾਮੇ ਦੀ ਹਰਕਤ ਨੇ ਉਸ ਨੂੰ ਵੀ ਸ਼ਰਮਿੰਦਾ ਕੀਤਾ ਹੋਇਆ ਸੀ ।
ਸਾਰੀ ਰਾਤ ਮੈਂ ਸੋ ਨਾਂ ਸਕੇ ਜਦ ਅੱਖਾਂ ਮੀਟਦੀ ਮੈਨੂੰ ਕੋਈ ਮੇਰੀ ਰੇਪੋ ਕਰਦਾ ਹੀ ਨਜ਼ਰ
ਆਉਦਾ। ਅਸਲੀਅਤ ਚ ਸਰੀਰਕ ਤੋਰ ਤੇ ਮੈ ਰੇਪ ਹੌਣ ਤੋ ਬੱਚ ਗਈ ਸੀ ਪਰ ਮਾਨਸਿਕ ਤੌਰ ਤੇ ਮੇਰਾ ਰੇਪ ਹੋ ਚੁੱਕਿਆ ਸੀ । ਉਹ ਵੀ ਲੋਕਾਂ ਹੱਥੋ ਨਹੀ ਮੇਰੇ ਆਪਣਿਆ ਹੱਥੋ। ਇੰਨਾਂ ਆਖ ਉਹ ਫਿਰ ਢੂੰਗੀਆਂ ਸੋਚਾਂ ਚ ਡੁੱਬ ਗਈ। “ਇਸ ਵਾਰ ਵੀ ਤੁਸੀ ਕਿਸੇ ਨੂੰ ਨਹੀ ਦੱਸਿਆ ਇਸ ਘਟਨਾਂ ਵਾਰੇ ?” “ਨਹੀ, ਮੈ ਨਹੀ ਦੱਸ ਸਕੀ। ਕਿਉਕਿ ਜਿਸ ਸਮਾਜ ਚ ਮੈ ਪਲੀ ਵੜੀ ਸੀ ਉਹ ਸਮਾਜ ਇਸ ਤਰ੍ਹਾਂ ਦਾ ਸੀ ਕਿ ਚਾਹੇ ਜੋ ਮਰਜੀ ਹੋ ਜਾਏ ਆਖਿਰ ਗਲਤੀ ਔਰਤ ਦੀ ਹੀ ਕੱਢੀ ਜਾਂਦੀ ਸੀ । ਉਦੋ ਵੀ ਤੇ ਅੱਜ ਵੀ ।”
“ਹਾਂ ਤੁਸੀ ਸਹੀ ਕਹਿ ਰਹੇ ਹੋ, ਮੈ ਸਹਿਮਤ ਹਾਂ ਇਸ ਗੱਲ ਨਾਲ ਬਹੁਤ ਸਾਰੇ ਲੋਕ ਆਪਣੇ ਪੁੱਤਰ ਦੀਆਂ ਗਲਤੀਆਂ ਕੱਢਣ ਦੀ ਬਜਾਏ ਦੂਸਰੇ ਦੀ ਧੀ ਨੂੰ ਅੰਦਰ ਡੱਕ ਕੇ ਰੱਖਣ ਦੀ ਸਲਾਹ ਦਿੰਦੇ ਹਨ ।”
ਕੈਲਾਸ਼ ਨੇ ਲੰਬਾ ਹੌਕਾ ਲਿਆ । ਤੇ ਮੇਰੇ ਵੱਲ ਵੇਖਣ ਲੱਗ ਗਈ। “ਕੀ ਗੱਲ ਕੈਲਾਸ਼ ਜੀ ਕੀ ਵੇਖ ਰਹੇ ਹੋ ? “ਕੁੱਝ ਨਹੀ, ਬੱਸ ਸੋਚਦੀ ਹਾਂ ਕਿ ਤੂੰ ਮੇਰੇ ਲਈ ਅਣਜਾਣ ਕੁੜੀ ਏ ਇੱਕਦਮ ਅਜ਼ਨਬੀ ਤੇ ਮੈ ਆਪਣੇ ਸਾਰੇ ਦੁੱਖ ਇੱਕ ਇੱਕ ਕਰਕੇ ਮੈਲੇ ਕੱਪੜਿਆ ਵਾਂਘ ਤੇਰੇ ਅੱਗੇ ਫੋਲ ਰਹੀ ਹਾਂ।” “ਮੇਰੇ ਤੇ ਭਰੋਸਾ ਰੱਖੋ ਮੈ ਕਿਸੇ ਨਾਲ ਕੋਈ ਗੱਲ ਨਹੀ ਕਰਾਂਗੀ। ਤੁਸੀ ਅੱਜ ਇਹ ਤਨ ਦੇ ਸਾਰੇ ਮੈਲੇ ਕੱਪੜੇ ਲਾਹ ਕੇ ਪਰ੍ਹਾਂ ਵਗਾਹ ਮਾਰੋ ਤੇ ਆਪਣੇ ਇਹਨਾਂ ਪਵਿੱਤਰ ਹੁੰਝੂਆਂ ਚ ਨਹਾ ਕੇ ਇੱਕ ਦਮ ਤਰੋ ਤਾਜਾਂ ਹੋ ਜਾ॥ ਮੈ ਤੁਹਾਨੂੰ ਇਸੇ ਲਈ ਰੋਣ ਤੋ ਨਹੀ ਰੋਕਦੀ । ਇਹ ਹੁੰਝ ਨਹੀ ਤੁਹਾਡਾ ਗਮ ਹੈ ਜੋ ਬਹੁਤ ਸਾਲਾਂ ਤੋ ਤੁਸੀ ਆਪਣੀ ਬੁੱਕਲ ਚ ਲੁੱਕੋ ਕੇ ਬੈਠੇ ਹੋ। ਅਗਾਂਹ ਫਿਰ ਤੁਸੀ ਇੱਥੇ ਕਿਸ ਤਰ੍ਹਾ ਆਏ ਇੰਗਲੈਡ ਵਿੱਚ ?
“ਸਤਾਂਰਾਂ ਸਾਲਾਂ ਦੀ ਹੋਈ ਤਾਂ ਭੂਆ ਨੇ ਆਪਣੇ ਸੋਹਰਿਆ ਦੇ ਰਿਸ਼ਤਿਆ ਚ ਹੀ ਰਿਸ਼ਤਾ
ਕਰਾ ਦਿੱਤਾ । ਅਖੇ ਮੁੰਡਾ ਬਲੈਤੋ ਆਇਆ ਹੈ । ਕਹਿੰਦੀ ਦੋ ਚਾਰ ਸਾਲ ਕੁੜੀ ਤੋ ਵੱਡਾ ਹੈ ਪਹਿਲਾ ਇੱਕ ਵਾਰ ਗੋਰੀ ਨਾਲ ਵਿਆਹ ਕਰਾ ਕੇ ਪੱਕਾ ਵੀ ਹੋਇਆ ਹੈ। ਬੀਜੀ ਕਹਿੰਦੀ ਇਹ ਕਹਿੜੀ ਗੱਲ ਹੈ ਨਾਲੇ ਪ੍ਰੋਹਣਾ ਕੁੜੀ ਤੋ ਵੱਡਾ ਹੀ ਚਾਹੀਦਾ ਹੈ। ਫਿਰ ਕੀ ਸੀ ਬਲੈਤੀ ਬਾਬੂ ਨਾਲ ਦੋ ਸਾਲ ਫੋਟੋ ਦੇਖ ਕੇ ਹੀ ਮੰਗੀ ਰਹੀ ਤੇ ਉਨੀਆਂ ਦੀ ਹੁੰਦੇ ਤੇ ਵਿਆਹ ਦਿੱਤੀ। ਬਲੈਤੀਏ ਨੇ ਫੋਟੋ ਜਵਾਨੀ ਵਾਰੇ ਦੀ ਭੇਜੀ ਸੀ ਤੇ ਆਪ ਉਹ ਉਸ ਸਮੇਂ ਪੰਜਾਹਾਂ ਸਾਲਾ ਦਾ ਸੀ । ਜਦ ਬੀਜੀ ਨੂੰ ਪਤਾ ਲੱਗਾ ਤਾਂ ਬੜਾ ਬਿੱਲਕੀ ਭੂਆ ਨੂੰ ਵੀ ਗਾਲਾਂ ਕੱਡੀਆਂ ਪਰ ਕੀ ਹੋ ਸਕਦਾ ਸੀ ਸੰਯੋਗ ਸਨ ਬਲੈਤੀਆ ਤਿੰਨ ਕੁ ਮਹੀਨਿਆ ਚ ਹੀ ਇੱਥੇ ਇੰਗਲੈਡ ਲੈ ਆਇਆ। ਬਲੈਤੀਏ ਦੇ ਪਹਿਲੇ ਚਾਰ ਨਿਆਣੇ ਸਨ ਵਿੱਚੋ ਦੋ ਨਿਆਣੇ ਮੇਰੀ ਉਮਰ ਦੇ ਹੀ ਸਨ ਉਹ ਵੀ ਵੀਕਐਡ ਤੇ ਮਿਲਣ ਆਉਦੇ । ਮੇਰੀ ਉਮਰ ਦੇ ਨਿਆਣਿਆ ਦੀ ਮੈ ਮਾਂ ਬਣ ਗਈ ਗਈ। ਸਾਰਾ ਦਿਨ ਘਰ ਚ ਰੋਟੀ ਟੁੱਕ ਚ ਹੀ ਨਿਕਲ ਜਾਂਦਾ ।”
“ਤੁਹਾਡੇ ਹਸਬੈਡ ਦਾ ਸੁਭਾਅ ਚੰਗਾ ਹੈ ?” ਹੁਣ ਕਿੱਥੇ ਹਨ ਉਹ ? ਤੁਹਾਡੇ ਨਾਲ ਨਹੀ ਰਹਿੰਦੇ?” “ਹਾਂ ਸਭਾਅ ਚੰਗਾ ਸੀ । ਹਫਤੇ ਚ ਇੱਕ ਦੋ ਦਿਨ ਕੰਮ ਕਰਦਾ ਬਾਕੀ ਦਿਨ ਸ਼ਰਾਬ ਪੀ ਕੇ ਘਰੇ ਪਿਆ ਰਹਿੰਦਾ।” “ਤੇ ਤੁਹਾਡੀਆਂ ਜਰੂਰਤਾਂ” “ਕਿਹੜੀਆਂ ਜਰੂਰਤਾਂ ਦੀ ਗੱਲ ਕਰ ਰਹੀ ਹੈ? ਤਨ ਦੀਆਂ ਧੰਨ ਦੀਆਂ ਜਾਂ ਮਨ ਦੀਆਂ ?”
ਉਸ ਨੇ ਮੁਸਕਰਉਦੇ ਹੋਏ ਮੇਰੇ ਸਵਾਲ ਤੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ “ਸਾਰੀਆਂ ਜਰੂਰਤਾਂ।” “ਮੈ ਘਰ ਚ ਹੀ ਸੀਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਉਸ ਨਾਲ ਗੁਜਾਰਾ ਹੋਈ ਜਾਂਦਾ ਸੀ ।”
ਸਾਲ ਆਈ ਨੂੰ ਹੋ ਗਿਆ ਸੀ ਹੁਣ ਮਨ ਤਾਂ ਮਰ ਹੀ ਗਿਆ ਸੀ ਤੇ ਰਹੀ ਗੱਲ ਤਨ ਦੀ
ਜਰੂਰਰਤ ਦੀ ਉਹ ਮਹਿਸੂਸ ਹੀ ਨਹੀ ਹੁੰਦੀ ਸੀ । ਉਹ ਲੋਕ ਬੇਵਕੂਫ ਹਨ ਜੋ ਇਹ ਸੋਚਦੇ ਹਨ ਕਿ ਔਰਤ ਸੈਕਸ ਤੋ ਬਿਨਾਂ ਨਹੀ ਜੀਅ ਸਕਦੀ ਰੋਟੀ ਬਿਨਾਂ ਜੀ ਸਕਦੀ ਹੈ। ਤੂੰ ਵੀ ਉਹ ਕਹਾਵਤ ਸੁਣੀ ਹੋਵੇਗੀ । ਉਹ ਬਿਲਕੁੱਲ ਗਲਤ ਹੈ । ਇਹੋ ਜਿਹੇ ਲੋਕ ਔਰਤ ਦਾ ਕਰੈਕਟਰ ਖਰਾਬ ਕਰ ਦਿੰਦੇ ਹਨ । ਔਰਤ ਜਿੰਨਾਂ ਕੋਈ ਵਿਸ਼ਾਲ ਨਹੀ ਹੈ ਔਰਤ ਬਹੁਤ ਕੁੱਝ ਸਹਿ ਸਕਦੀ ਹੈ। ਔਰਤ ਨੂੰ ਤਨ ਦੀ ਭੁੱਖ ਨਾਲੋ ਮਨ ਦੀ ਭੁੱਖ ਜਿਆਦਾ ਹੁੰਦੀ ਹੈ । ਜੇ ਉਸ ਦੇ ਮਨ ਦੀ ਪੀੜ ਸਮਝਣ ਵਾਲਾ ਕੋਈ ਮਿਲ ਜਾਏ ਤਾਂ ਔਰਤ ਤਨ ਦੀ ਭੁੱਖ ਦਾ ਸੋਚਦੀ ਹੀ ਨਹੀ।”
“ਹਾਂ ਸੱਚ ਕਹਿ ਰਹੇ ਹੋ ਤੁਸੀ, ਇਹ ਸਭ ਮੈ ਤੁਹਾਡੀਆਂ ਕਹਾਣੀਆਂ ਚ ਵੀ ਪੜਿਆ ਹੈ ਤੁਸੀ ਜਿੰਨਾਂ ਵਧਿਆ ਔਰਤ ਵਾਰੇ ਲਿਖਿਆ ਹੈ ਸ਼ਾਇਦ ਹੀ ਹੋਰ ਕੋਈ ਇੰਨਾਂ ਵਧਿਆ ਲਿੱਖ ਸਕਦਾ।” “ਤੁਹਾਡੇ ਹਬੈਂਡ ਹੁਣ ਕਿੱਥੇ ਨੇ ? “ਸੋਰੀ ਮੈ ਇਸ ਸਵਾਲ ਦਾ ਜਾਬ ਦੇਣਾ ਭੁੱ਼ਲ ਗਈ ਸੀ ।”
ਕੈਲਾਸ਼ ਨੇ ਫਿਰ ਸਿਗਰਟ ਵਾਲ ਲਈ। ਇੱਕ ਵਾਰ ਫਿਰ ਸਾਰਾ ਕਮਰਾ ਧੂੰਏ ਨਾਲ ਭਰ ਗਿਆ ।
“ਬਹੁਤ ਸਾਲ ਹੋ ਗਏ ਉਸ ਦੀ ਮੌਤ ਹੋ ਗਈ। ਵੱਡੀ ਕੁੜੀ ਉਦੋ ਚਾਰ ਸਾਲ ਦੀ ਸੀ ਤੇ ਮੁੰਡਾ ਤਿੰਨ ਸਾਲ ਦਾ।” “ਉਹ ਆਈ ਐਮ ਸੋ ਸੋਰੀ। ਮੈਨੂੰ ਨਹੀ ਪਤਾ ਸੀ ।”
ਮੈ ਇੱਕ ਦਮ ਉਸ ਦੇ ਪਤੀ ਦੀ ਮੌਤ ਦੀ ਖਬਰ ਸੁਣ ਕੇ ਦੁੱਖੀ ਜਿਹੀ ਹੋ ਗਈ। ਪਰ ਉਸ ਦੇ ਚਹਿਰੇ ਤੇ ਦੁੱਖ ਨਹੀ ਸੀ ਸਗੋ ਇੱਕ ਸਕੂਨ ਜਿਹਾ ਸੀ ਜਿਸ ਤਰ੍ਹਾਂ ਕੋਈ ਮਾੜੀ ਚੀਜ਼ ਗਲੋ ਲਿੱਥਣ ਬਆਦ ਬੰਦਾ ਹਲਕਾ ਹਲਕਾ ਮਹਿਸੂਸ ਕਰਦਾ ਹੈ।
“ਨਾਂ ਨਾਂ ਡੌਟ ਫੀਲ ਸੋਰੀ। ਉਸ ਬੰਦੇ ਨੇ ਜਿਉਦੇ ਜੀ ਕੋਈ ਸੁੱਖ ਨਹੀ ਦਿੱਤਾ ਬੱਸ ਆਹ
ਦੋ ਬੱਚੇ ਦੇ ਦਿੱਤੇ ਸਨ ਮੇਰੀ ਝੋਲੀ ਉਸ ਤੋ ਬਿਨਾਂ ਹੋਰ ਕੁੱਝ ਨਹੀ ਦੇ ਸਕਿਆ। ਕੋਈ ਦਿਲ ਦੀ ਗੱਲ ਨਹੀ ਸੁਣੀ ਕਦੇ ਨਾਂ ਕੁੱਝ ਪੁੱਛਿਆ ਨਾਂ ਦੱਸਿਆ । ਬੱਸ ਜਦ ਜੀ ਕਰਨਾਂ ਸ਼ਰਾਬ ਨਾਲ ਰੱਜ ਕੇ ਬਲਾਤਕਾਰ ਕਰਨ ਲੱਗ ਜਾਣਾ । ਹਾਹਾ ਬਲਾਤਕਾਰ ਸੁਣ ਕੇ ਹੈਰਾਨ ਹੋ ਗਈ ?” ਹਾਂ ਬਲਾਤਕਾਰ ॥ ਕਈ ਵਾਰ ਔਰਤ ਦਾ ਬਲਾਤਕਾਰ ਉਸ ਦਾ ਆਪਣਾ ਸਕਾ ਖਸਮ ਵੀ ਕਰਦਾ ਹੈ । ਜਦ ਔਰਤ ਦਾ ਮਨ ਨਾਂ ਹੋਵੇ ਤਾਂ ਖਸਮ ਜਬਰੀ ਆਪਣਾ ਹੱਕ ਜਤਾਉਣ ਲਈ ਮਰਦ ਪੁਣੇ ਦਾ ਸਬੂਤ ਦਿੰਦਾ ਹੈ ਉਸ ਨੂੰ ਬਲਾਤਕਾਰ ਹੀ ਕਹਿੰਦੇ ਹਨ । ਇਹ ਇਹੋ ਜਿਹਾ
ਬਲਾਤਕਾਰ ਹੁੰਦਾ ਹੈ ਜਿਸ ਤੇ ਔਰਤ ਕੁੱਝ ਨਹੀ ਬੋਲਦੀ ਚੀਕਾਂ ਨਹੀ ਮਾਰਦੀ ਵਿਰੋਧ ਨਹੀ ਕਰਦੀ ਤੇ ਚੁੱਪ ਚਾਪ ਸਹਿਮਤੀ ਨਾਲ ਬਲਾਤਕਾਰ ਕਰਾ ੈਦੀ ਹੈ। ਇਹੋ ਜਿਹਾ ਬਲਾਤਕਾਰ ਸਿਰਫ ਮੇਰੇ ਨਾਲ ਹੀ ਨਹੀ ਹੋਇਆ ਬਹੁਤ ਸਾਰੀਆਂ ਹੋਰ ਔਰਤਾਂ ਨਾਲ ਵੀ ਹੁੰਦਾ ਹੈ ਤੇ ਉਹ ਚੁੱਪ ਚਾਪ ਸਾਰੀ ਉਮਰ ਇਸ ਮਾਨਸਿਕ ਤੇ ਸਰੀਰਕ ਪੀੜ ਨੂੰ ਸਹਿੰਦੀਆਂ ਰਹਿੰਦੀਆਂ ਹਨ।” “ਹਾਂ ਇਹ ਸਹੀ ਗੱਲ ਹੈ ਤੁਹਾਡੀ ਮੈ ਸਹਿਮਤ ਹਾਂ ਇਸ ਗੱਲ ਤੋ ।” “ਔਰਤ ਸਮਾਜ ਦੀ ਨਜ਼ਰ ਚ ਹਮੇਸ਼ਾ ਵਿਚਾਰੀ ਹੀ ਰਹਿੰਦੀ ਹੈ। ਜੇ ਪਤੀ ਨਹੀ ਚੰਗਾ ਤਾਂ ਵਿਚਾਰੀ , ਜੇ ਮਰ ਗਿਆ ਤਾਂ ਵਿਚਾਰੀ। ਜੇ ਛੱਡ ਗਿਆ ਤਾਂ ਵਿਚਾਰੀ ।”
ਕੈਲਾਸ਼ ਦੀ ਗੱਲ ਬਿਲਕੁੱਲ ਸਹੀ ਸੀ । ਔਰਤ ਇਸ ਮਰਦ ਪ੍ਰਧਾਨ ਸਮਾਜ ਵਿੱਚ ਹਮੇਸ਼ਾ
ਵਿਚਾਰੀ ਹੀ ਰਹੀ ਸੀ ਤੇ ਈਵਨ ਹੁਣ ਵੀ ਹੈ। ਮੈ ਅਗਾਂਹ ਗੱਲ ਤੋਰਦਿਆ ਉਸ ਤੋ ਉਸ ਦੇ ਇਸ ਲੇਖਣੀ ਦੇ ਸਫਰ ਵਾਰੇ ਪੁੱਛਿਆ । ਤੁਸੀ ਇੱਕ ਲੇਖਕ ਕਿੰਝ ਬਣ ਗਏ ਫਿਰ ਤੇ ਕਦੋ ?
“ਲੇਖਣੀ ……! ਨਹੀ ਇਸ ਦਾ ਮੈਨੂੰ ਖੁੱਦ ਕੁੱਝ ਪਤਾ ਨਹੀ ਲੱਗਾ ਬੱਸ ਮਨ ਦੇ ਬਲਵਲੇ ਸਨ ਜਿਹਨਾਂ ਨੂੰ ਅੱਖਰਾਂ ਦਾ ਰੂਪ ਦੇ ਕੇ ਪੇਪਰ ਤੇ ਲਿੱਖਦੀ ਰਹੀ ਤੇ ਇੱਕ ਦਿਨ ਤੇਰੇ ਵਰਗੇ ਕਿਸੇ ਦੋਸਤ ਦੇ ਕਹਿਣ ਤੇ ਕਿਤਾਬ ਦਾ ਰੂਪ ਦੇ ਦਿੱਤਾ। ਫਿਰ ਐਸਾ ਸਿਲਸਿਲਾ ਚੱਲਿਆ ਕਿ ਹੁਣ ਇਹ ਹੀ ਮੇਰੇ ਸਾਥੀ ਨੇ। ਮੇਰੀ ਰੂਹ ਦੀ ਖੋਰਾਕ । ਇਹ
ਮੇਰੇ ਪੈੱਨ ਮੇਰੇ ਪੇਪਰ ਮੇਰਾ ਰਾਇਟੰਗ ਟੇਬਲ ਇਹਨਾਂ ਸਭ ਨਾਲ ਮਹੁੱਬਤ ਹੈ ਮੈਨੂੰ । ਇਹ ਮੇਰੇ ਸਾਥੀ ਨੇ ਇਹਨਾਂ ਦੇ ਹੁੰਦਿਆ ਮੈਨੂੰ ਹੁਣ ਕਿਸੇ ਹੋਰ ਸਾਥ ਦੀ ਲੋੜ ਮਹਿਸੂਸ ਨਹੀ ਹੁੰਦੀ।” “ਤੁਸੀ ਹਸਬੈਂਡ ਦੀ ਡੈੱਥ ਤੋ ਬਆਦ ਫਿਰ ਦੁਵਾਰਾ ਵਿਆਹ ਕਰਨ ਦਾ ਕਦੇ ਨਹੀ ਸੋਚਿਆ ?”
“ਹਾਹਾਹਾ ਦੁਵਾਰਾ ਵਿਆਹ ! ਕਮਲਿਏ ਮੈਨੂੰ ਤੇ ਹਾਲੇ ਪਹਿਲਾ ਵਿਆਹ ਹੀ ਨਹੀ ਭੁੱਲਦਾ ਉਸ ਦੇ ਨਿਸ਼ਾਨ ਤਾਂ ਹਾਲੇ ਵੀ ਨਾਲ ਨਾਲ ਨੇ ।” ਇੰਨਾਂ ਆਖਦਿਆਂ ਉਸ ਨੇ ਪੋਲੋ ਨੈੱਕ ਵਾਲੀ ਨਾਇਟੀ ਦਾ ਗਲਾ ਥੱਲੇ ਕਰ ਦਿੱਤਾ। ਮੈ ਵੇਖ ਕੇ ਹੈਰਾਨ ਰਹਿ ਗਈ ਉਸ ਦੇ ਗਲੇ ਤੇ ਬਹੁਤ ਲੰਬਾ ਸਾਰਾ ਕੱਟ ਦਾ ਨਿਸ਼ਾਨ ਸੀ । ਬਆਦ ਵਿੱਚ ਪੁੱਛਣ ਤੇ ਕੈਲਾਸ਼ ਨੇ ਦੱਸਿਆ ਕਿ ਮਰਨ ਤੋ ਕੁੱਝ ਦਿਨ ਪਹਿਲਾਂ ਸ਼ਰਾਬੀ ਹੋਏ ਉਸ ਦੇ ਪਤੀ ਨੇ
ਚਾਕੂ ਨਾਲ ਉਸ ਦੇ ਗਲੇ ਤੇ ਵਾਰ ਕਰ ਦਿੱਤਾ ਸੀ । ਤੇ ਜਦ ਉਹ ਹਾਰਟ ਅਤੇ ਕਿਡਨੀ ਫੇਲ੍ਹ ਹੌਣ ਨਾਲ ਮਰਿਆ ਉਸ ਸਮੇ ਉਹ ਹਸਪਤਾਲ ਚ ਦਾਖਲ ਆਪਣੇ ਕੱਟੇ ਹੋਏ ਗਲੇ ਦਾ ਇਲਾਜ਼ ਕਰਾ ਰਹੀ ਸੀ।
ਉਸ ਦੀਆਂ ਸਾਰੀਆਂ ਗੱਲਾ ਮੇਰੇ ਮਨ ਤੇ ਅਸਿਹ ਛਾਪ ਛੱਡ ਰਹੀਆਂ ਸਨ । ਸਮਾਂ ਬਾਹਰ ਮਾੜੀ ਮਾੜੀ ਰੋਸ਼ਨੀ ਹੋ ਰਹੀ ਸੀ ਸ਼ਾਇਦ ਪੰਜ ਤੋ ਉੱਪਰ ਦਾ ਸਮਾਂ ਹੋ ਚੱਲਿਆ ਸੀ । ਨੀਦ ਕਿਤੇ ਦੂਰ ਉਡਾਰੀ ਮਾਰ ਗਈ ਸੀ । ਮੇਰੀਆਂ ਅੱਖਾਂ ਸਾਹਮਣੇ ਕੈਲਾਸ਼ ਦੇ ਕਈ ਚਹਿਰੇ ਘੁੰਮ ਰਹੇ ਸਨ ਕਦੇ ਉਹ ਬਚਪਨ ਵਾਲੀ ਸੱਤ ਅੱਠ ਸਾਲ ਦੀ ਕੈਲਾਸ਼ ਜੋ ਸਾਇਕਲ ਲੈਣ ਲਈ ਜਿੱਦ ਕਰ ਰਹੀ ਸੀ ਤੇ ਜਿਸ ਤੇ ਉਸ ਦਰਿੰਦੇ ਲਾਲੇ ਨੇ ਮਾੜੀ ਨਜ਼ਰ ਸੁੱਟੀ ਸੀ , ਕਦੇ ਉਹ ਨੌ ਦੱਸ ਸਾਲ ਦੀ ਕੈਲਾਸ਼ ਜਿਸ ਨੂੰ ਉਸ ਦਾ ਆਪਣਾ ਵੀਰ ਮੱਖਣ ਹੀ ਰੋਲਣਾ ਚਹੁੰਦਾ ਸੀ ਕਦੇ ਉਸ ਦਾ ਉਹ ਪੰਦਰਾਂ ਸੌਲਾ ਸਾਲਾਂ ਦੀ ਦਾ ਚਿਹਰਾ ਸਾਹਮਣੇ ਆ ਰਿਹਾ ਸੀ ਜਿਸ ਚਿਹਰੇ ਨੂੰ ਦੇਖ ਕੇ ਮਾਵਾਂ ਵਰਗਾ ਉਸ ਦਾ ਮਾਮਾ ਰਾਖਸ਼ਸ਼
ਬਣ ਗਿਆ ਸੀ ਤੇ ਕਦੇ ਉਸ ਦਾ ਉਹ ਚਹਿਰਾ ਜਦ ਉਹ ਵਿਆਹ ਕਰਾ ਕੇ ਇੱਕ ਬਜੁਰਗ ਨਾਲ ਬਲੈਤ ਆ ਗਈ ਸੀ ਤੇ ਬਜੁਰਗ ਵਲੋ ਉਸ ਦਾ ਸ਼ਰਾਬ ਪੀ ਕੇ ਬਲਾਤਕਾਰ ਕੀਤਾ ਜਾਂਦਾ ਸੀ ।
ਕੁੱਝ ਕੁ ਪਲ ਕਮਰੇ ਚ ਖਮੋਸ਼ੀ ਪਸਰੀ ਰਹੀ । ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇ ਹੁਣੇ ਹੁਣੇ ਕਿਸੇ ਦੀ ਮੌਤ ਹੋ ਕੇ ਹੱਟੀ ਹੁੰਦੀ ਹੈ ਤੇ ਹਾਲੇ ਸਾਰਾ ਪਰਿਵਾਰ ਸਦਮੇ ਵਿੱਚ ਹੁੰਦਾ ਹੈ। ਪਰਿਵਾਰ ……!
ਪਰਿਵਾਰ ਤਾਂ ਕੋਈ ਨਹੀ ਸੀ ਨੇੜੇ ਤੇੜੇ । ਸ਼ਾਇਦ ਮੇਰੀ ਅੱਖ ਲੱਗ ਚੱਲੀ ਸੀ । ਮੈਂ ਅੱਖਾਂ ਪੱਟ ਕੇ ਵੇਖਿਆ ਕੈਲਾਸ਼ ਸੋਫੇ ਦੇ ਇੱਕ ਪਾਸੇ ਧੌਣ ਸੁੱਟੀ ਬੇਫਿਕਰ ਘੂਕ ਸੁੱਤੀ ਪਈ ਸੀ । ਮੇਰੀਆਂ ਅੱਖਾਂ ਵਿੱਚੋ ਨੀਦ ਕਿਤੇ ਪਰ ਲਾ ਕੇ ਉੱਡ ਗਈ ਸੀ । ਮੈ ਉਸ ਦੇ ਮਾਸੂਮ ਚਿਹਰੇ ਵਲ ਨੀਜ਼ ਲਾ ਕੇ ਵੇਖਦੀ ਰਹੀ। ਥੇ ਪਤਾ ਨਹੀ ਕਦ ਦਿਨ ਦੇ ਚੜਾ ਵੇਲੇ ਮੇਰੀ ਅੱਖ ਲੱਗ ਗਈ। ਅਚਾਨਕ ਗੁੱਡ ਮੋਰਨਿੰਗ ਦੀ ਅਵਾਜ਼ ਚ ਕੰਨਾ ਚ ਪਈ ਤਾਂ ਮੇਰੀ ਅੱਖ ਖੁੱਲ ਗਈ ਵੇਖਿਆ ਸਾਹਮਣੇ ਕੱਲ ਨਾਲੋ ਕਿਤੇ ਵੱਧ ਤਰੋ ਤਾਜਾ ਕੈਲਾਸ਼ ਫਰੋਜੀ ਰੰਗ ਦੀ ਸਾੜੀ ਪਾਈ ਮੇਰੇ ਮੋਹਰੇ ਖੜੀ ਸੀ।
“ਸੋਰੀ ਕੈਲਾਸ਼ ਜੀ ਮੈਨੂੰ ਜਾਗ ਹੀ ਨਹੀ ਆਈ।”
ਮੈ ਆਪਣਾ ਕੰਬਲ ਇੱਕਠਾ ਕਰਦਿਆ ਕੰਧ ਤੇ ਲੱਗ ਕਲਾਕ ਵੱਲ ਵੇਖਿਆ ਕਲਾਕ ਦੀ ਸੂਈ ਅੱਠ ਵਜਾ ਰਹੀ ਸੀ ।
“ਉਹ ਡੋਟ ਵਰੀ ਵੀਰਾਂ, ਮੈ ਆਪ ਹੀ ਤੈਨੂੰ ਨਹੀ ਜਗਾਇਆ ਸੋਚਿਆ ਤੂੰ ਸਾਰੀ ਰਾਤ ਇਸ ਬੁੱਢੀ ਦੀਆਂ ਗੱਲਾਂ ਸੁਣ ਸੁਣ ਬੋਰ ਹੋ ਗਈ ਹੋਵੇਗੀ ਤੈਨੂੰ ਕੁੱਝ ਪਲ ਚੈਨ ਨਾਲ ਸਾਉਣ ਦਿੱਤਾ ਜਾਏ।”
“ਨੋ ਨੋ ਇਟਸ ।ਕੇ। ਮੈਨੂੰ ਬਹੁਤ ਵਧਿਆ ਲੱਗਾ ਤੁਹਾਡੇ ਨਾਲ ਗੱਲਾਂ ਕਰ ਕੇ ਤੇ ਤੁਸੀ ਮੇਰੇ ਤੇ ਭਰੋਸਾ ਰੱਖਣਾ ਮੈ ਕਿਸੇ ਨਾਲ ਕੁੱਝ ਸ਼ੇਅਰ ਨਹੀ ਕਰਾਂਗੀ ਇਹ ਮੇਰਾ ਵਆਦਾ ਹੈ ਤੁਹਾਡੇ ਨਾਲ।”
ਮੈ ਮੂੰਹ ਹੱਥ ਧੋਣ ਬਾਥ ਵਿੱਚ ਚਲੇ ਗਏ ਮੇਰੇ ਵਾਪਸ ਆਉਣ ਤੱਕ ਮੀ ਕੌਫੀ ਅਤੇ ਟੋਸਟ ਟੇਬਲ ਤੇ ਮੇਰੀ ਉਡੀਕ ਕਰ ਰਹੇ ਸਨ । ਤੇ ਕੈਲਾਸ਼ ਜੀ ਸ਼ਾਇਦ ਕੁੱਝ ਨਵਾਂ ਲਿੱਖਣ ਦੀ ਤਿਆਰੀ ਚ ਪੈੱਨ ਪੇਪਰ ਤਿਆਰ ਕਰ ਰਹੇ ਸਨ।
ਮੈ ਬ੍ਰੇਫਾਸਟ ਕਰ ਕੇ ਕੈਲਾਸ਼ ਜੀ ਦਾ ਦਿਲੋ ਧੰਨਵਾਦ ਕਰ ਕੇ ਉਹਨਾਂ ਦੇ ਘਰੋ ਆਪਣੇ ਘਰ ਵੱਲ ਨੂੰ ਤੁਰ ਪਈ । ਅੱਜ ਆੀਫਸ ਜਾਣ ਦਾ ਮਾੜਾ ਮਨ ਨਹੀ ਸੀ । ਸ਼ਾਇਦ ਕੈਲਾਸ਼ ਜੀ ਦਾ ਮਨ ਗੱਲਾਂ ਕਰ ਕੇ ਬਹੁਤ ਹਲਕਾ ਹੋ ਗਿਆ ਸੀ ਪਰ ਮਾ ਮਨ ਬਹੁਤ ਭਾਰੀ ਹੋ ਗਿਆ ਸੀ। ਔਰਤ ਖਾਲੀ ਪਲਾਟ ਵਾਂਘ ਜਾਪ ਰਹੀ ਸੀ ਜਿਸ ਤੇ ਹਰ
ਕੋਈ ਆਪਣਾ ਹੱਕ ਜਮਉਣਾ ਚਹੁੰਦਾ ਹੈ । ਇਹਨਾਂ ਸੋਚਾਂ ਚ ਡੁੱਬੀ ਤੇ ਕਦ ਘਰ ਆ ਗਿਆ ਪਤਾ ਹੀ ਨਹੀ ਲੱਗਾ। ਂਨਾ ਧੋ ਕੇ ਮੈ ਆਫਿਸ ਵੱਲ ਤੁਰ ਪਈ ਤੇ ਕੈਲਾਸ਼ ਜੀ ਸ਼ਾਇਦ ਇੱਕ ਹੋਰ ਕਹਾਣੀ ਲਿੱਖਣ ਚ ਰੁੱਝ ਗਏ ਹੋਣਗੇ।
ਧੰਨਵਾਦ