ਗੰਧਲੇ ਰਿਸ਼ਤੇ (ਕਹਾਣੀ Part-3 )

“ਲੈ ਸੁਣ ਮੇਰੀ ਜਿੰਦਗੀ ਚ ਆਏ ਤਮਾਮ ਭੇੜੀਏ ਮਰਦਾਂ ਦੀ ਕਰਤੂਤਾ । ਇਹ ਉਹ ਕਰਤੂਤਾਂ ਨੇ ਜੋ ਮੈ ਹੁਣ ਤੱਕ ਸਿਰਫ ਆਪਣੇ ਡਾਇਰੀ ਨੂੰ ਹੀ ਦੱਸੀਆਂ ਸਨ ਹੁਣ ਸਾਡੇ ਦੋਹਾਂ ਨਾਲ ਤੀਜ਼ੀ ਰਾਜ਼ਦਾਰ ਤੂੰ ਰਲ ਗਈ ਏ। ਵਾਅਦਾ ਕਰ ਕਿਸੇ ਨਾਲ ਸ਼ੇਆਰ ਨਹੀ ਕਰੇਗੀ ਇਹ ਦਰਦ ।” “ਮੇਰੇ ਤੇ ਭਰੋਸਾ ਰੱਖੋ ਕੈਲਾਸ਼ ਜੀ” “ਹੁੰ …ਠੀਕ ਹੈ।”
ਉਸ ਨੂੰ ਮੇਰੇ ਤੇ ਪੂਰਾ ਵਿਸ਼ਵਾਸ਼ ਹੋ ਗਿਆ ਸੀ ਅਤੇ ਮੈ ਵੀ ਉਸ ਨਾਲ ਕਦੇ ਵਿਸ਼ਵਾਸਘਾਤ ਨਹੀ ਕਰ ਸਕਦੀ ਸੀ। ਮੈ ਮੁੜ ਆਪਣੇ ਸੋਫੇ ਤੇ ਜਾ ਕੇ ਬਹਿ ਗਈ ਤਾਂ ਕਿ ਉਹ ਕੋਫਰਟੈਬਲ ਹੋ ਕੇ ਆਪਣੀਆਂ ਗੱਲਾ ਕਰ ਸਕੇ। “ਮੈਂ ਆਪਣੇ ਮਾਂ ਪਿੳ ਦੀ ਪੰਜਾਂ ਪੁੱਤਰਾਂ ਬਆਦ ਜਨਮੀ ਇਕਲੋਤੀ ਧੀ ਸੀ ਸਾਰਿਆ ਤੋ ਛੋਟੀ ਹੌਣ ਕਰ ਕੇ ਸਾਰੇ ਬੜਾ ਪਿਆਰ ਕਰਦੇ ਸਨ । ਆਪਣੇ ਪਿਤਾ ਜੀ ਨੂੰ ਮੈ ਪਿਆਰ ਨਾਲ ਦਾਰ ਜੀ ਕਹਿ ਕੇ ਬੁਲਾਉਦੀ । ਜਿਹਨਾਂ ਸਮਿਆ ਦਾ ਮੇਰਾ ਜਨਮ ਹੈ ਉੱਦੋ ਕੁੜੀਆਂ ਨੂੰ ਕੋਈ ਵਾਹਲਾ ਪਿਆਰ ਨਹੀ ਕਰਦਾ ਹੁੰਦਾ ਸੀ ਲੋਕ ਸੋਚਦੇ ਸਨ ਕਿ ਇਹ ਵੇਗਾਨਾ ਧੰਨ ਹਨ ਤੇ ਕੁੜੀ ਨੂੰ ਵਾਹਲਾ ਪਿਆਰ ਜਿਤਾਉਣ ਨਾਲ ਇਹ ਵਿਗੜ ਜਾਂਦੀ ਹੈ। ਪਰ ਮੇਰੇ ਦਾਰ ਜੀ ਇਸ ਤੋ ਬਿੱਲਕੁੱਲ ਉੱਲਟ ਸਨ ਉਹ ਆਪਣੇ ਪੰਜਾਂ ਪੁੱਤਰਾਂ ਜਿੰਨਾਂ ਹੀ ਮੈਨੂੰ ਪਿਆਰ ਕਰਦੇ ਜਦ ਕਦੇ ਸਲੀਹਰ ਜਾਂਦੇ ਨਾਲ ਹੀ ਮੈਨੂੰ ਸਾਇਕਲ ਤੇ ਮੋਹਰੇ ਬਿਠਾ ਕੇ ਲੈ ਜਾਂਦੇ ਹਰ ਵਾਰ ਨਵੀਆਂ ਨਵੀਆਂ ਫਰਾਕਾਂ ਲੈ ਕੇ ਦਿੰਦੇ। ਮੈ ਬੜਾ ਖੁਸ਼ ਸੀ ਕਿ ਮੈਨੂੰ ਬੀਜੀ ਤੇ ਦਾਰ ਜੀ ਵਰਗੇ ਮਾਂ ਪਿੳ ਮਿਲੇ ਹਨ । ਵੱਡੇ ਸਾਰੇ ਵੀਰਾਂ ਕੋਲਾ ਆਪਣੇ ਆਪਣੇ ਸਾਇਕਲ ਸਨ ਮੇਰੇ ਕੋਲ ਸਾਇਕਲ ਨਹੀ ਸੀ । ਮਾਂ ਆਖਦੀ ਵੀਰ ਦੇ ਸਾਇਕਲ ਨਾਲ ਖੇੜ ਲਿਆ ਕਰ ਪਰ ਮੈਨੂੰ ਆਪਣਾ ਸਾਇਕਲ ਹੀ ਚਾਹੀਦਾ ਸੀ। ਦਾਰ ਜੀ ਝੋਨਾਂ ਅਤੇ ਕਣਕ ਜਿਸ
ਆੜਤੀਏ ਕੋਲ ਮੰਡੀ ਸਿੱਟਦੇ ਸਨ ਉਸ ਆੜਤੀਏ ਦੀ ਸਾਇਕਲਾਂ ਦੀ ਦੁਕਾਨ ਵੀ ਸ਼ਹਿਰ ਵਿੱਚ ਹੀ ਸੀ । ਲਾਲਾ ਭਜਨ ਲਾਲ । ਬਹੁਤ ਵੱਡਾ ਆੜਤੀਆਂ ਸੀ। ਸਰੀਰ ਤੋ ਵੀ ਬਹੁਤ ਵੱਡਾ ਸੱਠਾਂ ਕੁ ਸਾਲਾਂ ਦਾ ਮੋਟੇ ਜਿਹੇ ਢਿੱਡ ਵਾਲਾ ਦਾੜੀ ਮੁੰਨ ਕੇ ਰੱਖਣ ਵਾਲਾ
ਆੜਤੀਆਂ ਜੋ ਹਰ ਵੇਲੇ ਚਿੱਟੀ ਧੋਤੀ ਅਤੇ ਚਿੱਟੀ ਟੋਪੀ ਸਿਰ ਤੇ ਲੈ ਕੇ ਰੱਖਦਾ।
ਅੱਜ ਦਾਰ ਜੀ ਨੇ ਉਸ ਕੋਲੋ ਫਸਲ ਦੇ ਪੈਸੇ ਚੁੱਕਣ ਜਾਣੇ ਸਨ ਮੈ ਜਿੱਦ ਕੀਤੀ ਕਿ ਮੈ ਵੀ ਨਾਲ ਜਾਵਾਂਗੀ ਅਤੇ ਬਾਪੂ ਭਜਨ ਲਾਲ ਦੀ ਦੁਕਾਨ ਤੋ ਆਉਦੇ ਸਮੇਂ ਆਪਣਾ ਸਾਇਕਲ ਲੈ ਕੇ ਆਵਾਂਗੀ। ਭਜਨ ਲਾਲ ਅਕਸਰ ਸਾਡੇ ਘਰੇ ਪੈਸਿਆ ਦਾ ਹਿਸਾਬ ਕਿਤਾਬ ਕਰਨ ਆਇਆ ਕਰਦਾ ਸੀ ਸੋ ਅਸੀ ਸਾਰੇ ਉਸ ਨੂੰ ਬਾਪੂ ਭਜਨ ਲਾਲ ਹੀ ਕਹਿ ਕੇ ਬਲਉਦੇ । ਦਾਰ ਜੀ ਵੀ ਪਿਆਰ ਨਾਲ ਉਸ ਨੂੰ ਬਾਪੂ ਹੀ ਆਖਦੇ ਸਨ।
ਉਸ ਸਮੇਂ ਮੈਂ ਕੋਈ ਸੱਤਾਂ ਅੱਠਾਂ ਕੁ ਸਾਲਾਂ ਦੀ ਹੋਵਾਗੀ। ਭਜਨ ਲਾਲ ਦੀ ਦੁਕਾਨ ਤੇ ਪਹੁੰਚੇ ਤਾਂ ਲਾਲਾ ਚੱਟੇ ਕੱਪੜੇ ਪਾਈ ਪੱਖਾ ਛੱਡੀ ਚਿੱਟੇ ਕੱਪੜਾ ਵਿਸ਼ੇ ਲੰਬੇ ਫੱਟ ਤੇ ਲੱਤਾ ਪਸਾਰ ਕੇ ਬੈਠਾ ਸੀ । ਆਪਣੀ ਆਦਤ ਅਨੁਸਾਰ ਲਾਲੇ ਨੇ ਬਾਪੂ ਜੀ ਦਾ ਚਾਈ ਚਾਈ ਸੁਵਾਗਤ ਕੀਤਾ ਅਤੇ ਬੰਟੇ ਵਾਲੇ ਦੋ ਬੱਤੇ ਵੀ ਆਡਰ ਕਰ ਦਿੱਤੇ । ਉਸ ਸਮੇਂ ਉਹ ਲਾਲੇ ਦੇ ਬੰਟੇ ਵਾਲੇ ਬੱਤੇ ਅੱਜ ਦੇ ਆਹ ਕੋਕ ਕੌਕ ਨੂੰ ਮਾਤ ਪਉਦੇ ਸਨ । ਬੰਟੇ ਵਾਲਾ ਬੱਤਾ ਦੇਖ ਕੇ ਮੈਨੂੰ ਵੀ ਚਾਅ ਚੜ੍ਹ ਜਾਂਦਾ ਕੀ ਬਾਪੂ ਸਾਡਾ ਕਿੰਨਾਂ ਖਿਆਲ ਰੱਖਦਾ ਹੈ। ਸਰਸਰੀਆਂ ਗੱਲਾਂ ਕਰਨ ਤੋ ਬਆਦ ਦਾਰ ਜੀ ਨੇ ਲਾਲੇ ਨੂੰ ਦੱਸਿਆ ਕਿ ਮੈ ਸਾਕਿਲ ਲੈਣ ਆਈ ਹਾਂ । ਲਾਲੇ ਨੇ ਬਾਪੂ ਜੀ ਨੂੰ ਬੱਤਾ ਫੜਾ ਦਿੱਤਾ ਤੇ ਮੈਨੂੰ ਸਾਇਕਲ ਦਿਖਾਲਣ
ਲਈ ਦੁਕਾਨ ਦੇ ਅੰਦਰ ਪਿੱਛਾਹ ਵੱਲ ਨੂੰ ਲੈ ਤੁਰਿਆ। ਮੈਨੂੰ ਵੀ ਬੜਾ ਚਾਅ ਸੀ ਕਿ ਆਖਿਰ ਮੈਨੂੰ ਵੀ ਮੇਰੇ ਵੀਰਾਂ ਦੇ ਬਰਾਬਰ ਸਾਇਕਲ ਮਿਲ ਰਿਹਾ ਹੈ। ਮੈਂ ਵੀ ਲਾਲੇ ਦੇ ਨਾਲ ਨਾਲ ਬਾਂਹ ਫੜੀ ਸਾਇਕਲ ਦੇਖਣ ਤੁਰੀ ਜਾ ਰਹੀ ਸੀ। ਦੁਕਾਨ ਸ਼ਹਿਰ ਦੇ ਐਨ ਮਿਡਲ ਵਿੱਚ ਸੀ ਇਸ ਲਈ ਦੁਕਾਨ ਬਾਹਰੋ ਭੀੜੀ ਸੀ ਤੇ ਅਗਾਂਹ ਨੂੰ ਕਾਫੀ ਲੰਬੀ ਸੀ ਚਾਰ ਪੰਜ ਕਮਰਿਆ ਜਿੰਨਾਂ ਥਾਂ ਹੋਵੇਗਾ ਪਿੱਛੇ ਉਸ ਦੁਕਾਨ ਦੇ ਲੰਬਾ ਲੰਬਾ। ਤਿੰਨ ਕੁ
ਕਮਰਿਆ ਤੱਕ ਦੁਕਾਨ ਚ ਪੂਰੀ ਰੋਸ਼ਨੀ ਸੀ ਪਰ ਐਡ ਤੱਕ ਜਾਂਦਿਆਂ ਦੁਕਾਨ ਚ ਹਨੇਰਾ ਹੌਣ ਲੱਗ ਗਿਆ । ਦੁਕਾਨ ਚ ਹਨੇਰਾ ਆਉਦਿਆ ਸਾਰ ਹੀ ਮੈ ਡਰ ਗਈ ਤੇ ਕਦਮ ਰੋਕ ਲਏ । ਲਾਲੇ ਨੇ ਮੈਨੂੰ ਬਾਹੋ ਫੜ ਕੇ ਆਪਣੇ ਵੱਲ ਕਰ ਲਿਆ ਤੇ ਮੇਰੇ ਐਨ ਮੋਹਰ ਥੱਲੇ ਬੈਠ ਗਿਆ ।”
ਇੰਨਾ ਆਖ ਕੇ ਉਹ ਚੁੱਪ ਹੋ ਗਈ । ਸ਼ਾਇਦ ਬਚਪਨ ਦੇ ਉਸ ਸਮੇਂ ਨੂੰ ਉਹ ਅੱਜ ਵੀ ਮਹਿਸੂਸ ਕਰ ਰਹੀ ਸੀ। “ਫਿਰ ਕੀ ਹੋਇਆ ਕੈਲਾਸ਼ ਜੀ?” “ਲਾਲੇ ਨੇ ਮੇਰੀ ਫਾਰਾਕ ਚ ਹੱਥ ਪਾ ਲਿਆ ਅਤੇ ਜੋਰ ਜੋਰ ਨਾਲ ਮੇਰੀਆਂ ਛਾਤੀਆਂ ਤੇ ਹੱਥ ਫੇਰਨ ਲੱਗ ਗਿਆ ਕਦੇ ਮੇਰੇ ਢਿੱਡ ਤੇ ਅਤੇ ਕਦੇ ਮੇਰੀਆਂ ਛਾਤੀਆਂ ਤੇ । ਮੈ ਬਹੁਤ ਡਰ ਗਈ ਚੀਕ ਮਾਰਨ ਹੀ ਵਾਲੀ ਸੀ ਕਿ ਉਸ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਜੋਰ ਜੋਰ ਨਾਲ ਬੋਲਣ ਲੱਗ ਗਿਆ ਆਜਾ ਪੁੱਤਰ ਡਰਦੀ ਕਿੳ ਆ ਹਨੇਰੇ ਤੋ ਕੁੱਝ ਨਹੀ ਹੁੰਦਾ ਤੇਰਾ ਬਾਪੂ ਨਾਲ ਏ ਤੇਰੇ ਆਹ ਦੇਖ ਆ ਸਾਇਕਲ ਠੀਕ ਹੈ ਤੇਰੇ ਲਈ । ਪੰਸਦ ਆ ਤੈਨੂੰ । ਉਸ ਦੇ ਹੱਥ ਲਗਾਤਾਰ ਉਸ ਦੀ ਜੁਬਾਨ ਵਾਂਘ ਮੇਰੇ ਸਰੀਰ ਤੇ ਹਰਕਤ ਕਰ ਰਹੇ ਸਨ । ਮੈ
ਬਹੁਤ ਡਰ ਗਈ ਗਈ ਉਸ ਨੇ ਆਪਣੀ ਕੁੱਰਖਤ ਗੱਲਾਂ ਮੇਰੇ ਮੂੰਹ ਦੇ ਨੇੜੇ ਕਰ ਲਈਆਂ ਤੇ ਮੇਰੀਆਂ ਗੱਲਾਂ ਤੇ ਗਸਉਣ ਲੱਗ ਗਿਆ। ਪਰਾਣੀ ਕੀਤੀ ਸ਼ੇਵ ਤੋ ਬਆਦ ਉਸ ਦੇ ਮੂੰਹ ਤੇ ਉੱਗੀ ਬੇਹੀ ਦਾੜੀ ਤਾਰਾ ਵਾਲੇ ਬਰੁਸ਼ ਵਾਂਘ ਤਿੱਖੀ ਤਿੱਖੀ ਮੇਰੇ ਮੂੰਹ
ਤੇ ਚੁੱਭ ਰਹੀ ਸੀ। ਇੱਕ ਹਨੇਰਾ ਤੇ ਦੂਸਰਾਂ ਮੇਰੇ ਮੂੰਹ ਅੱਗਾ ਰੱਖਿਆ ਉਸ ਦਾ ਹੱਥ ਅਤੇ ਉਸ ਦੀਆਂ ਹੋ ਰਹੀਆਂ ਇਹਨਾਂ ਕੋਝੀਆਂ ਹਰਕਤਾਂ ਨੇ ਮੈਨੂੰ ਬਹੁਤ ਡਰਾ ਦਿੱਤਾ। ਛਾਹ ਕੇ ਵੀ ਮੈ ਉਸ ਦੀ ਮਜਬੂਤ ਗ੍ਰਿਰਫਤ ਤੋ ਨਹੀ ਨਿਕਲ ਸਕਦੀ ਸੀ। ਕਿੰਨੀ ਦੇਰ ਬਆਦ ਦਾਰ ਜੀ ਨੇ ਅਵਾਜ ਲਗਾਈ ਕਿ ਕੋਈ ਸਾਇਕਲ ਆਇਅ ਪੰਸਦ ਤਾਂ ਉਸ ਨੇ
ਮੇਰੀ ਪਕੜ ਢਿੱਲੀ ਕਰ ਦਿੱਤੀ ਤੇ ਆਪ ਜਵਾਬ ਦਿੱਤਾ ਕੀ ਹਾਂ ਇੱਕ ਆ ਗਿਆ ਹੈ ਪੰਸਦ। ਮੈ ਬਿਨਾਂ ਸਾਇਕਲ ਦੇਖੇ ਦਾਰ ਜੀ ਵੱਲ ਭੱਜ ਆਈ। ਮੈ ਬਹੁਤ ਗਭਰਾਈ ਹੋਈ ਸੀ । ਦਾਰ ਜੀ ਦੇ ਪੁੱਛਣ ਤੇ ਉਸ ਨੇ ਆਪ ਹੀ ਦੱਸ ਦਿੱਤਾ ਕੀ ਕੁੜੀ ਹਨੇਰੇ ਤੋ ਡਰ ਗਈ। ਤੇ ਨਾਲ ਹੀ ਮੇਰੇ ਵੱਲ ਇੰਝ ਅੱਖਾ ਕੱਢ ਕੇ ਦੇਖਿਆ ਕਿ ਜੇ ਘਰ ਜਾ ਕੇ ਕੁੱਝ ਦੱਸਿਆ ਤਾਂ ਮੇਰੀ ਜਾਨ ਹੀ ਲੈ ਲਵੇਗਾ।”
“ਫਿਰ ਤੁਸੀ ਬੀਜੀ ਜਾਂ ਦਾਰ ਜੀ ਨੂੰ ਕੁੱਝ ਦੱਸਿਆ ?” “ਨਹੀ ਮੈ ਕੁੱਝ ਨਹੀ ਦੱਸਿਆ ਮੈ ਬਹੁਤ ਛੋਟੀ ਸੀ ਤੇ ਉਸ ਹਰਕਤ ਦੀ ਇੰਨੀ ਉਸ ਵੇਲੇ ਸਮਝ ਵੀ ਨਹੀ ਸੀ ਕਿ ਉਹ ਲਾਲਾ ਕੀ ਕਰ ਰਿਹਾ ਹੈ ਤੇ ਕਿੳ ਕਰ ਰਿਹਾ ਹੈ। ਬਸ ਉਸ ਦੀਆਂ ਲਾਲ ਕੱਢੀਆਂ ਹੋਈਆਂ ਅੱਖਾ ਨਾਲ ਹੀ ਇੰਨਾ ਡਰ ਗਈ ਕਿ ਨਾਂ ਤਾਂ ਮੁੱੜ ਉਸ ਦੀ ਦੁਕਾਨ ਤੇ ਕਦੇ ਦਾਰ ਜੀ ਨਾਲ ਗਈ ਤੇ ਨਾ ਹੀ ਉਸ ਦਾ ਦਿੱਤਾ ਸਾਇਕਲ ਹੀ ਕਦੇ ਚਲਾਇਆ।”
ਕੈਲਾਸ਼ ਦਾ ਇਹ ਵਾਕਿਆ ਸੁਣ ਕੇ ਮਨੋ ਮੇਰੀ ਜਾਨ ਹੀ ਨਿਕਲ ਗਈ ਕਿੰਨਾਂ ਬੁਰਾ ਸਮਾਂ ਸੀ ਉਸ ਬੱਚੀ ਲਈ ਕਿੰਨੀ ਸਰੀਰਕ ਅਤੇ ਮਾਨਸਿਕ ਪੀੜ ਦਾ ਸਾਹਮਣਾ ਕਰਨਾਂ ਪਿਆ ਹੋਵੇਗਾ ਉਸ ਮਸੂਮ ਬੱਚੀ ਨੂੰ। “ਇਹ ਮੇਰੀ ਜਿੰਦਗੀ ਚ ਆਇਆ ਪਹਿਲਾ ਭੇੜੀਆਂ ਸੀ ਜਿਸ ਨੂੰ ਮੈ ਆਪਣੇ ਦਾਦਾ ਜੀ ਦੀ ਜਗ੍ਹਾ ਦੇਖਦੀ ਸੀ ਤੇ ਉਸ ਦੀ ਉਮਰ ਵੀ ਦਾਦਾ ਜੀ
ਜਿੰਨੀ ਹੀ ਸੀ ਬੀਰਾਂ। ਇਹ ਮਰਦ ਭੇੜੀਆ ਹੈ ਬੀਰਾਂ ਇਸ ਨੂੰ ਸਿਰਫ ਜਿਸਮ ਦੀ ਭੁੱਖ ਹੈ । ਤਾਜੇ ਮਾਸ ਦੀ ਭੁੱਖ ਹੈ ਇਸ ਨੂੰ ਕਿਸੇ ਰਿਸ਼ਤੇ ਕਿਸੇ ਉਮਰ ਦਾ ਲਿਹਾਜ਼ ਨਹੀ ਹੈ
। ਇਹ ਭੇੜੀਆ ਹੈ ਬੀਰਾਂ ਸਿਰਫ ਭੇੜੀਆ।”
ਕੰਬਲ ਵਿੱਚੋ ਨਿਕਲ ਕੇ ਉਹ ਆਪਣਾ ਨਵਾਂ ਸਿਗਰਟਾਂ ਦਾ ਪੈਕੱਟ ਲੱਭਣ ਲੱਗ ਗਈ । ਸ਼ਾਇਦ ਪਹਿਲਾ ਮੁੱਕ ਗਿਆ ਸੀ। ਨਵੀ ਡੱਬੀ ਖੋਹਲ ਕੇ ਉਸ ਨੇ ਫਿਰ ਸਿਗਰਟ ਸੁਲਗਾਹ ਲਈ ਅਤੇ ਆਪਣੀ ਗੱਲ ਅਗਾਂਹ ਤੋਰ ਲਈ। “ਸਾਡੀ ਸਾਰੀ ਫੈਮਲੀ ਜਉਟ ਫੈਮਲੀ ਸੀ ਸੀ ਮੇਰੇ ਦਾਰ ਜੀ ਦੇ ਛੇ ਭਰਾ ਸਨ ਤੇ ਭੈਣ ਇੱਕ ਹੀ। ਉਹ ਦਿੱਲੀ ਵਿਆਹੀ ਹੋਈ ਸੀ । ਜਦ ਕਦੇ ਭੂਆ ਨੇ ਟੱਬਰ ਸਮੇਤ ਆਉਣਾ ਤਾਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਚਾਅ ਚੜ ਜਾਣਾ ਕਿ ਭੂਆ ਆਈ ਹੈ ਭੂਆ ਦੇ ਇੱਕ ਹੀ ਬੇਟਾ ਸੀ ਅਗਾਂਹ ਉਸ ਦੇ ਕੋਈ ਔਲਾਦ ਨਾ ਹੋਈ । ਭੂਆ ਆਪਣੇ ਮੁੰਡੇ ਦਾ ਮਿੰਟ ਦਾ ਵਸਾਹ ਨਾਂ ਖਾਦੀ । ਜਿੰਨੇ ਦਿਨ ਵੀ ਪਿੰਡ ਰਿਹੰਦੀ ਮੱਖਣ ਵੀਰ ਵੀ ਭੂਆ ਦੇ ਨਾਲ ਹੀ ਰਹਿੰਦਾ । ਭੂਆ ਹੁਣੀ ਸ਼ਹਿਰ ਦੇ ਰਹਿਣ ਵਾਲੇ ਸੀ ਤੇ ਅਸੀ ਪਿੰਡ ਦੇ ਸੋ ਮੱਖਣ ਵੀਰ ਮੇਰੇ ਵੀਰਾਂ ਨਾਲ ਵਾਹਲਾ ਘੁੱਲਦਾ ਮਿਲਦਾ ਨਾਂ । ਸ਼ਾਇਦ ਉਸ ਦੀ ਨਜ਼ਰ ਚ ਮੇਰੇ ਵੀਰ ਪੈਡੂੰ ਸਨ । ਪਰ ਅਸੀ ਸਾਰੇ ਮੱਖਣ ਵੀਰ ਦਾ ਬੜਾ ਤਿਹ ਕਰਦੇ । ਮੱਖਣ ਵੀਰ ਜਿੰਨੇ ਦਿਨ ਵੀ ਪਿੰਡ ਰਹਿੰਦਾ ਮੈ ਵੀਰ ਦੇ ਨਾਲ ਹੀ ਸਉਦੀ ਉਹ ਮੇਰੇ ਤੋ ਅੱਠ ਸਾਲ ਵੱਡਾ ਸੀ ਮੈ ਉਸ ਸਮੇਂ ਨੋ ਸਾਲ ਦੀ ਸੀ ਤੇ ਵੀ ਸਤੱਰਾਂ ਵਰਿਆ ਦਾ। ਰੋਜ ਰਾਤ ਨੂੰ ਵੀਰ ਮੈਨੂੰ ਸਹਿ਼ਰ ਦੀਆਂ ਗੱਲਾਂ ਸਣਾਉਦਾ । ਇੱਕ ਦਿਨ ਪਤਾ ਨਹੀ ਉਸ ਨੂੰ ਕੀ ਹੋ ਗਿਆ ਜਦ ਅੱਧੀ ਕੁ ਰਾਤ ਹੋਈ ਤਾਂ ਉਸ ਨੇ ਮੇਰੇ ਕੱਪੜੇ ਲਹਉਣੇ ਸ਼ਰੂ ਕਰ ਦਿੱਤੇ ਮੈ ਘੂਕ ਸੁੱਤੀ ਪਈ ਸੀ ਮੈਨੂੰ ਕਾਫੀ ਦੇਰ ਉਸ ਦੀ ਇਸ ਹਰਕਤ ਦਾ ਪਤਾ ਹੀ ਨਾਂ ਲੱਗਾ । ਜਦ ਉਸ ਨੇ ਆਪਣਾ ਹੱਥ ਮੇਰੇ ਜਿਸਮ ਤੇ ਫੇਰਨਾਂ ਸ਼ਰੂ ਕੀਤਾ ਤਾਂ ਮੈਨੂੰ ਇੱਕ ਦਮ ਜਾਗ ਆ ਗਈ। ਤੇ ਮੈ ਕਿਹਾ ਵੀਰ ਇਹ ਕੀ ਕਰ ਰਿਹਾ ਹੈ ਉਹ ਇੱਕ ਦਮ ਡਰ ਗਿਆ ਤੇ ਮੁੱੜ ਮੇਰੇ ਕੱਪੜੇ ਪਾਉਣ ਲੱਗ ਗਿਆ ।
ਪਰ ਉਸ ਦੀ ਇਸ ਹਰਕਤ ਨਾਲ ਮੈ ਬਹੁਤ ਡਰ ਗਈ ਮੈਨੂੰ ਉਸ ਦਾ ਚਹਿਰਾ ਮੱਖਣ ਵੀਰ ਦਾ ਚਹਿਰਾ ਨਹੀ ਸਗੋ ਸ਼ਹਿਰ ਵਾਲੇ ਭਜਨੇ ਲਾਲੇ ਦਾ ਚਹਿਰਾ ਲੱਗਣ ਲੱਗ ਗਿਆ । ਸਾਰੀ ਰਾਤ ਡਰ ਨਾਲ ਕੰਬਦੀ ਰਹੀ। ਇੰਨਾਂ ਡਰੀ ਕਿ ਮੱਖਣ ਦਾ ਮੰਜਾ ਛੱਡ ਕੇ ਬੀਜੀ ਜਾ ਦਾਰ ਜੀ ਦੇ ਮੰਜੇ ਤੇ ਵੀ ਨਾਂ ਜਾ ਕੇ ਪੈ ਸਕੀ। ਸਵੇਰੇ ਬੀਜੀ ਨੇ ਠਾਲਿਆ ਤਾਂ ਮੈ ਬੁਖਾਰ ਨਾਲ ਤੱਪ ਰਹੀ ਸੀ । ਭੂਆ ਆਪਣਾ ਟੱਬਰ ਲੈ ਕੇ ਜਾ ਚੁੱਕੀ ਸਵੇਰ ਦੇ ਦੱਸ ਬੱਜ ਗਏ ਸਨ । ਭੂਆ ਨੂੰ ਟ੍ਰੇਨ ਸ਼ਟੇਸ਼ਨ ਤੇ ਦਾਰ ਜੀ ਛੱਡ ਕੇ ਆ ਗਏ ਸਨ। ਮੈਨੂੰ ਪਤਾ ਨਹੀ ਲੱਗ ਰਿਹਾ ਸੀ ਕਿ ਰਾਤ ਕੋਈ ਬੁਰਾ ਸੁਫਨਾਂ ਦੇਖਿਆ ਜਾਂ ਫਿਰ ਸੱਚੀ ਮੱਖਣ ਵੀਰ ਇੱਕ ਭੇੜੀਆਂ ਬਣ ਮੇਰੇ ਮਸੂਮ ਤਨ ਨੂੰ ਨੋਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਮੱਖਣ ਵੀਰ ਤੇ ਭਜਨੇ ਲਾਲੇ ਚ ਕੋਈ ਫਰਕ ਨਹੀ ਸੀ ਇਹ ਦੋਵੇ ਭੇੜੀਏ ਸਨ ਜੋ ਮੈਨੂੰ ਨੋਚਣ ਲਈ ਤਿਆਰ ਬੈਠੇ ਸਨ । ਪਰ ਉਸ ਸਮੇ ਆਹ ਜਿਸਮਾਂ ਦੀ ਖੇਡ ਦੀ ਮੈਨੂੰ ਕੋਈ
ਸਮਝ ਨਹੀ ਸੀ । ਨਾਂ ਪਤਾ ਹੀ ਸੀ ਕਿ ਇਹ ਦੋਵੇ ਕੀ ਕਰ ਰਹੇ ਸਨ ਤੇ ਕਿੳ। ਬੱਸ ਜੇ ਕੁੱਝ ਮਹਿਸੂਸ ਹੋਇਆ ਬੱਸ ਮਾਨਸਿਕ ਦਰਦ ਇੱਕ ਇਹੋ ਜਿਹਾ ਦਰਦ ਜਿਸ ਦੀ ਮੈ ਕਿਸੇ ਨਾਲ ਗੱਲ ਵੀ ਨਹੀ ਕਰ ਸਕਦੀ ਸੀ।”

(ਚੱਲਦਾ)

 

 

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...