ਨਵੀਂ ਭਰਤੀ ਯੋਜਨਾ ‘ਅਗਨੀਪਥ’ ਸਾਬਕਾ ਸੈਨਿਕਾਂ ਵੱਲੋਂ ਚਿੰਤਾ ਅਤੇ ਇਤਰਾਜ਼ : ਕੈਪਟਨ ਮਲਕੀਤ ਸਿੰਘ ਵਾਲੀਆ

ਅਗਨੀਪਥ’ ਤੇ ਚਿੰਤਾ ਜਨਕ
ਕੈਪਟਨ ਮਲਕੀਤ ਸਿੰਘ ਵਾਲੀਆ ਚੈਅਰਮੈਨ ਸਾਬਕਾ ਸੈਨਿਕ ਵੈਲਫੇਅਰ ਸੋਸਾਇਟੀ ਰਜਿ ਪੰਜਾਬ। ਅਧਿਕਾਰੀ ਅਤੇ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਚ ਨਵੀਂ ਭਰਤੀ ਯੋਜਨਾ ਅਗਨੀਪਥ ਤੇ ਵਿਚਾਰ ਵਟਾਂਦਰਾ ਕੀਤੇ ਗਏ। ਕੈਪਟਨ ਮਲਕੀਤ ਸਿੰਘ ਵਾਲੀਆ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਜੋ ਇਹ ਯੋਜਨਾ ਬਣਾਈ ਗਈ ਹੈ ਇਸ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਨੂੰ ਜਲ ਸੈਨਾ, ਥੱਲ ਸੈਨਾ ਅਤੇ ਵਾਜੂ ਸੈਨਾ ਵਿੱਚ ਕੋਈ ਜ਼ਿਆਦਾ ਬੈਨੀਫਿਟ ਮਿਲ਼ਣ ਵਾਲੀ ਯੋਜਨਾ ਨਹੀਂ ਹੈ। ਭਰਤੀ ਹੋਣ ਵਾਲੇ ਜਵਾਨਾਂ ਨੂੰ ਪਹਿਲੇ ਸਾਲ 30,000 ਮਹੀਨਾ, ਦੂਜੇ ਸਾਲ 33,000, ਤੀਜੇ ਸਾਲ 36,500 , ਚੌਥੇ ਸਾਲ 40,000 ਮਹੀਨਾ ਤਨਖ਼ਾਹ ਮਿਲੇਗੀ। ਇਸ ਵਿਚੋਂ ਹਰ ਮਹੀਨੇ 9,000 ਰੁਪਏ ਸਰਕਾਰ ਦੇ ਸਮਾਨ ਯੋਗਦਾਨ ਇੱਕ ਫੰਡ ਵਿੱਚ ਜਾਣਗੇ। 4 ਸਾਲ ਪੂਰੇ ਹੋਣ ਤੇ 11,71 ਲੱਖ ਰੁਪਏ ਸੈਨਾ ਫੰਡ ਪੈਕੇਜ ਦੇ ਰੂਪ ਵਿੱਚ ਮਿਲਣਗੇ |
ਕੈਪਟਨ ਮਲਕੀਤ ਸਿੰਘ ਵਾਲੀਆ ਜੀ ਨੇ ਦੱਸਿਆ ਡਿਊਟੀ ਦੌਰਾਨ ਕੰਟੀਨ ਅਤੇ ਮੈਡੀਕਲ ਸਹੂਲਤ ਮਿਲੇਗੀ। ਘਰ ਆਉਣ ਤੋਂ ਬਾਅਦ ਇਹ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਕੈਪਟਨ ਵਾਲੀਆ ਸਾਹਿਬ ਨੇ ਇਹ ਵੀ ਕਿਹਾ 4 ਸਾਲ ਵਿੱਚ ਕੋਈ ਵੀ ਸੈਨਿਕ ਇੱਕ ਵਧੀਆ ਤਜਰਬੇਕਾਰ ਅਤੇ ਹਰ ਹੱਥਿਆਰ ਚਲਾਉਣ ਦਾ ਮਹਾਰ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਜੋ ਵਿਰੋਧੀ ਦੇਸ਼ ਹਨ ਉਹ ‘ਅਗਨੀਪਥ’ ਦਾ ਫ਼ਾਇਦਾ ਉੱਠਾ ਸਕਦੇ ਹਨ।
ਕੌਮ/ਸੂਬੇ ਦੇ ਨਾਮ ਤੇ ਹੋਣ ਵਾਲੀ ਭਰਤੀ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚੇਗਾ। ਸਿੱਖ ਰੈਜੀਮੈਂਟ, ਸਿੱਖ ਲਾਈਟ ਇਨਫੈਂਟਰੀ, ਪੰਜਾਬ ਗਰੁੱਪ, ਜਾਟ ਰੈਜੀਮੈਂਟ, ਗੋਰਖਾ ਰੈਜੀਮੈਂਟ, ਅਸਾਮ ਰੈਜੀਮੈਂਟ , ਜੇ ਐਂਡ ਕੇ , ਗੜਵਾਲ ਰੈਜੀਮੈਂਟ, ਸੀਗਨਲ ਰੈਜੀਮੈਂਟ, ਇੰਜਨੀਅਰ ਰੈਜੀਮੈਂਟ, ਆਦਿ ਦੇ ਨਾਮ ਤੇ ਵਿਰੋਧੀ ਦੇਸ਼ ਸਰਹੰਦ ਤੇ ਤੈਨਾਤ ਫੌਜਿਆਂ ਨੂੰ ਵੇਖਦੇ ਹੋਏ ਉਨ੍ਹਾਂ ਦੇ ਇਤਿਹਾਸ, ਜੋਸ਼, ਮਰਾਲ , ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਵੇਖਦੇ ਹੋਏ ਦੁਸ਼ਮਣ ਮੁਕਾਬਲਾ ਨਹੀਂ ਕਰਦੇ ਸਨ।
ਕੈਪਟਨ ਪ੍ਰੀਤਮ ਸਿੰਘ ਨੇ ਕਿਹਾ ਘੱਟ ਗਿਆਨ ਹਮੇਸ਼ਾ ਖ਼ਤਰੇ ਦਾ ਨਿਸ਼ਾਨ ਹੁੰਦਾ ਹੈ। ਗਿਆਨ ਬੱਚੇ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ ਅਤੇ ਇਨਸਾਨ ਦੇ ਮਰਨ ਤੇ ਵੀ ਖ਼ਤਮ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਨੇ ਇਹ ਵੀ ਕਿਹਾ 4 ਸਾਲਾਂ ਵਿੱਚ ਇੱਕ ਜਵਾਨ ਸਾਰੇ ਹਥਿਆਰਾਂ ਬਾਰੇ, ਇੰਜਨੀਰਿੰਗ, ਸੀਗਨਲ, ਆਰਮੀ ਮੈਡੀਕਲ ਕੋਰਸ, ਜਲ ਸੈਨਾ ਅਤੇ ਹਵਾਈ ਸੈਨਾ ਦੇ ਬਾਰੇ ਕਿੰਨਾ ਗਿਆਨ ਪ੍ਰਾਪਤ ਕਰ ਸਕਦਾ ਹੈ। ਉਹ ਇੰਨੇ ਘੱਟ ਸਮੇਂ ਵਿੱਚ ਥਿਊਰੀ ਅਤੇ ਪ੍ਰੈਕਟੀਕਲ ਕਿਸ ਤਰ੍ਹਾਂ ਹਾਸਲ ਕਰੇਗਾ।
ਸੂਬੇਦਾਰ ਮੇਜਰ ਅਨੂਪ ਸਿੰਘ ਸੀਗਨਲ ਰੈਜੀਮੈਂਟ ਜਨਰਲ ਸਕੱਤਰ ਵੈਲਫੇਅਰ ਸੋਸਾਇਟੀ ਨੇ ਉਦਾਹਰਣ ਦਿੰਦਿਆਂ ਹੋਇਆਂ ਕਿਹਾ ਸਕੂਲ ਵਿੱਚ ਬੱਚੇ ਨੂੰ ਨਰਸਰੀ, ਐਲ ਕੇ ਜੀ, ਯੂ ਕੇ ਜੀ, ਪ੍ਰਾਇਮਰੀ, ਮੀਡਲ, ਹਾਈ ਸਕੂਲ ਇਸ ਤਰੀਕੇ ਨਾਲ ਵੱਡੀਆਂ ਕਲਾਸਾਂ ਵਿੱਚ ਪੜਾਇਆ ਜਾਂਦਾ ਹੈ ਅਤੇ ਡਿਗਰੀਆਂ, ਡਿਪਲੋਮੇ ਕੀਤੇ ਜਾਂਦੇ ਹਨ, ਥਿਊਰੀ ਅਤੇ ਪ੍ਰੈਕਟੀਕਲ ਕਰਵਾਏ ਜਾਂਦੇ ਹਨ| 4 ਸਾਲਾਂ ਵਾਲਾ ਜਵਾਨ ਫੌਜ ਵਿੱਚ ਇੱਕ ਮੀਡਲ ਕਲਾਸ ਤੋਂ ਘੱਟ ਗਿਆਨ ਰੱਖਦਾ ਹੈ। ਉਹ ਦੁਸ਼ਮਣ ਨਾਲ ਕਿਸ ਤਰੀਕੇ ਨਾਲ ਮੁਕਾਬਲਾ ਕਰ ਸਕਦਾ ਹੈ। ਅਸੀਂ 28 ਸਾਲ ਨੌਕਰੀ ਕਰਕੇ ਆਏ ਹਾਂ। ਪੂਰਾ ਗਿਆਨ ਤਾਂ ਸਾਨੂੰ ਵੀ ਹਲੇ ਤੱਕ ਪ੍ਰਾਪਤ ਨਹੀਂ ਹੋਇਆ।
ਕੈਪਟਨ ਕੁਲਵੰਤ ਸਿੰਘ ਵਾਈਸ ਚੇਅਰਮੈਨ ਸਾਬਕਾ ਸੈਨਿਕ ਵੈਲਫੇਅਰ ਸੋਸਾਇਟੀ ਨੇ ਕਿਹਾ ਨਵੀਂ ਭਰਤੀ ਯੋਜਨਾ ਅਗਨੀਪਥ ਭਾਰਤ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਵਿਚ ਭਰਤੀ ਹੋਣ ਵਾਲੇ ਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਵਾਲੀ ਗੱਲ ਹੈ ਕਿਉਂਕਿ ਬਿਨਾਂ ਗਿਆਨ ਤੋਂ ਬਿਨਾਂ ਟੈਕਟਸ, ਬਿਨਾਂ ਪ੍ਰੈਕਟੀਕਲ ਤੋਂ ਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨਾ ਅਤੇ 4 ਸਾਲ ਬਾਅਦ ਭੇਜਣਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਯੋਜਨਾ ਹੈ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇੱਕ ਸਾਲ ਵਿੱਚ ਘੱਟ ਤੋਂ ਘੱਟ 46,000 ਫੌਜੀ ਭਰਤੀ ਕੀਤੇ ਜਾਣਗੇ ਤਾਂ 4 ਸਾਲ ਵਿੱਚ 46,000×4=184,000 ਜਵਾਨ ਭਰਤੀ ਹੁੰਦੇ ਹਨ। ਵਿਰੋਧੀ ਦੇਸ਼ ਨੂੰ ਅਨ-ਟਰੈਂਡ ਫੌਜਿਆਂ ਨਾਲ ਲੜਣਾ ਅਤੇ ਦੇਸ਼ ਉਪਰ ਕਬਜ਼ਾ ਕਰਨਾ ਕੋਈ ਮੁਸ਼ਕਲ ਨਹੀਂ। ਇਹ ਗੱਲ ਸਾਡੇ ਤੇ ਵੀ ਢੁਕਦੀ ਹੈ। ਜੇਕਰ ਕੋਈ ਅਨ-ਟਰੈਂਡ ਬੰਦਾ ਸਾਡੇ ਫ਼ੌਜੀ ਨਾਲ ਮੁਕਾਬਲਾ ਕਰਦਾ ਹੈ ਤਾਂ ਕਿ ਉਹ ਜਿੱਤ ਹਾਸਲ ਕਰੇਗਾ। ਅੱਜ ਸਿਰਫ਼ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ। ਅਸੀਂ ਪੰਜਾਬ ਵਿੱਚ ਸਾਬਕਾ ਸੈਨਿਕਾਂ ਦੇ ਨਾਮ ਤੇ ਚੱਲ ਰਹੀਆਂ ਜੱਥੇਬੰਦੀਆਂ, ਕਮੇਟੀਆਂ, ਗਰੁੱਪ, ਸੁਸਾਇਟੀਆਂ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਾਂ। ਇਸ ਅਗਨੀਪਥ ਯੋਜਨਾ ਨੂੰ ਰੱਖਿਆ ਮੰਤਰਾਲੇ ਅੱਗੇ ਬੇਨਤੀ ਕਰਦੇ ਹਾਂ ਅਤੇ ਫੌਜ ਦੇ ਤਜਰਬੇ ਮੁਤਾਬਕ ਸਲਾਹ ਵੀ ਦਿੰਦੇ ਹਾਂ ਕਿ ਇਸ ਯੋਜਨਾ ਨੂੰ ਬੰਦ ਕੀਤਾ ਜਾਵੇ।

Loading

Scroll to Top
Latest news
प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ...