ਲੁਧਿਆਣਾ ( ਰਛਪਾਲ ਸਹੋਤਾ) ਵਿਸ਼ਵ ਖੂਨਦਾਨ ਦਿਵਸ ਮੌਕੇ ਪਾਵਰ ਟੂ ਸੇਵ ਹਿਊਮਨ ਰਾਈਟਸ ਵੱਲੋਂ ਨਸੀਬ ਕੈਂਸਰ ਕੇਅਰ ਹਸਪਤਾਲ ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਅਤੇ 155 ਯੂਨਿਟ ਖੂਨ ਇਕੱਤਰ ਕੀਤਾ ਗਿਆ।ਇਸ ਮੌਕੇ ਪਾਵਰ ਟੂ ਸੇਵ ਹਿਊਮਨ ਰਾਈਟਸ ਦੇ ਪ੍ਰਧਾਨ ਪਰਮਜੀਤ ਸਿੰਘ ਭਾਰਜ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਖੂਨ ਦੀ ਲੋੜ ਵਾਲੇ ਲੋਕਾਂ ਦੀ ਜਾਨ ਵੀ ਬਚਦੀ ਹੈ। ਖੂਨਦਾਨ ਕਰੋ ਕਿਉਂਕਿ ਕੁਦਰਤ ਨੇ ਤੁਹਾਨੂੰ ਕਿਸੇ ਦੀ ਜਾਨ ਬਚਾਉਣ ਦੀ ਤਾਕਤ ਦਿੱਤੀ ਹੈ ਜਿਸ ਅੱਗੇ ਦੁਨੀਆ ਦੀ ਸਾਰੀ ਦੌਲਤ ਫਿੱਕੀ ਪੈ ਜਾਂਦੀ ਹੈ।ਕੈਂਪ ਜਸਵੰਤ ਸਿੰਘ ਛਾਪਾ, ਰਮੇਸ਼ ਕੁਮਾਰ ਹਾਂਡਾ, ਸੁਖਵਿੰਦਰ ਸਿੰਘ ਸੋਹਲ, ਰਾਜ ਕੁਮਾਰ ਸ਼ਰਮਾ, ਤੇਜਿੰਦਰ ਸਿੰਘ, ਬਲਦੇਵ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਪ੍ਰਿਤਪਾਲ ਸਿੰਘ, ਲਖਵੀਰ ਸਿੰਘ, ਗੁਰਦੀਪ ਸਿੰਘ ਸੱਸ, ਰਵੀ ਸਚਦੇਵਾ, ਦੁਪਿੰਦਰ ਕੌਰ ਭਾਰਜ, ਡਾ. ਅਮਨਦੀਪ ਕੌਰ, ਜਸਪਾਲ ਸਿੰਘ ਦੀ ਮਿਹਨਤ ਨਾਲ ਸਫਲ ਹੋਇਆ। ਰਜਿੰਦਰਪਾਲ ਕੌਰ ਛੀਨਾ ਭਾਈ ਸਾਹਿਬ ਧਰਮਜੀਤ ਸਿੰਘ ਗੁਰੂਸਰ ਕਾਉਕੇ, ਆਈ.ਜੀ.ਇਕਬਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ |