Ludhiana (ਰਛਪਾਲ ਸਹੋਤਾ) ਥਾਣਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੁਗਿਆਣਾ ਦੀ ਰਹਿਣ ਵਾਲੀ ਲੜਕੀ ਸ਼ਿਲਪੀ ਨੇ ਆਪਣੀ ਸੱਸ, ਸਹੁਰਾ, ਪਤੀ, ਨਣਦੋਈ, ਚਾਚਾ ਤੇ ਸਹੁਰੇ ਖ਼ਿਲਾਫ਼ ਦਾਜ , ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਕਈ ਮਹੀਨੇ ਬੀਤ ਜਾਣ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ।ਜਿਸ ਕਾਰਨ ਉਸ ਦੇ ਸਹੁਰੇ ਪਰਿਵਾਰ ਦੇ ਹੌਸਲੇ ਬੁਲੰਦ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਸ਼ਿਲਪੀ ਨੇ ਦੱਸਿਆ ਕਿ ਉਸਦਾ ਵਿਆਹ 4/02/2021 ਨੂੰ ਵਿਸ਼ਾਲ ਨਾਮ ਦੇ ਲੜਕੇ ਨਾਲ ਹੋਇਆ ਸੀ। ਵਿਆਹ ਤੋ ਕੁੱਝ ਦਿਨਾਂ ਬਾਦ ਹੀ ਸੱਸ, ਸਹੁਰਾ, ਪਤੀ, ਨਣਦੋਈ, ਚਾਚਾ ਤੇ ਸਹੁਰਾ ਤੰਗ ਪ੍ਰੇਸ਼ਾਨ ਕਰਨ ਲੱਗ ਗਏ।ਸਹੁਰੇ ਪਰਿਵਾਰ ਨੂੰ ਬਹੁਤ ਵਾਰ ਸਮਝਾਇਆ ਗਿਆ। ਪਰ ਸੁਧਰਨ ਦੀ ਬਜਾਏ ਇਨ੍ਹਾਂ ਲੋਕਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।ਫਿਰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਰਹੇ।ਫਿਰ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਪਤੀ ਨੂੰ ਪਿੰਡ ਭੇਜ ਦਿੱਤਾ।ਜਿਸ ਨੇ ਉਸ ਕੋਲੋਂ ਕਰੀਬ 10000 ਰੁਪਏ ਚੋਰੀ ਕਰ ਲਏ। ਹੁਣ ਉਹ ਲੁਧਿਆਣਾ ਵਾਪਸ ਆਉਣ ਦੀ ਬਜਾਏ ਤਲਾਕ ਦੀ ਮੰਗ ਕਰ ਰਿਹਾ ਹੈ।ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਸ਼ਿਲਪੀ ਨੇ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ।ਕਿਹਾ ਕਿ ਉਹ ਆਪਣਾ ਘਰ ਵਸਾਉਣਾ ਚਾਹੁੰਦੀ ਹੈ।ਪਰ ਇਹ ਸਭ ਉਸ ਨੂੰ ਘਰ ਵਸਾਉਣ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ। ਪੀੜਿਤਾਂ ਨੇ ਇਹਨਾ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੋਵੇਂ ਪਰਿਵਾਰ ਯੂ.ਪੀ ਦੇ ਵਸਨੀਕ ਹਨ।ਜੋ ਇਸ ਸਮੇਂ ਲੁਧਿਆਣਾ ਵਿੱਚ ਰਹਿੰਦੇ ਹਨ।