ਜਲੰਧਰ (Jatinder Rawat)- ਸੁਰਜੀਤ ਹਾਕੀ ਸੁਸਾਇਟੀ ਵੱਲੋਂ ਕਰਵਾਏ ਗਏ ਫਿੱਟਨੈੱਸ ਤੇ ਭੰਗੜਾ ਸੈਸ਼ਨ ਦੌਰਾਨ ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਨੇ ਖੂਬ ਰੰਗ ਬੰਨ੍ਹਿਆ ਅਤੇ ਲੋਕਾਂ ਦੀ ਵਾਹ ਵਾਹ ਲੁੱਟੀ । ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ ਅਨੁਸਾਰ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਗਏ ਫਿੱਟਨੈੱਸ ਤੇ ਭੰਗੜਾ ਸੈਸ਼ਨ ਵਿਚ ਭਾਰੀ ਗਿਣਤੀ ਵਿੱਚ ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਆਮ ਲੋਕਾਂ ਵਲੋਂ ਸਿਰਕਤ ਕੀਤੀ ਗਈ । ਵਰਨਯੋਗ ਹੈ ਕਿ ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਦੀ ਮਕਬੂਲੀਅਤ ਅਤੇ ਉਸ ਵੱਲੋਂ ਭੰਗੜਾ ਰਾਹੀਂ ਸਰੀਰ ਨੂੰ ਕਿਵੇਂ ਫਿੱਟ ਰੱਖਣਾ ਹੈ, ਦੇ ਵੱਖਰੇ ਅੰਦਾਜ਼ ਨੂੰ ਦੇਖਦੇ ਹੋਏ ਇਸ ਵਿਚ ਕੇਵਲ ਲੋਕਲ ਪੱਧਰ ਉਪਰ ਹੀ ਨਹੀਂ ਬਲਕਿ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਲੋਕਾਂ ਨੇ ਇਸ ਫਿੱਟਨੈੱਸ ਸੈਸ਼ਨ ਵਿਚ ਭਾਗ ਲਿਆ । ਇਸ ਮੌਕੇ ਉਪਰ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਨੇ ਲੋਕਾਂ ਨੂੰ ਭੰਗੜੇ ਮਾਰਫਤ ਕਿਵੇਂ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਣ ਹੈ, ਦੇ ਗੁਰ ਵੀ ਸਿਖਾਏ ।
ਇਸ ਮੌਕੇ ਤੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਬਾਜਵਾ ਨੇ ਜਿੱਥੇ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਨੂੰ ਸਨਮਾਨਿਤ ਕੀਤਾ ਉੱਥੇ ਉਹਨਾਂ ਨੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਾਕੀ ਅਕੈਡਮੀ ਦੇ ਕੋਚਾਂ ਕ੍ਰਮਵਾਰ ਪੰਡਿਤ ਰਾਜਿੰਦਰ ਸ਼ਰਮਾ, ਪ੍ਰੋਫੈਸਰ ਬਲਵਿੰਦਰ ਸਿੰਘ ਅਤੇ ਨਰੇਸ਼ ਕੁਮਾਰ ਨੰਗਲ ਕਰਾਰ ਖਾਂ ਨੂੰ ਸ਼ਾਨਦਾਰ ਤੇ ਸਮਰਪਿਤ ਹਾਕੀ ਕੋਚਿੰਗ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਦੇ ਕੋਰ ਕਮੇਟੀ ਦੇ ਮੈਬਰ ਲੇਖ ਰਾਜ ਨਈਅਰ, ਲੱਖਵਿੰਦਰ ਪਾਲ ਸਿੰਘ ਖੈਹਰਾ, ਇਕਬਲ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁੱਲੂ, ਗੌਰਵ ਅਗਰਵਾਲ, ਰਣਬੀਰ ਸਿੰਘ ਟੁੱਟ ਅਤੇ ਰਮਨੀਕ ਸਿੰਘ ਰੰਧਾਵਾ ਹਾਜਿਰ ਸਨ ।