ਛੇ ਵਾਰ ਦੀ ਵਰਲਡਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਆਖਰੀ ਵਾਰ ਕਾਮਨਵੈਲਥ ਗੇਮਸ ਵਿੱਚ ਹਿੱਸਾ ਲੈਣ ਦਾ ਸੁਪਣਾ ਪੂਰਾ ਨਹੀਂ ਹੋ ਸਕੇਗਾ। ਪੈਰ ਵਿੱਚ ਸੱਟ ਲੱਗਣ ਕਰਕੇ ਉਸ ਨੂੰ ਸ਼ੁੱਕਰਵਾਰ ਨੂੰ ਟਰਾਇਲ ਵਿਚੋਂ ਹਟਣਾ ਪਿਆ। ਮੈਰੀਕਾਮ ਰਾਸ਼ਟਰਮੰਡਲ ਖੇਡਾਂ ਦੇ 48 ਕਿਲੋਗ੍ਰਾਮ ਦੇ ਸੈਮੀਫਾਈਨਲ ਦੇ ਪਹਿਲੇ ਦੌਰ ਵਿੱਚ ਜ਼ਖਮੀ ਹੋ ਗਏ।
ਉਸ ਦੇ ਹਟਣ ਨਾਲ ਹਰਿਆਣਾ ਦੀ ਨੀਤੂ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੇ ਫਾਈਨਲ ਵਿੱਚ ਪਹੁੰਚ ਗਈ। ਪਿਛਲੀਆਂ ਰਾਸ਼ਟਰਮੰਡਲ ਖੇਡਾਂ (2018) ਦੀ ਸੋਨ ਤਗ਼ਮਾ ਜੇਤੂ ਮੈਰੀਕਾਮ ਬਾਊਟ ਦੇ ਪਹਿਲੇ ਦੌਰ ਵਿੱਚ ਰਿੰਗ ਵਿੱਚ ਡਿੱਗ ਗਈ।