ਵਾਸਿ਼ੰਗਟਨ- ਅਮਰੀਕਾ ਦੇਓਵਾਲਡੇ, ਬਫੈਲੋ ਅਤੇ ਨਿਊਯਾਰਕ ਵਿੱਚਬੀਤੇ ਦਿਨੀਂ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਚਿੰਤਤ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਸਰਕਾਰ ਆਪਣੇ ਦੇਸ਼ ਵਿੱਚਬੰਦੂਕ ਕੰਟਰੋਲ ਦਾਇੱਕਵੱਡਾ ਕਾਨੂੰਨ ਬਣਾਉਣ ਵੱਲ ਵਧ ਰਹੀ ਹੈ।
ਇਸ ਤੋਂ ਪਹਿਲਾਂ ਨਿਊਯਾਰਕ ਰਾਜ ਨੇਏਦਾਂ ਦਾ ਕਾਨੂੰਨ ਬਣਾਇਆ ਹੈ। ਇਸਪਿੱਛੋਂ ਪਾਰਲੀਮੈਂਟ ਦੇ ਚੁਣੇ ਹੋਏ ਪ੍ਰਤੀਨਿਧਾਂ ਵਾਲੇ ਹੇਠਲੇ ਹਾਊਸ, ਕਾਂਗਰਸ, ਨੇ ਇਸ ਬੁੱਧਵਾਰ ਪੂਰੇ ਦੇਸ਼ ਵਿੱਚ ਕਾਨੂੰਨ ਦੇ ਵਿਸਥਾਰ ਲਈ ਇੱਕਵੱਡਾਬੰਦੂਕ ਕੰਟਰੋਲ ਬਿੱਲ ਪਾਸ ਕੀਤਾ ਹੈ। ਇਸ ਕਾਨੂੰਨ ਹੇਠ ਸੈਮੀ-ਆਟੋਮੈਟਿਕ ਰਾਈਫਲ ਖਰੀਦ ਦੀ ਉਮਰ ਹੱਦ ਵਧਾ ਕੇ 21 ਸਾਲ ਕਰਨ ਦਾ ਤਜਵੀਜ਼ ਹੈ ਅਤੇ ਇਸ ਤੋਂ ਨਾਲ 15 ਰਾਊਂਡ ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ਉੱਤੇਰੋਕ ਹੋਵੇਗੀ।ਹਾਊਸ ਨੇ ਇਹ ਪਾਰਟੀ ਲਾਈਨ ਉੱਤੇ 223 ਦੇ ਮੁਕਾਬਲੇ 204 ਵੋਟਾਂ ਨਾਲ ਪਾਸ ਕੀਤਾ, ਪਰ ਉੱਪਰਲੇ ਹਾਊਸ, ਸੈਨੇਟ ਤੋਂ ਪਾਸ ਹੋਣ ਦੀ ਸੰਭਾਵਨਾ ਨਹੀਂ, ਕਿਉਂਕਿ ਸੈਨੇਟ ਵਿੱਚ ਕੁਝ ਮੱਤਭੇਦ ਹਨ, ਜਿਸ ਬਾਰੇ ਸੈਨੇਟ ਇਸ ਵਕਤ ਬਾਇਡਨ ਸਰਕਾਰ ਉੱਤੇ ਦਬਾਅ ਬਣਾ ਰਹੀ ਹੈ।