ਨਵੀਂ ਦਿੱਲੀ- ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਸੰਸਾਰ ਦੀ ਪੁਲਸ ਇੰਟਰਪੋਲ ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇਪੰਜਾਬੀ ਗਾਇਕ ਸ਼ੁਭਜੀਤ ਸਿੰਘ ਸਿੱਧੂਮੂਸੇਵਾਲਾ ਦੇ ਕਤਲ ਦੀ ਜਿ਼ੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਵਿਰੁੱਧਪਹਿਲਾਂ ਵੀ ਰੈੱਡ ਕਾਰਨਰ ਨੋਟਿਸ ਲਈ ਇੰਟਰਪੋਲ ਨੂੰ ਪੱਤਰ ਲਿਖਿਆ ਸੀ, ਪਰ ਉਹਸਿੱਧੂਮੂਸੇਵਾਲਾ ਦੇ ਕੇਸਵਿੱਚ ਨਹੀਂ, ਗੋਲਡੀਖਿਲਾਫ 2020 ਅਤੇ 2021 ਵਿੱਚ ਕਤਲ ਅਤੇ ਇਰਾਦਾ ਕਤਲ ਵਾਲੇ ਦੋ ਕੇਸਾਂ ਬਾਰੇ ਸੀ। ਪੰਜਾਬ ਪੁਲਿਸ ਨੇ ਬੀਤੇ ਦਿਨੀਂ ਇਨ੍ਹਾਂ ਦੋ ਕੇਸਾਂ ਦੇ ਆਧਾਰ ਉੱਤੇਸੀ ਬੀ ਆਈ ਨੂੰ ਨਵਾਂ ਪੱਤਰ ਲਿਖਿਆ ਸੀ, ਜਿਸ ਉੱਤੇ ਨੋਟਿਸ ਜਾਰੀ ਹੋਇਆ ਹੈ।
ਸੀ ਬੀ ਆਈ ਦੇ ਇੱਕਅਧਿਕਾਰੀਦੇ ਮੁਤਾਬਕ ਪੰਜਾਬ ਪੁਲਿਸ ਨੇਵੱਖ-ਵੱਖਕੇਸਾਂਵਿੱਚ ਰੈੱਡ ਕਾਰਨਰਨੋਟਿਸ (ਆਰ ਸੀ ਐੱਨ) ਜਾਰੀ ਕਰਨ ਦੀ ਬੇਨਤੀ 2 ਜੂਨ ਨੂੰ ਭੇਜੀ ਸੀ। ਗੋਲਡੀ ਵਿਰੁੱਧ ਪਹਿਲਾ ਕੇਸ 2021 ਵਿੱਚ ਫਰੀਦਕੋਟ ਦੇ ਕਟਾਰੀਆ ਪੈਟਰੋਲ ਪੰਪ ਨੇੜੇ ਗੋਲੀਬਾਰੀ ਦਾ ਸੀ।ਇਹ ਗੋਲੀਬਾਰੀ 22 ਨਵੰਬਰ 2020 ਨੂੰ ਹੋਈ ਅਤੇ ਅਕਤੂਬਰ 2021 ਵਿੱਚ ਅਦਾਲਤ ਨੇ ਗੋਲਡੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਪੰਜਾਬ ਪੁਲਿਸ ਨੇ ਇਸ ਦੀਚਾਰਜਸ਼ੀਟ 12 ਨਵੰਬਰ 2021 ਨੂੰ ਪੇਸ਼ ਕੀਤੀ ਸੀ। ਦੂਸਰਾ ਕੇਸ ਗੁਰਲਾਲ ਸਿੰਘ ਦੇ ਕਤਲ ਕੇਸਬਾਰੇ 18 ਫਰਵਰੀ 2021 ਨੂੰ ਦਰਜ ਹੋਇਆਤੇ 13 ਸਤੰਬਰ 2021 ਨੂੰ ਅਦਾਲਤ ਨੇ ਗੋਲਡੀ ਦਾ ਗ੍ਰਿਫਤਾਰੀ ਵਾਰੰਟ ਦਿੱਤਾ ਸੀ।ਪੰਜਾਬ ਪੁਲਿਸ ਨੇ ਇਸ ਕੇਸਵਿੱਚ 22 ਨਵੰਬਰ 2021 ਨੂੰ ਚਾਰਜਸ਼ੀਟ ਪੇਸ਼ ਕੀਤੀ ਅਤੇਸੀ ਬੀ ਆਈ ਦਾ ਦਾਅਵਾ ਹੈ ਕਿ ਇਸ ਤੋਂ ਛੇ ਮਹੀਨੇ ਪਿੱਛੋਂ ਪੰਜਾਬ ਪੁਲਿਸ ਨੇ ਗੋਲਡੀ ਬਰਾੜਦੇ ਖਿਲਾਫਆਰ ਸੀ ਐੱਨ ਜਾਰੀ ਕਰਨ ਲਈ ਬੇਨਤੀ ਭੇਜੀ ਸੀ।