ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਅੱਜ ਸਬ ਡਵੀਜਨਾਂ ਦੇ ਜੀ.ਓ ਸਹਿਬਾਨ, ਮੁੱਖ ਅਫਸਰ ਥਾਣਾਜਾਤ, ਇੰਚਾਰਜ ਚੌਂਕੀ ਅਤੇ ਇੰਚਾਰਜ ਯੂਨਿਟਾਂ ਨਾਲ ਕਰਾਇਮ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਰੇਕ ਥਾਣੇ ਦੇ ਮੁੱਖ ਅਫਸਰ ਅਤੇ ਚੌਂਕੀ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਐਨ.ਡੀ.ਪੀ.ਸੀ ਐਕਟ ਦੇ ਭਗੌੜੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਥਾਣਿਆ ਦੇ ਪੈਡਿੰਗ ਐਨ.ਡੀ.ਪੀ.ਸੀ ਐਕਟ ਦੇ ਮੁਕੱਦਮਿਆ ਅਤੇ ਵਹੀਕਲਾਂ ਦੇ ਮੁਕੱਦਮਿਆ ਦਾ ਨਿਪਟਾਰਾ ਜਲਦ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਜਿਲ੍ਹਾ ਜਲੰਧਰ ਦਿਹਾਤੀ ਅਧੀਨ ਪੈਂਦੇ ਤਿੰਨ ਹਾਈਟੈਕ ਨਾਕੇ (1) ਫਿਲੌਰ (02) ਕੁਰੇਸ਼ੀਆਂ (3) ਸ਼ਾਹਕੋਟ ਨਾਕਿਆ ਪਰ 24 ਘੰਟੇ ਪੁਲਿਸ ਕ੍ਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਸ ਪਰ ਹਰੇਕ ਨਾਕੇ ਪਰ ਸੀ.ਸੀ.ਟੀ.ਵੀ ਕੈਮਰੇ ਇੰਟਰਨੈੱਟ, ਲੈਪਟਾਪ, ਵਾਇਰਲੈਸ ਸੈੱਟ ਅਤੇ ਸਰਕਾਰੀ ਗੱਡੀ ਮੁਹੱਈਆ ਕਰਾਈ ਗਈ ਹੈ ਤਾਂ ਜੋ ਉਸ ਏਰੀਏ ਦੇ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਉਸ ਸਥਾਨ ਪਰ ਪਹੁੰਚਿਆ ਜਾ ਸਕੇ ਤਾਂ ਜੋ ਆਮ ਪਬਲਿਕ ਦੀ ਸੁਰੱਖਿਆ ਦੀ ਜਾਨਮਾਲ ਦੀ ਹਿਫਾਜਤ ਕੀਤੀ ਜਾ ਸਕੇ ਅਤੇ ਆਮ ਪਬਲਿਕ ਦਾ ਭਰੋਸਾ ਪੁਸਿਲ ਪਰ ਬਣਿਆ ਰਹੇ।