ਯੂਕੇ: ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ

ਬਰਮਿੰਘਮ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਮੂਹ ਲੇਖਕ ਭਾਈਚਾਰਾ ਬਰਮਿੰਘਮ ਵੱਲੋਂ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਅਨੁਵਾਦਕ ਤੇ ਜੀਵਨੀਕਾਰ ਲੇਖਕ ਸੁਭਾਸ਼ ਭਾਸਕਰ ਅਤੇ ਪੱਤਰਕਾਰ ਤੇ ਪੇਸ਼ਕਾਰ ਦਲਵੀਰ ਹਲਵਾਰਵੀ ਦਾ ਰੂਬਰੂ ਕਰਵਾਇਆ ਗਿਆ। ਜਿਸ ਵਿੱਚ ਬੀਬੀ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਮੁਖ ਮਹਿਮਾਨ
ਸ਼ਾਮਿਲ ਹੋਏ। ਇਸ ਵਿੱਚ ਦੋਹਾਂ ਸਖਸ਼ੀਅਤਾਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਜੀਵਨ, ਉਹਨਾਂ ਦੀ ਲੇਖਣੀ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਖੁੱਲ ਕੇ ਗੱਲਬਾਤ ਕੀਤੀ ਗਈ। ਸੁਭਾਸ਼ ਭਾਸਕਰ ਬਾਰੇ ਨਿਰਮਲ ਕੰਧਾਲਵੀ ਅਤੇ ਦਲਵੀਰ ਹਲਵਾਰਵੀ ਬਾਰੇ ਨਾਵਲਕਾਰ ਜਸਵਿੰਦਰ ਰੱਤੀਆ ਨੇ ਜਾਣਕਾਰੀ ਸਾਂਝੀ ਕੀਤੀ। ਸੁਭਾਸ਼ ਭਾਸਕਰ ਨੇ ਬੋਲਦੇ ਹੋਏ ਸਭ ਨਾਲ ਆਪਣੇ ਜੀਵਨ ਤੋਂ ਇਲਾਵਾ ਪਿਛੋਕੜ ਅਤੇ ਅਨੁਵਾਦ ਤੇ ਹੋਰ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਦਲਵੀਰ ਹਲਵਾਰਵੀ ਨੇ ਇੰਗਲੈਂਡ ਵਿੱਚ ਬਿਤਾਏ ਸਮੇਂ ਦੇ ਨਾਲ ਹੁਣ ਆਸਟਰੇਲੀਆ ਰਹਿਣ ਦੇ ਤਜਰਬਿਆਂ ਨੂੰ ਵੀ ਸਭ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ ਮੈਂ ਇਨਜੁਆਏ ਕਰਦੀ ਹਾਂ ਲੋਕ ਅਰਪਣ ਕੀਤਾ ਗਿਆ। ਹੋਰ ਬੁਲਾਰਿਆਂ ਵਿੱਚ ਅਜਾਇਬ ਸਿੰਘ ਗਰਚਾ, ਹਰਮੀਤ ਸਿੰਘ ਭਕਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਆਏ ਕਵੀ ਜਨਾਂ ਵੱਲੋਂ ਕਾਵਿਕ ਮਾਹੌਲ ਸਿਰਜਿਆ ਗਿਆ। ਜਿਹਨਾਂ ਵਿੱਚ ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਨਿਰਮਲ ਸਿੰਘ ਕੰਧਾਲਵੀ, ਰਜਿੰਦਰਜੀਤ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ,
ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ ਰਸ਼ਮੀ, ਗੀਤਕਾਰ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਹਰਜਿੰਦਰ ਮੱਲ, ਮਨਮੋਹਨ ਮਹੇੜੂ, ਭੁਪਿੰਦਰ ਸੱਗੂ, ਨੇ ਭਾਗ ਲਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਤੇ ਪ੍ਰਸਿੱਧ ਗਜ਼ਲਗੋ ਰਜਿੰਦਰਜੀਤ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅਖੀਰ ਵਿੱਚ ਜਸਵਿੰਦਰ ਰੱਤੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਲਦ ਅਗਲੇ ਕਿਸੇ ਸਮਾਗਮ ਵਿੱਚ ਇਕੱਠੇ ਹੋਣ ਦਾ ਵਾਅਦਾ ਕੀਤਾ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की