ਹੁਣ 7 ਸਾਲ ਤੱਕ ਲਗਾਤਾਰ ਸੁਪਰ ਵੀਜ਼ਾ ਹੋਲਡਰਸ ਕੈਨੇਡਾ ਚ ਰਹਿ ਸਕਣਗੇ , ਸਰਕਾਰ ਵੱਲੋ ਕੀਤਾ ਅਹਿਮ ਐਲਾਨ

ਨਿਊਯਾਰਕ/ਔਟਵਾ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਮਾਪਿਆਂ ਅਤੇ ਗ੍ਰੈਂਡ-ਪੇਰੈਂਟਸ ਦੇ ਸੁਪਰ ਵੀਜ਼ਾ ਸੰਬੰਧੀ ਨਿਯਮਾ ਚ ਕੈਨੇਡੀਅਨ ਸਰਕਾਰ ਵੱਲੋਂ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਨਵੇਂ ਬਦਲਾਅ 4 ਜੁਲਾਈ,2022 ਤੋਂ ਲਾਗੂ ਹੋਣ ਜਾ ਰਹੇ ਹਨ। ਹੁਣ ਸੁਪਰ ਵੀਜ਼ਾ ਹੋਲਡਰਸ ਕੋਲ ਕੈਨੇਡਾ ‘ਚ ਐਂਟਰੀ ਤੋਂ ਬਾਅਦ 5 ਸਾਲ ਤਕ ਰਹਿਣ ਦੀ ਇਜਾਜਤ ਹੋਵੇਗੀ। ਹਾਲ ਦੀ ਘੜੀ ਜਿਹੜੇ ਲੋਕਾਂ ਕੋਲ ਸੁਪਰ ਵੀਜ਼ਾ ਹੈ ਉਹ ਕੈਨੇਡਾ ‘ਚ 2 ਸਾਲ ਤੱਕ ਹੋਰ ਰੁਕਣ ਦੀ ਇਜਾਜਤ ਹਾਸਿਲ ਕਰ ਸਕਦੇ ਹਨ। ਇਸ ਦਾ ਅਰਥ ਇਹ ਹੈ ਕਿ ਮੌਜੂਦਾ ਸੁਪਰ ਵੀਜ਼ਾ ਹੋਲਡਰਸ ਨੂੰ ਕੈਨੇਡਾ ‘ਚ 7 ਸਾਲ ਤਕ ਰਹਿਣ ਦੀ ਇਜਾਜਤ ਮਿਲ ਸਕਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕੋਲ ਅਥਾਰਿਟੀ ਹੋਵੇਗੀ ਕਿ ਇੰਟਰਨੈਸ਼ਨਲ ਮੈਡਿਕਲ ਇੰਸ਼ੋਰੈਂਸ ਕੰਪਨੀਆਂ ਨੂੰ ਡੈਜ਼ੀਗਨੇਟ ਕੀਤਾ ਜਾਵੇ ਜਿਸ ਨਾਲ ਭਵਿੱਖ ‘ਚ ਸੁਪਰ ਵੀਜ਼ਾ ਐਪਲੀਕੈਂਟਸ ਨੂੰ ਕਵਰੇਜ ਪ੍ਰਦਾਨ ਕੀਤੀ ਜਾ ਸਕੇ, ਮਤਲਬ ਕੈਨੇਡਾ ਤੋ ਇਲਾਵਾ ਆਪਣੇ ਮੁਲਕ ਚੋ ਵੀ ਕੁੱਝ ਚੋਣਵੀਆ ਕੰਪਨੀਆ ਨਾਲ ਮੈਡੀਕਲ ਕਵਰੇਜ ਲਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸੁਪਰ ਵੀਜ਼ਾ ਇੱਕ ਮਲਟੀ-ਐਂਟਰੀ ਐਂਟਰੀ ਸਿਸਟਮ ਹੈ ਜਿਸ ਆਸਰੇ 10 ਸਾਲ ਤਕ ਦਾ ਵੈਲਿਡ ਵੀਜ਼ਾ ਮਿਲਦਾ ਹੈ ਤੇ ਹੁਣ 7 ਸਾਲ ਤੱਕ ਲਗਾਤਾਰ ਕੈਨੇਡਾ ਚ ਰਿਹਾ ਜਾ ਸਕਦਾ ਹੈ|

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...