ਸਿੱਖ ਚਿੰਤਕ ਅਤੇ ਵਾਤਾਵਰਨ ਪ੍ਰੇਮੀ ਡਾ. ਰਾਜਿੰਦਰ ਸਿੰਘ ਕੁਰਾਲੀ ਦਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵੱਲੋਂ ਸਨਮਾਨ

ਚੰਡੀਗੜ (ਪ੍ਰੀਤਮ ਲੁਧਿਆਣਵੀ) : ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਕਬਾ ਭਵਨ ਲੁਧਿਆਣਾ ਵਿਖੇ ਹੋਏ ਵਿਸ਼ੇਸ਼ ਸਮਾਗਮ ਵਿੱਚ ਕੁਰਾਲੀ ਲਿਖਾਰੀ ਸਭਾ ਦੇ ਜਨਰਲ ਸਕੱਤਰ, ਸਿੱਖ ਚਿੰਤਕ ਅਤੇ ਵਾਤਾਵਰਨ ਪ੍ਰੇਮੀ ਡਾ. ਰਾਜਿੰਦਰ ਸਿੰਘ ਕੁਰਾਲੀ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਕੀਰਤੀ ਸਬੰਧੀ ਲਿਖਣ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਂਸ਼ਨ ਦੇ ਪ੍ਰਧਾਨ ਕਿਸ਼ਨ ਕੁਮਾਰ ਬਾਵਾ ਜੀ ਅਤੇ ਸਰਪ੍ਰਸਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਸਨਮਾਨ ਕੀਤਾ।

          ਇਸ ਅਵਸਰ ’ਤੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਖਾਲਸੇ ਦੇ ਮਹਾਨ ਆਦਰਸ਼ਾਂ ਨੂੰ ਪ੍ਰਣਾਏ ਹੋਏ ਸਨ। ਉਹਨਾਂ ਦਾ ਮਨੋਰਥ ਇਨਸਾਫ ਦੀ ਸਥਾਪਨਾ ਕਰਨਾ ਅਤੇ ਮਜ਼ਲੂਮਾਂ ਦੇ ਹੰਝੂ ਪੂੰਝਣਾ ਸੀ। ਬਾਬਾ ਜੀ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਜ਼ਿੰਮੀਦਾਰਾਂ ਦੇ ਅੱਤਿਆਚਾਰ ਤੋਂ ਮੁਕਤ ਕਰਵਾਇਆ। ਬਾਬਾ ਜੀ ਗਰੀਬਾਂ ਦੇ ਮਦਦਗਾਰ ਅਤੇ ਜਾਬਰਾਂ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਯੋਧੇ ਸਨ। ਉਹਨਾਂ ਨੇ ਸਭ ਧਰਮਾਂ ਦਾ ਸਤਿਕਾਰ ਅਤੇ ਇਸਤਰੀ ਦਾ ਸਨਮਾਨ ਸਥਾਪਿਤ ਕੀਤਾ।  ਆਪਣੀ ਸ਼ਹਾਦਤ ਵਕਤ ਭਿਆਨਕ ਕਸ਼ਟ ਮਿਲਣ ਸਮੇਂ ਦਿਖਾਈ ਅਡੋਲਤਾ ਉਹਨਾਂ ਅੰਦਰਲੀ ਪਵਿੱਤਰਤਾ ਤੇ ਗੁਰੂ ਪ੍ਰੇਮ ਦੇ ਅਖੰਡ ਚਾਨਣ ਦੀ ਲਾਸਾਨੀ ਉਦਾਹਰਨ ਹੈ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਹਿਤ ਸਭਾ ਕੁਰਾਲੀ ਦੇ ਮੀਡੀਆ ਸਕੱਤਰ ਭਿੰਦਰ ਭਾਗੋਮਾਜਰਾ ਨੇ ਦੱਸਿਆ ਕਿ ਡਾ. ਰਾਜਿੰਦਰ ਸਿੰਘ ਕੁਰਾਲੀ ਨੂੰ ਸਨਮਾਨ ਮਿਲਣ ’ਤੇ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ, ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਾਵੀ, ਮੀਡੀਆ ਸਕੱਤਰ ਭਿੰਦਰ ਭਾਗੋਮਾਜਰਾ, ਚਰਨਜੀਤ ਸਿੰਘ ਕਤਰਾ, ਅਨੇਕਾਂ ਸਾਹਿਤਕਾਰਾਂ, ਅਧਿਆਪਕਾਂ, ਵਿਦਵਾਨਾਂ, ਸੂਝਵਾਨਾਂ ਤੇ ਪਤਵੰਤੇ ਸੱਜਣਾਂ ਨੇ ਭਰਵੀਂ ਸ਼ਲਾਘਾ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਾਨਵਤਾ ਨੂੰ ਦੇਣ ਨੂੰ ਯਾਦ ਕੀਤਾ।  ਇਸ ਸੁਭਾਗੇ ਅਵਸਰ ’ਤੇ ਡਾ. ਰਾਜਿੰਦਰ ਸਿੰਘ ਵਲੋਂ ਸੰਗਤ ਤੋਂ ਮਿਲੇ ਇਸ ਸਨੇਹ ਲਈ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की