ਅਮਲੋਹ- ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਸਵੇਰੇ 3 ਵਜੇ ਗ੍ਰਿਫਤਾਰ ਕਰ ਲਿਆ। ਧਰਮਸੋਤ ਤੋਂ ਇਲਾਵਾ 2 ਹੋਰ ਜਣਿਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਹੈ ਪਰ ਇਸ ਦੀ ਅਜੇ ਤਕ ਪੁਸ਼ਟੀ ਨਹੀਂ ਹੋ ਸਕੀ ਹੈ। ਧਰਮਸੋਤ ’ਤੇ ਰੁੱਖਾਂ ਦੀ ਕਟਾਈ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਜੀਲੈਂਸ ਦੀ ਟੀਮ ਨੇ ਤੜਕੇ ਤਿੰਨ ਵਜੇ ਅਮਲੋਹ ਤੋਂ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ। ਧਰਮਸੋਤ ’ਤੇ ਜੰਗਲਾਤ ਮੰਤਰੀ ਰਹਿੰਦਿਆਂ 25,000 ਤੋਂ ਵੱਧ ਦਰੱਖਤ ਕੱਟਣ ਬਦਲੇ ਰਿਸ਼ਵਤ ਲੈਣ ਤੇ ਹਜ਼ਾਰਾਂ ਹੀ ਦਰੱਖਤਾਂ ਵੇਚਣ ਦੇ ਦੋਸ਼ ਲੱਗੇ ਹਨ।