ਮੁੰਬਈ- ਸ਼ਾਹਰੁਖ ਖਾਨ ਕੋਰੋਨਾ ਪਾਜ਼ਿਟਿਵ ਹੋ ਗਏ ਹਨ, ਕਾਰਤਿਕ ਆਰੀਅਨ, ਕੈਟਰੀਨਾ ਕੈਫ, ਆਦਿੱਤਿਆ ਰਾਏ ਕਪੂਰ ਅਤੇ ਅਕਸ਼ੈ ਕੁਮਾਰ ਦੇ ਟੈਸਟ ਮਗਰੋਂ ਸ਼ਾਹਰੁਖ ਖਾਨ ਨਾਲ ਜੁੜੀਆਂ ਖਬਰਾਂ ਆਈਆਂ ਹਨ।ਅਕਸ਼ੈ ਕੁਮਾਰ ਪਿੱਛੇ ਜਿਹੇ ਕੋਵਿਡ-19 ਤੋਂ ਠੀਕ ਹੋਏ ਹਨ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਕੈਟਰੀਨਾ ਕੈਫ ਦਾ ਵੀ ਕੋਵਿਡ-19 ਟੈਸਟ ਪਾਜ਼ਟਿਵ ਮਿਲਿਆ ਹੈ, ਪਰ ਉਸ ਨੇ ਆਪਣਾ ਇਕਾਂਤ ਦਾ ਸਮਾਂ ਪੂਰਾ ਕਰ ਲਿਆ ਹੈ।
ਅਸਲ ਵਿੱਚ ਸ਼ਾਹਰੁਖ ਖਾਨ ਦੇ ਪੀੜ੍ਹਤ ਹੋਣ ਨਾਲ ਇਹ ਲੱਗਦਾ ਹੈ ਕਿ ਕੋਰੋਨਾ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਫੈਲ ਗਿਆ ਹੈ ਅਤੇ ਹੌਲੀ-ਹੌਲੀ ਸਭ ਨੂੰ ਲਪੇਟ ਵਿੱਚ ਲੈ ਰਿਹਾ ਹੈ। ਕਰਨ ਜੌਹਰ ਨੇ 5 ਮਈ ਨੂੰ ਆਪਣੇ 50ਵੇਂ ਜਨਮਦਿਨ ਉੱਤੇ ਸ਼ਾਨਦਾਰ ਪਾਰਟੀ ਰੱਖੀ ਸੀ, ਜਿਸ ਵਿੱਚ ਤੋਂ ਕੋਰੋਨਾ ਫੈਲਿਆ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਉਸ ਪਾਰਟੀ ਵਿੱਚ ਗਏ ਕਰੀਬ 50-55 ਵਿਅਕਤੀ ਕੋਵਿਡ-19 ਪਾਜ਼ਿਟਿਵ ਹੋ ਗਏ ਹਨ। ਇਹ ਗੱਲ ਸੱਚ ਹੁੰਦੀ ਜਾਪਦੀ ਹੈ ਕਿਉਂਕਿ ਅੱਜ ਤਕ ਇਨਫੈਕਟਿਡ ਕੈਟਰੀਨਾ ਕੈਫ, ਆਦਿੱਤਿਆ ਰਾਏ ਕਪੂਰ ਅਤੇ ਸ਼ਾਹਰੁਖ ਖਾਨ ਨੇ ਇਸ ਪਾਰਟੀ ਵਿੱਚ ਹਿੱਸਾ ਲਿਆ ਸੀ।ਦੂਜੇ ਪਾਸੇ ਭਾਜਪਾ ਦੇ ਸੀਨੀਅਰ ਨੇਤਾ ਦੇਵੇਂਦਰ ਫੜਨਵੀਸ ਵੀ ਕੋਰੋਨਾ ਵਾਇਰਸ ਨਾਲ ਪੀੜ੍ਹਤ ਪਾਏ ਗਏ ਹਨ। ਉਹ ਘਰ ਵਿੱਚ ਆਈਸੋਲੇਸ਼ਨ ਵਿੱਚ ਹਨ। ਇਸ ਤੋਂ ਪਹਿਲਾਂ ਫੜਨਵੀਸ 2020 ਵਿੱਚ ਪੀੜ੍ਹਤ ਹੋਏ ਸਨ।