ਸੰਗਰੂਰ ਸੀਟ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਚੋਣ ਜਿੱਤ ਗਏ ਹਨ। ਉਹ ਡੇਢ ਲੱਖ ਦੀ ਲੀਡ ਨਾਲ ਜਿੱਤੇ ਹਨ। ਹਾਲਾਂਕਿ ਅਜੇ ਇਸ ਦਾ ਅਧਿਕਾਰਕ ਐਲਾਨ ਹੋਣਾ ਬਾਕੀ ਹੈ। ਇਸ ਦੇ ਮੱਦੇਨਜ਼ਰ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਆਮ ਆਦਮੀ ਪਾਰਟੀ ਦੇ ਵਰਕਰ ਜੁਟਣਾ ਸ਼ੁਰੂ ਹੋ ਗਏ ਹਨ। ਇਸ ਜਿੱਤ ਨੂੰ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਮੀਤ ਹੇਅਰ ਦੀ ਲੀਡ 1 ਲੱਖ ਦੇ ਕਰੀਬ ਪਹੁੰਚਣ ਦੇ ਬਾਅਦ ਪਾਰਟੀ ਦੇ ਸਮਰਥਕ ਸੰਗਰੂਰ ਪਹੁੰਚ ਗਏ ਹਨ। ਸਮਰਥਕ ਸਪੈਸ਼ਲ ਟਰੱਕ ਲੈ ਕੇ ਆਏ ਹੋਏ ਹਨ ਜਿਸ ‘ਤੇ ਉਹ ਆਪਣਾ ਰੋਡ ਸ਼ੋਅ ਕੱਢਣਗੇ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੂੰ 107936, ਕਾਂਗਰਸ ਦੇ ਸੁਖਪਾਲ ਖਹਿਰਾ ਨੂੰ 97910 ਤੇ ਭਾਜਪਾ ਦੇ ਅਰਵਿੰਦ ਖੰਨਾ ਨੂੰ 58511 ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੁੰਦਾ ਨੂੰ 35774 ਵੋਟਾਂ ਮਿਲੀਆਂ ਹਨ।