ਖਡੂਰ ਸਾਹਿਬ: ਖਾਲਿਸਤਾਨੀ ਸਮਰਥਕ ਅਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਜਿੱਤ ਲਈ ਹੈ। ਅੰਮ੍ਰਿਤਪਾਲ ਨੂੰ 368560 ਵੋਟਾਂ ਮਿਲੀਆਂ ਹਨ। ਉਥੇ ਹੀ ਕੁਲਬੀਰ ਜ਼ੀਰਾ ਨੂੰ 196279 ਵੋਟਾਂ ਮਿਲੀਆ, ਲਾਲਜੀਤ ਭੁੱਲਰ 184812 ਵੋਟਾਂ ਪ੍ਰਾਪਤ ਹੋਈਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਵਿਰਸਾ ਸਿੰਘ ਵਲਟੋਹਾ ਨੂੰ 80 ਹਜ਼ਾਰ ਵੋਟਾਂ ਮਿਲੀਆ ਹਨ। ਅੰਮ੍ਰਿਤਪਾਲ ਨੇ ਆਸਾਮ ਦੀ ਜੇਲ੍ਹ ਵਿੱਚ ਬੰਦ ਰਹਿੰਦਿਆਂ ਇਹ ਚੋਣ ਜਿੱਤੀ ਸੀ। ਖਡੂਰ ਸਾਹਿਬ ਸੀਟ ‘ਤੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਅਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਵਿਚਕਾਰ ਸੀ ਪਰ ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਪ੍ਰਵੇਸ਼ ਕਰ ਲਿਆ ਅਤੇ ਸਾਰੇ ਸਮੀਕਰਨ ਹੀ ਬਦਲ ਗਏ।