ਜੰਡਿਆਲਾ ਗੁਰੂ ( Sonu Miglani) ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਦੇ ਨਤੀਜੇ ਆਉਂਦੇ ਹੀ ਬੱਚਿਆਂ ਦੇ ਚਿਹਰੇ ਤੇ ਚਾਰ ਚੰਨ ਲੱਗ ਗਏ । ਇਕ ਦੂਜੇ ਨੂੰ ਮੂੰਹ ਮਿੱਠਾ ਕਰਾਉਣ ਦੀ ਦੌੜ ਸ਼ੁਰੂ ਹੋ ਗਈ । ਉੱਥੇ ਹੀ ਮੁੰਡਿਆਂ ਨੂੰ ਪ੍ਰੀਖਿਆਵਾਂ ਵਿਚ ਕੁੜੀਆਂ ਕੜੀ ਟੱਕਰ ਦੇ ਰਹੀਆਂ ਹਨ ਅਤੇ ਪਹਿਲਾ ਸਥਾਨ ਪ੍ਰਾਪਤ ਕਰ ਰਹੀਆਂ ਹਨ । ਇਸੇ ਦੌੜ ਵਿੱਚ ਸਰਿਤਾ ਕੁਮਾਰੀ ਜੋ ਮਨੋਹਰ ਵਾਟਿਕਾ ਪਬਲਿਕ ਸੀ. ਸੈ. ਸਕੂਲ ਦੀ ਵਿਦਿਆਰਥਣ ਨੇ 95.66% ਅੰਕ ਲੈ ਕੇ ਆਪਣੇ ਸਕੂਲ ਅਤੇ ਜੰਡਿਆਲਾ ਬਲਾਕ ਵਿਚ ਇਕ ਅੰਕ ਦੇ ਅੰਤਰ ਨਾਲ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਨਤੀਜੇ ਆਓਂਦੇ ਹੀ ਸਰਿਤਾ ਦੇ ਮਾਤਾ ਪਿਤਾ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਬੱਚੇ ਦਾ ਮੂੰਹ ਮਿੱਠਾ ਕਰਾਇਆ। ਪਤਰਕਾਰਾਂ ਦੀ ਟੀਮ ਨੇ ਜਦੋਂ ਸਰਿਤਾ ਕੁਮਾਰੀ ਦੀ ਮਾਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕੁੜੀਆਂ ਉਹਨਾਂ ਮਾਤਾ ਪਿਤਾ ਲਈ ਸਬਕ ਹਨ ਜੋ ਕੁੜੀ ਦੇ ਜੰਮਦੀਆਂ ਘਰ ਵਿਚ ਨਿਰਾਸ਼ਾ ਛਾ ਜਾਂਦੀ ਹੈ , ਕਿਉਂਕਿ ਕੁੜੀਆਂ ਵੀ ਅੱਜਕਲ ਮਾਤਾ ਪਿਤਾ ਦਾ ਸਿਰ ਉੱਚਾ ਕਰਨ ਵਿਚ ਕੋਈ ਕਸਰ ਨਹੀਂ ਛੱਡਦੀਆਂ ਹਨ।