ਵਾਸ਼ਿੰਗਟਨ- ਅਮਰੀਕਾ ਵਿੱਚ ਭਾਰਤੀ ਮੂਲ ਦੀ ਇੱਕ ਵਿਦਿਆਰਥਣ ਨੇ ਸਪੈੱਲ ਆਫ਼ ਮੁਕਾਬਲੇ ਵਿੱਚ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ, ਜਿਸ ਨੂੰ 50 ਹਜ਼ਾਰ ਡਾਲਰ ਇਨਾਮ ਵਜੋਂ ਮਿਲਣਗੇ। 14 ਸਾਲਾ ਹਰਿਨੀ ਲੋਗਨ ਨੇ ਸਕ੍ਰਿਪਸ ਨੈਸ਼ਨਲ ਸਪੈÇਲੰਗ ਬੀ ਵਿੱਚ ਪਹਿਲੀ ਵਾਰ ਸਕ੍ਰਿਪਸ ਨੈਸ਼ਨਲ ਸਪੈÇਲੰਗ ਬੀ ਵਿੱਚ ਇਹ ਮਾਣ ਹਾਸਲ ਕੀਤਾ। ਹਰਿਨੀ ਲੋਗਨ ਨੂੰ ਇੱਕ ਵਾਰ ਸਕ੍ਰਿਪਸ ਨੈਸ਼ਨਲ ਸਪੈÇਲੰਗ ਬੀ ਵਿੱਚੋਂ ਹਟਾ ਦਿੱਤਾ ਗਿਆ, ਪਰ ਫਿਰ ਬਾਅਦ ’ਚ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ। ਦੱਸ ਦੇਈਏ ਕਿ 12 ਸਾਲ ਦੇ ਵਿਕਰਮ ਰਾਜੂ ਨਾਲ ਹਰਿਨੀ ਦਾ ਮੁਕਾਬਲਾ ਹੋਇਆ। ਇਹ ਇੱਕ ਅਜਿਹਾ ਫੌਰਮੈਟ ਹੈ, ਜਿਸ ਵਿੱਚ ਮੁਕਾਬਲੇਬਾਜ਼ਾਂ ਦੀ ਇਹ ਪ੍ਰੀਖਿਆ ਲਈ ਜਾਂਦੀ ਹੈ ਕਿ 90 ਸਕਿੰਟ ’ਚ ਉਹ ਕਿੰਨੇ ਸ਼ਬਦਾਂ ਦਾ ਸਹੀ ਉਚਾਰਣ ਕਰ ਸਕਦੇ ਹਨ।