ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂਮੂਸੇਵਾਲਾ ਦੀ ਯਾਦਵਿੱਚ ਪੰਜਾਬ ਸਰਕਾਰ ਨੇਪੰਜਾਬ ਦੀ ਸਭ ਤੋਂ ਵੱਡੀ ਮਿਊਜਿ਼ਕ ਅਕੈਡਮੀ ਬਣਾਉਣ ਦਾ ਫੈਸਲਾ ਕੀਤਾ ਹੈ।
ਵਰਨਣ ਯੋਗ ਹੈ ਕਿ ਸਿੱਧੂਮੂਸੇਵਾਲਾ ਦੇ ਕਤਲ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਕਾਫ਼ੀ ਸਦਮਾ ਲੱਗਾ ਤੇਮੁੱਖ ਮੰਤਰੀ ਮਾਨ ਨੇ ਇਸ ਕਤਲ ਦੀ ਜਾਂਚ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ(ਐੱਸਆਈਟੀ) ਬਣਾਈ ਹੈ।ਸਿੱਧੂ ਮੂਸੇਵਾਲਾਦੇ ਫੈਨਜ਼ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਸ ਦੀ ਯਾਦਵਿੱਚ ਪਿੰਡ ਮੂਸਾਵਿੱਚਕੋਈ ਯਾਦਗਾਰ ਬਣਾਈ ਜਾਵੇ, ਜਿਸ ਪਿੱਛੋਂ ਰਾਜ ਸਰਕਾਰ ਨੇ ਉਸ ਦੀ ਯਾਦਵਿੱਚ ਇੱਕ ਮਿਊਜਿ਼ਕ ਅਕੈਡਮੀ ਬਣਾਉਣ ਦਾ ਫੈਸਲਾ ਕੀਤਾ ਹੈ।ਵਰਨਣ ਯੋਗ ਹੈ ਕਿ 29 ਮਈ ਨੂੰ ਸਿੱਧੂਮੂਸੇਵਾਲਾਨੂੰ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ।