ਲੁਧਿਆਣਾ(ਰਸ਼ਪਾਲ ਸਹੋਤਾ) ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀਆ ਸਖ਼ਤ ਹਦਾਇਤਾਂ ਅਨੁਸਾਰ ਸ.ਕਰਨੈਲ ਸਿੰਘ ਏਸੀਪੀ ਟ੍ਰੈਫਿਕ ਵੱਲੋ ਮਹਾਂਨਗਰ ਸ਼ਹਿਰ ਵਿਚ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਚਲਾਈ ਗਈ ।ਹਰ ਇਕ ਚੌਕ ਵਿਚ ਜਿੱਥੇ ਨਾਕਾ ਬੰਦੀ ਕਰ ਸ਼ਹਿਰ ਵਿਚ ਰਹਿਣ ਵਾਲੇ ਅਤੇ ਬਾਹਰਲੇ ਸ਼ਹਿਰਾਂ ਤੋਂ ਆਣ ਜਾਣ ਵਾਲੇ ਲੋਕਾਂ ਦੇ ਵਾਹਨਾ ਦੀ ਚੈੱਕ ਕੀਤੀ ਜਾਰਹੀ ਹੈ। ਏਸੀਪੀ ਟ੍ਰੈਫਿਕ ਸ. ਕਰਨੈਲ ਸਿੰਘ ਵੱਲੋਂ ਆਪਣੀ ਟੀਮ ਨਾਲ ਮਿਲਕੇ ਸ਼ਿਵਪੁਰੀ ਚੌਕ ਵਿਖੇ ਸਪੈਸ਼ਲ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਕ ਮੋਟਰਸਾਈਕਲ ਉਪਰ ਤਿੰਨ ਤਿੰਨ ਸਵਾਰ ਹੋ ਕੇ ਜਾਣ ਵਾਲੇ ਲੋਕਾਂ ਨੂੰ ਵਾਰਨਿਗ ਦੇ ਛੱਡਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੈਫਿਕ ਪੁਲਸ ਦੇ ਏਸੀਪੀ ਕਰਨੈਲ ਸਿੰਘ ਵੱਲੋਂ ਲੋਕਾਂ ਨੂੰ ਹੈਲਮਟ ਪਾਉਣ ਅਤੇ ਸੀਟ ਬੈਲਟ ਲਗਾ ਕੇ ਘਰੋਂ ਨਿਕਲਣ ਲਈ ਕਿਹਾ ਗਿਆ। ਜੋ ਕਿ ਸ਼ਹਿਰ ਵਿਚ ਹੋਣ ਵਾਲੀਆਂ ਘਟਨਾਵਾਂ ਅਤੇ ਟ੍ਰੈਫ਼ਿਕ ਹਾਦਸੇ ਵਿੱਚ ਹੋਣ ਵਾਲਿਆਂ ਮੌਤ ਨੂੰ ਠੱਲ੍ਹ ਪਾਈ ਜਾਵੇ।