ਚੰਡੀਗ੍ਹੜ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਮ ਅੱਖਾਂ ਨਾਲ ਅੱਜ ਸਸਕਾਰ ਕਰ ਦਿੱਤਾ ਗਿਆ ਹੈ । ਸਿੱਧੂ ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਖੇਤ ਵਿੱਚ ਹੀ ਕੀਤਾ ਗਿਆ। ਸਿੱਧੂ ਦਾ ਆਪਣੇ ਖੇਤਾਂ ਨਾਲ ਕਾਫੀ ਲਗਾਵ ਸੀ। ਸਿੱਧੂ ਮੂਸੇਵਾਲਾ ਦੀ ਆਖਰੀ ਯਾਤਰਾ ਉਸਦੇ 5911 ਟਰੈਕਟਰ ਉਤੇ ਹੋਈ, ਘਰ ਤੋਂ ਖੇਤਾਂ ਤੱਕ ਟਰੈਕਟਰ ਉਤੇ ਲਿਆਂਦਾ ਗਿਆ ਸੀ। ਹੋਣਹਾਰ ਪੁੱਤ ਦੇ ਮੱਥੇ `ਤੇ ਸਿਹਰਾ ਬੰਨ੍ਹ ਕੇ ਮਾਂ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਅੰਤਿਮ ਵਿਦਾਈ ਦਿੱਤੀ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਪੱਗ ਹੱਥਾਂ ‘ਚ ਲੈ ਕੇ ਆਏ ਲੱਖਾਂ ਲੋਕਾਂ ਦਾ ਧੰਨਵਾਦ ਕੀਤਾ।
ਸਿੱਧੂ ਦੀ ਅੰਤਿਮ ਯਾਤਰਾ ਵਿਚ ਲੋਕਾਂ ਦੇ ਭਾਰੀ ਇਕੱਠ ਜੁੜਿਆ . ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਜ਼ਾਰਾਂ ਲੋਕ ਆਪਣੇ ਮਨਪਸੰਦ ਕਲਾਕਾਰ ਨੂੰ ਅਲਵਿਦਾ ਕਹਿਣ ਲਈ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਬਹੁਤ ਹੀ ਭਾਵੁਕ ਨਜ਼ਰ ਆਏ। ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਕਈ ਆਗੂ ਪਹੁੰਚੇ।