6 ਜੂਨ ਤੋਂ 2 ਜੁਲਾਈ ਤੱਕ ਲੱਗ ਰਹੇ ਵਿੰਗਸ ਸਮਰ ਕੈਂਪ ਦਾ ਪੋਸਟਰ ਜਾਰੀ

ਲੁਧਿਆਣਾ  (ਰਛਪਾਲ ਸਹੋਤਾ)- ਬਾਣੀ ਇੰਨਕਲੇਵ ਨੇੜੇ ਰੇਲਵੇ ਕਲੋਨੀ ਪਿੰਡ ਮਾਣਕਵਾਲ ਵਿਖੇ 6 ਜੂਨ ਤੋਂ 2 ਜੁਲਾਈ ਤੱਕ ਲੱਗ ਰਹੇ ਵਿੰਗਸ ਸਮਰ ਕੈਂਪ ਦਾ ਪੋਸਟਰ ਪਲਾਇਨਿੰਗ ਬੋਰਡ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ ਨੇ ਜਾਰੀ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਦਾਰ ਸੋਖੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਤਿੰਨ ਸਾਲ ਤੋਂ ਪੰਦਰਾਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਦਸਤਾਰ ਸਿਖਲਾਈ, ਭੰਗੜਾ, ਡਾਂਸ,ਨੇਲ ਐਂਡ ਮਹਿੰਦੀ, ਇੰਗਲਿਸ਼ ਸਪੀਕਿੰਗ,ਯੋਗਾ, ਧਿਆਨ ਲਗਾਉਣਾ, ਰੰਗੋਲੀ,ਕਲਾ ਅਤੇ ਸਿਲਪਾਕਾਰੀ, ਮੋਮਬੱਤੀਆਂ ਬਣਾਉਣਾ,ਥਿਏਟਰ ਪੰਜਾਬ ਹਿਸਟਰੀ,ਟੇਬਲ ਮੈਨਰ ਅਤੇ ਬੱਚਿਆਂ ਨੂੰ ਆਪਣੀ ਕਲਾ ਵਿੱਚ ਧਿਆਨ ਲਗਾਉਣਾ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਅਤੇ ਜਾਣਕਾਰੀ ਦਿੱਤੀ ਜਾਵੇਗੀ ਓਹਨਾਂ ਕਿਹਾ ਕਿ ਜਿਥੇ ਅੱਜ ਦੇ ਸਮਾਜ ਵਿਚ ਬੱਚਿਆਂ ਨੂੰ ਇਕ ਮੌਬਾਇਲ ਸਹਾਰੇ ਛੱਡ ਦਿੱਤਾ ਜਾਂਦਾ ਹੈ ਜੋ ਬੱਚਿਆਂ ਨੂੰ ਮਾੜੇ ਪ੍ਰਭਾਵਾਂ ਵੱਲ ਜਲਦੀ ਖਿਚਦਾ ਹੈ ਇਸ ਸਮੇਂ ਬੱਚਿਆਂ ਨੂੰ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਬੱਚਿਆਂ ਨੂੰ ਚੰਗੀ ਸੋਚ ਨਾਲ ਜੋੜਨ ਦਾ ਇਹ ਸਮਰ ਕੈਂਪ ਰਾਹੀਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ ਇਸ ਮੌਕੇ ਵਿੰਗਸ ਸਮਰ ਕੈਂਪ ਦੇ ਪ੍ਰਬੰਧਕਾਂ ਦਵਿੰਦਰਪਾਲ ਸਿੰਘ ਹਰਜੀ,ਅਜੇ ਸਚਦੇਵਾ, ਬਲਜੀਤ ਕੌਰ ਅਤੇ ਪੂਜਾ ਸਚਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਅਨਮੋਲ ਦਸਤਾਰ ਸਿਖਲਾਈ ਲਈ ਹਰਪ੍ਰੀਤ ਸਿੰਘ ਅਨਮੋਲ, ਭੰਗੜਾ ਕੋਚ ਮਨਮੀਤ ਸਿੰਘ ਨੈਸ਼ਨਲ ਭੰਗੜਾ ਕੋਚ, ਭਾਵਨਾ ਬਲੇਚਾ ਨੇਲ ਐਂਡ ਮਹਿੰਦੀ,ਪੂਜਾ ਸਚਦੇਵਾ ਇੰਗਲਿਸ਼ ਸਪੀਕਿੰਗ , ਬਲਜੀਤ ਕੌਰ ਆਰਟ ਐਂਡ ਕਰਾਫਟ,ਮੌਮਬੱਤੀਆ, ਤੋਹਫ਼ਾ ਪੈਕਿੰਗ, ਆਦਿ ਵੱਖ-ਵੱਖ ਕਲਾਕਾਰੀਆ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾਵੇਗੀ ਅਤੇ ਸਮਰ ਕੈਂਪ ਦੀ ਸਮਾਪਤੀ ਤੇ ‌ਹਰ ਭਾਗ ਲੈਣ ‌ਵਾਲੇ ਬੱਚਿਆਂ ਦੇ ‌ਮੁਕਾਬਲੇ ਕਰਵਾਏ ਜਾਣਗੇ ਅਤੇ ਇਨਾਮ ਦਿੱਤੇ ਜਾਣਗੇ ਇਸ ਕੈਂਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਹਰ ਬੱਚੇ ਨੂੰ ਸਿਖਲਾਈ ਲੈਣ ਲਈ ਆਪਣੇ ਘਰੋਂ ਕੁੱਝ ਨਹੀਂ ਲੈ ਕੇ ਆਉਣਾ ਹਰ ਸਮਾਨ ਪ੍ਰਬੰਧਕਾਂ ਵੱਲੋਂ ਹੀ ਦਿੱਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੀਪ ਕੌਰ,ਤੀਰਥ ਸਿੰਘ,ਅਜੀਤ ਸਿੰਘ, ਇੰਦਰਪਾਲ ਸਿੰਘ, ਜਸਪਾਲ ਸਿੰਘ,ਸੁਮਨ,ਅਰੁਨ, ਸੰਦੀਪ ਗਰਗ ਆਦਿ ਵੱਡੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ ਹਾਜ਼ਰ ਸਨ।

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश