ਰਈਆ (ਕਮਲਜੀਤ ਸੋਨੂੰ)—ਬਬਲੂ ਸਵੀਟ ਸ਼ਾਪ ਰਈਆ ਦੇ ਮਾਲਿਕ ਸ਼ਿਵਰਾਜ ਸਿੰਘ ਅਤੇ ਅਵਤਾਰ ਸਿੰਘ ਨੇ ਸਥਾਨਕ ਬਿਜਲੀ ਅਧਿਕਾਰੀਆਂ ਤੇ ਦੋਸ਼ ਲਾਇਆ ਹੈ ਕਿ ਸਾਡੇ ਵਲੋਂ ਕਈ ਵਾਰੀ ਕਹਿਣ ਦੇ ਬਾਵਜੂਦ ਸਾਡੇ ਰਸਤੇ ਵਿਚੋਂ ਨੀਵੀਆਂ ਹੋ ਚੁੱਕੀਆਂ ਬਿਜਲੀ ਦੀਆਂ ਤਾਰਾਂ ਨਹੀ ਹਟਾਈਆਂ ਜਾ ਰਹੀਆਂ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜੀ.ਟੀ ਰੋਡ ਤੋਂ ਸਾਡੇ ਮਠਿਆਈਆਂ ਬਣਾਉਣ ਵਾਲੇ ਕਾਰਖਾਨੇ ਨੂੰ ਜਾਣ ਵਾਲੇ ਰਸਤੇ ਉਪਰ ਬਿਜਲੀ ਦੀਆਂ ਤਾਰਾਂ ਲਟਕੀਆਂ ਹੋਈਆਂ ਹਨ ਜੋ ਅਕਸਰ ਇਥੋਂ ਲੰਘਣ ਵਾਲੇ ਵਾਹਨਾਂ ਨਾਲ ਅੜ
ਜਾਂਦੀਆਂ ਹਨ ਤੇ ਇਸ ਨਾਲ ਕੋਈ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਕਈ ਵਾਰੀ ਸਥਾਨਕ ਅਧਿਕਾਰੀਆਂ ਨੂੰ ਬੇਨਤੀਕਰ ਚੁੱਕੇ ਹਾਂ ਕਿ ਇੰਨ੍ਹਾਂ ਤਾਰਾਂ ਨੂੰ ਪੋਲ ਗੱਡ ਕੇ ਉਚਾ ਕੀਤਾ ਜਾਵੇ ਪਰ ਉਨ੍ਹਾਂ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਤਾਰਾਂ ਦੀ ਵਜ੍ਹਾ ਨਾਲ ਜੇ ਕੋਈ ਹਾਦਸਾ ਵਾਪਰ ਗਿਆ ਤਾਂ ਇਸ ਲਈ ਸਥਾਨਕ ਅਧਿਕਾਰੀ ਜਿਮੇਂਵਾਰ ਹੋਣਗੇ।