ਜਿਨਸੀ ਸ਼ੋਸ਼ਣ ਮਾਮਲੇ ‘ਚ ਭਾਰਤੀ ਮੂਲ ਦੇ ਡਾਕਟਰ ਨੂੰ 12 ਸਾਲ ਕੈਦ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ)- ਸਕਾਟਲੈਂਡ ਦੀ ਉੱਤਰੀ ਲਨਾਰਕਸ਼ਾਇਰ ਕੌਂਸਲ ‘ਚ ਪੈਂਦੇ ਕਸਬੇ ਕੋਟਬਿ੍ਜ ਵਿਚ ਡਾਕਟਰੀ ਸੇਵਾਵਾਂ ਨਿਭਾ ਚੁੱਕੇ ਭਾਰਤੀ ਮੂਲ ਦੇ ਡਾਕਟਰ ਕਿ੍ਸ਼ਨ ਸਿੰਘ (72) ਨੂੰ 1983 ਤੋਂ 2018 ਦਰਮਿਆਨ ਲਗਭਗ ਚਾਰ ਦਹਾਕਿਆਂ ਤੋਂ ਮਰੀਜ਼ਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਜੁਰਮ ‘ਚ ਗਲਾਸਗੋ ਹਾਈਕੋਰਟ ਦੇ ਜੱਜ ਨੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ | ਹਾਈਕੋਰਟ ਨੇ ਡਾਕਟਰ ਸਿੰਘ ਨੂੰ ਪਿਛਲੇ ਮਹੀਨੇ 48 ਮਰੀਜ਼ਾਂ ਨੂੰ ਚੁੰਮਣ, ਗਲੇ ਲਗਾਉਣ, ਗੰਦੀਆਂ ਟਿੱਪਣੀਆਂ ਅਤੇ ਅਣਉਚਿਤ ਹਰਕਤਾਂ ਕਰਨ ਲਈ 54 ਜਿਨਸੀ  ਅਪਰਾਧਾਂ ਦਾ ਦੋਸ਼ੀ ਠਹਿਰਾਇਆ ਸੀ | ਪੀੜਤ ਮਰੀਜ਼ਾਂ ਵਿਚ ਜਬਰ ਜਨਾਹ ਪੀੜਤ, ਕਿਸ਼ੋਰ ਬੱਚੇ ਅਤੇ ਗਰਭਵਤੀ ਔਰਤਾਂ ਵੀ ਸਨ | ਜ਼ਿਕਰਯੋਗ ਹੈ ਕਿ 2013 ਵਿਚ ਡਾਕਟਰ ਕਿ੍ਸ਼ਨ ਸਿੰਘ ਨੂੰ ਐਮ.ਬੀ.ਈ. ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ, ਹਾਲਾਂਕਿ ਉਦੋਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ |

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...