ਵਰਿੰਦਰ ਮਲਹੋਤਰਾ ਦੇ ਸਿਰ ਸਜਿਆ ਇਕ ਹੋਰ ਪ੍ਰਧਾਨਗੀ ਦਾ ਤਾਜ

ਜੰਡਿਆਲਾ ਗੁਰੂ  (Sonu Miglani) – ਜੰਡਿਆਲਾ ਗੁਰੂ ਦੇ ਬੇਦਾਗ, ਇਮਾਨਦਾਰ ਅਤੇ ਨਿਡਰ ਹੋਕੇ ਕਰੀਬ 13 ਸਾਲ ਤੋਂ ਜੰਡਿਆਲਾ ਪ੍ਰੈਸ ਕਲੱਬ (ਰਾਜਿ) ਦੀ ਕੁਰਸੀ ਉਪਰ ਬਿਰਾਜਮਾਨ ਰਹਿਣ ਤੋਂ ਬਾਅਦ ਕਰੀਬ ਦੋ ਮਹੀਨੇ ਪਹਿਲਾਂ ਬਰਤਨ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਬਣੇ ਵਰਿੰਦਰ ਸਿੰਘ ਮਲਹੋਤਰਾ ਉਪਰ ਇਕ ਹੋਰ ਪ੍ਰਧਾਨਗੀ ਦਾ ਤਾਜ ਸੌਂਪਦੇ ਹੋਏ ਮੈਟਲ ਸਕਰੈਪ ਯੂਨੀਅਨ ਦੀ ਇਕ ਮੀਟਿੰਗ ਦੌਰਾਨ ਸਚਿਨ ਸ਼ਰਮਾ ਵਲੋਂ ਵਰਿੰਦਰ ਮਲਹੋਤਰਾ ਦਾ ਨਾਮ ਪ੍ਰਧਾਨ ਲਈ ਪੇਸ਼ ਕੀਤਾ ਗਿਆ । ਮਲਹੋਤਰਾ ਨੂੰ ਸਰਬਸੰਪਤੀ ਨਾਲ ਪ੍ਰਧਾਨ ਚੁਣਦੇ ਹੋਏ ਮੈਂਬਰ ਮਦਨ ਮੋਹਨ ਨੇ ਕਿਹਾ ਕਿ ਜੰਡਿਆਲਾ ਗੁਰੂ ਦੀ ਸਿਆਸਤ ਦੇ ਬਾਬਾ ਬੋਹੜ ਇਮਾਨਦਾਰ, ਬੇਦਾਗ ਰਹੇ ਸਵਰਗਵਾਸੀ ਸ੍ਰ ਅਜੀਤ ਸਿੰਘ ਮਲਹੋਤਰਾ ਦਾ ਦੂਸਰਾ ਰੂਪ ਜੰਡਿਆਲਾ ਵਾਸੀਆਂ ਨੂੰ ਓਹਨਾਂ ਦਾ ਸਭ ਤੋਂ ਛੋਟਾ ਬੇਟਾ ਬਤੋਰ ਵਰਿੰਦਰ ਸਿੰਘ ਮਲਹੋਤਰਾ ਮਿਲਿਆ ਹੈ ਜਿਸ ਵਿਚ ਅਪਨੇ ਪਿਤਾ ਜੀ ਵਰਗੇ ਗੁਣ ਦੇਖਣ ਨੂੰ ਮਿਲ ਰਹੇ ਹਨ । ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਰਿੰਦਰ ਮਲਹੋਤਰਾ ਸ਼ਹਿਰ ਵਾਸੀਆਂ ਦੀ ਪਸੰਦ ਬਣ ਚੁੱਕੇ ਹਨ ਅਤੇ ਕਿਸੇ ਲੋੜਵੰਦ ਦੀ ਮਦਦ ਲਈ ਉਹ ਅਪਨਾ ਵਪਾਰ ਵੀ ਪਰਮਾਤਮਾ ਦੇ ਭਰੋਸੇ ਛੱਡ ਲੋੜਵੰਦ ਵਿਅਕਤੀ ਦੇ ਨਾਲ ਹਰ ਤਰ੍ਹਾਂ ਦੇ ਅਫਸਰਾਂ ਨੂੰ ਮਿਲਣ ਲਈ ਚੱਲੇ ਜਾਂਦੇ ਹਨ । ਮੈਟਲ ਸਕਰੈਪ ਯੂਨੀਅਨ ਦੇ ਸਰਗਰਮ ਆਗੂ ਪਰਮਦੀਪ ਸਿੰਘ ਹੈਰੀ ਨੇ ਦੱਸਿਆ ਕਿ ਜਲਦੀ ਹੀ ਸੇਲ ਟੈਕਸ ਅਧਿਕਾਰੀਆਂ ਵਲੋਂ ਯੂਨੀਅਨ ਨਾਲ ਇਕ ਮੀਟਿੰਗ ਰੱਖਕੇ ਯੂਨੀਅਨ ਦੇ ਅਣਜਾਣ ਮੈਂਬਰਾਂ ਨੂੰ ਸਰਕਾਰ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਵੇਗਾ । ਇਸ ਦੋਰਾਨ ਨਵੇਂ ਚੁਣੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਪਹਿਲਾਂ ਹੀ ਪਰਮਾਤਮਾ ਦੀ ਕ੍ਰਿਪਾ ਸਦਕਾ ਸ਼ਹਿਰ ਵਾਸੀਆਂ ਦੇ ਪਿਆਰ ਸਦਕਾ ਦੋ ਕਲੱਬਾਂ ਦਾ ਪ੍ਰਧਾਨ ਚੁਣਿਆ ਗਿਆ ਹਾਂ, ਅੱਜ ਇਕ ਹੋਰ ਅਹੁਦਾ ਦੇਣ ਨਾਲ ਮੇਰੀਆਂ ਹੋਰ ਜਿੰਮੇਵਾਰੀਆਂ ਵੱਧ ਗਈਆਂ ਹਨ ਅਤੇ ਮੈਂਬਰਾਂ ਨੇ ਜੋ ਵਪਾਰ ਨਾਲ ਸਬੰਧਤ ਕੁਝ ਮੁਸ਼ਕਿਲਾਂ ਦਸੀਆਂ ਹਨ ਉਸ ਬਾਬਤ ਜਲਦੀ ਹੀ ਅੰਮ੍ਰਿਤਸਰ ਮੋਬਾਈਲ ਵਿੰਗ ਦੇ ਨਵੇ ਆ ਰਹੇ ਕਮਿਸ਼ਨਰ ਨਾਲ ਇਕ ਮੀਟਿੰਗ ਰੱਖੀ ਜਾਵੇਗੀ ਅਤੇ ਇਕ ਮੀਟਿੰਗ ਸ਼ਹਿਰ ਦੇ ਹੋਣਹਾਰ ਆਗੂ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਨਾਲ ਵੀ ਮੀਟਿੰਗ ਕਰਕੇ ਯੂਨੀਅਨ ਦੀਆਂ ਮੁਸ਼ਕਿਲਾਂ ਤੋਂ ਜਾਣੂ ਕੀਤਾ ਜਾਵੇਗਾ । ਇਸ  ਸ਼ਾਲੂ ਮਲਹੋਤਰਾ, ਪਰਮਦੀਪ ਸਿੰਘ, ਸੰਨੀ ਆਨੰਦ, ਜੀਤ ਲਾਲ, ਪਰਮਦੀਪ ਹੈਰੀ, ਮਦਨ ਮੋਹਨ, ਰਾਜਨ ਸੂਰੀ, ਸਚਿਨ ਸ਼ਰਮਾ ਆਦਿ ਮੈਂਬਰ ਹਾਜਰ ਸਨ ।

Loading

Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...