ਗਾਇਕ ਹਰੀਪਾਲ ਹੈਰੀ ਦਾ ਨਵਾਂ ਗੀਤ ‘ਮੇਰਾ ਪਿੰਡ’ 3 ਜੂਨ ਨੂੰ ਹੋਏਗਾ ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ), –ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਗੀਤਕਾਰ ਤੇ ਗਾਇਕ ਹਰੀਪਾਲ ਹੈਰੀ ਤਕਰੀਬਨ ਇੱਕ ਸਾਲ ਤੋਂ ਆਪਣੇ ਗੀਤਾਂ ਤੇ ਗਾਇਕੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ ਮੰਜ਼ਲ ਵੱਲ ਸਰਗਰਮ ਕਦਮੀਂ ਵਧਦਾ ਜਾ ਰਿਹਾ ਹੈ। ਉਸ ਦੇ ਲਿਖੇ ਤੇ ਗਾਏ ਗੀਤ ‘ਮਾਂ’ ਤੇ ‘ਉਨਾਂ ਕਰਕੇ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।  ਇਸੇ ਆਸ ’ਤੇ ਹਰੀਪਾਲ ਹੈਰੀ ਇੱਕ ਵਾਰ ਫਿਰ ਆਪਣੇ ਨਵੇਂ ਗੀਤ ‘ਮੇਰਾ ਪਿੰਡ’ ਨਾਲ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜਰ ਹੋ ਰਿਹਾ ਹੈ। ਜਿਸ ਦਾ ਖੂਬਸੂਰਤ ਸੰਗੀਤ ਸੈਂਕੜੇ ਹੀ ਗੀਤਾਂ ਨੂੰ ਸ਼ਿੰਗਾਰਨ ਵਾਲੇ ਮਿਊਜ਼ਿਕ ਡਾਇਰੈਕਟਰ ਵਿਜੇ ਸ਼ੌਕਤ ਜੀ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਤੇ ਕਹਾਣੀਕਾਰ ਸੁਰਿੰਦਰ ਜੱਕੋਪੁਰੀ ਨੇ ਦੱਸਿਆ ਕਿ ਇਹ ਗੀਤ ਦਰਸ਼ਕਾਂ ਨੂੰ ਇੱਕ ਖੂਬਸੂਰਤ ਵੀਡੀਓ ਦੇ ਨਾਲ ਦੇਖਣ ਤੇ ਸੁਣਨ ਨੂੰ 3 ਜੂਨ 2022 ਨੂੰ ਮਿਲੇਗਾ।  ਇਸ ਗੀਤ ਨੂੰ ਤਿਆਰ ਕਰਨ ਲਈ ਸਾਰੀ ਟੀਮ ਨੇ ਜੀ-ਜਾਨ ਨਾਲ ਮਿਹਨਤ ਕੀਤੀ ਹੈ। ਟੀਮ ਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਦੀ ਕਸੌਟੀ ’ਤੇ ਇਹ ਗੀਤ ਜਰੂਰ ਖਰਾ ਉੱਤਰਦਾ ਹੋਇਆ ਸਮੁੱਚੀ ਟੀਮ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਖੂਬ ਸਹਾਈ ਹੇਵੇਗਾ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...