ਜੰਡਿਆਲਾ ਗੁਰੂ (Sonu Miglani) – ਕਿਸੇ ਗਰੀਬ ਲੋੜਵੰਦ ਦੀ ਮਦਦ ਕਰਨਾ ਪਰਮਾਤਮਾ ਦੇ ਸਿਮਰਨ ਨਾਲੋਂ ਵੀ ਵੱਡਾ ਉਪਰਾਲਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵੱਖ ਵੱਖ ਅਹੁਦਿਆਂ ਉਪਰ ਬਿਰਾਜਮਾਨ ਅਤੇ ਉਘੇ ਸਮਾਜ ਸੇਵਕ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਜੰਡਿਆਲਾ ਗੁਰੂ ਗੁਰਦੁਆਰਾ ਬਾਬਾ ਹੰਦਾਲ ਦੇ ਨਜ਼ਦੀਕ ਰਹਿੰਦੇ ਗਰੀਬ ਪਰਿਵਾਰ ਦੀ ਇਕ ਲੜਕੀ ਲਵਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ ਪਿਛਲੇ ਕਰੀਬ 30 ਦਿਨ ਤੋਂ ਟੀ ਬੀ ਦੀ ਬਿਮਾਰੀ ਕਾਰਨ ਹਸਪਤਾਲ ਦਾਖਿਲ ਹੈ । ਪੀੜਤ ਲੜਕੀ ਦੀ ਮਾਤਾ ਦਾ ਇਕ ਮਹੀਨਾ ਪਹਿਲਾਂ ਅਤੇ ਨੌਜਵਾਨ ਇਕਲੋਤੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ । ਬਾਪ ਮਾਮੂਲੀ ਰਿਹੜੀ ਵਗੈਰਾ ਲਗਾਕੇ ਗੁਜ਼ਾਰਾ ਕਰਦਾ ਹੈ । ਇਕ ਛੋਟੀ ਭੈਣ ਸਪਨਾ ਸਮੇਤ ਹੁਣ ਪਰਿਵਾਰ ਦੇ ਤਿੰਨ ਮੈਂਬਰ ਹਨ । ਦੋਨੋ ਭੈਣਾਂ ਬਾਰਵੀਂ ਪਾਸ ਹਨ । ਪਿਤਾ ਵੀ ਹਸਪਤਾਲ ਬੇਟੀ ਦੇ ਧਿਆਨ ਲਈ ਬੈਠੇ ਹੋਏ ਹਨ ਜਿਸ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਔਖਾ ਹੋ ਗਿਆ ਹੈ । ਇਸ ਦੌਰਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਬਰਤਨ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਉਘੇ ਸਮਾਜ ਸੇਵਕ ਵਰਿੰਦਰ ਸਿੰਘ ਮਲਹੋਤਰਾ ਵਲੋਂ ਹਜਾਰਾਂ ਰੁਪਏ ਸ਼ੋਸ਼ਲ ਮੀਡੀਆ ਰਾਹੀਂ ਇਕੱਠੇ ਕਰਕੇ ਪੀੜਤ ਲੜਕੀ ਦੇ ਪਰਿਵਾਰ ਨੂੰ ਸੌੰਪੇ ਅਤੇ ਕਿਹਾ ਕਿ ਇਕ ਦਾਨੀ ਸੱਜਣ ਵਲੋਂ ਗੁਪਤ ਤੋਰ ਤੇ 6 ਮਹੀਨੇ ਦਾ ਰਾਸ਼ਨ ਇਸ ਪਰਿਵਾਰ ਨੂੰ ਫਰੀ ਭੇਜਿਆ ਜਾਵੇਗਾ । ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਚੇਅਰਮੈਨ ਸੁਨੀਲ ਦੇਵਗਨ ਪੀ ਟੀ ਸੀ ਵਾਲਿਆਂ ਵਲੋਂ ਇਕ ਕੀਮਤੀ ਹਵਾਦਾਰ ਇਲੈਕਟ੍ਰਾਨਿਕ ਬੈਡ ਵੀ ਡਾਕਟਰਾਂ ਦੇ ਕਹਿਣ ਤੇ ਤੁਰੰਤ ਮੌਕੇ ਤੇ ਲਿਆਕੇ ਦਿੱਤਾ ਗਿਆ । ਡਾਕਟਰਾਂ ਨਾਲ ਗੱਲਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਲੜਕੀ ਦਾ ਅਸੀਂ ਵਿਸ਼ੇਸ਼ ਤੋਰ ਤੇ ਧਿਆਨ ਰੱਖ ਰਹੇ ਹਾਂ ਕਿਉਂਕਿ ਪਹਿਲਾ ਹੀ ਇਸਦਾ ਨੌਜਵਾਨ ਭਰਾ ਅਤੇ ਮਾਂ ਇਸ ਬਿਮਾਰੀ ਕਾਰਨ ਪ੍ਰਮਾਤਮਾ ਨੂੰ ਪਿਆਰੇ ਹੋ ਚੁਕੇ ਹਨ । ਮੌਕੇ ਤੇ ਮੌਜੂਦ ਲੜਕੀ ਦੀ ਭੈਣ ਸਪਨਾ ਨੇ ਦੱਸਿਆ ਕਿ ਹੁਣ ਤੱਕ ਇਕ ਮਹੀਨੇ ਚ ਘਰ ਦੇ ਰਿਸ਼ਤੇਦਾਰ ਜਾਂ ਭਰਾ ਦੇ ਦੋਸਤਾਂ ਨੇ ਮਦਦ ਕੀਤੀ ਹੈ ਜਾਂ ਫਿਰ ਤੁਸੀ ਹੁਣ ਰੱਬ ਰੂਪੀ ਅਣਜਾਣ ਵਿਅਕਤੀ ਆਏ ਹੋ । ਇਸ ਦੋਰਾਨ ਵਰਿੰਦਰ ਮਲਹੋਤਰਾ ਨੇ ਕਿਹਾ ਕਿ ਅਗਰ ਕੋਈ ਹੋਰ ਦਾਨੀ ਸੱਜਣ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਫੋਨ ਨੰਬਰ 98889-68889 ਤੇ ਸੰਪਰਕ ਕਰ ਸਕਦੇ ਹਨ ।