ਲੁਧਿਆਣਾ (ਰਛਪਾਲ ਸਹੋਤਾ)- ਅੱਜ ਕਲ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਵਿੱਚ ਫ਼ਸੀ ਹੋਈ ਹੈ ਅਤੇ ਪਰਿਵਾਰ ਜਾਂ ਸਮਾਜ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਜਾਂ ਮੁਨਕਰ ਹੋ ਰਹੀ ਹੈ ਅਤੇ ਸਮਾਜ ਵਿੱਚ ਗੀਤਕਾਰ ਅਤੇ ਗਾਇਕ ਵੀ ਹਥਿਆਰਾਂ ਦੀ ਤੇ ਨਸ਼ਿਆਂ ਦੀ ਗੱਲ ਕਰਕੇ ਫ਼ਖ਼ਰ ਮਹਿਸੂਸ ਕਰਦੇ ਹਨ ਉਥੇ ਹੀ ਨੌਜਵਾਨ ਪੀੜ੍ਹੀ ਨੂੰ ਸਮਾਜ ਪ੍ਰਤੀ ਜਾਗਰੁਕ ਕਰਦਾ ਅਤੇ ਆਪਣੇ ਜੀਵਨ ਵਿੱਚ ਆਪਣੇ ਮਾਂ-ਬਾਪ ਦੀਆਂ ਮਿਹਨਤ ਅਤੇ ਕੁਰਬਾਨੀ ਨੂੰ ਉਹਨਾਂ ਦੁਆਰਾ ਦਿੱਤੇ ਲਾਡ ਪਿਆਰ ਨੂੰ ਬਿਆਨ ਕਰਦਾ ਇੱਕ ਗੀਤ ਜੋ ਕਿ 16 ਮਈ ਨੂੰ ਗਾਇਕ ‘ਸਿੰਮੁਜ਼ਿਕ’ਨੇ “ਬੇਬੇ ਬਾਪੂ” ਦੇ ਨਾਮ ਨਾਲ ਲੋਕਾਂ ਦੀ ਝੌਲ਼ੀ ‘ਚ ਪਾਇਆ !
ਇਸ ਗੀਤ ਨੂੰ ਕਲਮਬੱਧ ਕੀਤਾ ਹੈ ਸ਼ਾਇਰ ‘ਰਾਜਿੰਦਰ ਰਾਜਨ’ ਨੇ ਅਤੇ ਮਿਉਜ਼ਿਕ ਵੀ ਖ਼ੁਦ ‘ਸਿੰਮੁਜ਼ਿਕ’ ਨੇ ਆਪ ਹੀ ਦਿੱਤਾ ਹੈ !!
ਗਾਇਕ ਅਤੇ ਮਿਉਜ਼ਿਕ ਡਾਇਰੈਕਟਰ ‘ਸਿੰਮੁਜ਼ਿਕ’ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਗੀਤ ਦਾ ਪੋਸਟਰ ਰਲੀਜ਼ ਹੁੰਦੇ ਸਾਰ ਹੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਅਤੇ ਜਲਦੀ ਗੀਤ ਨੂੰ ਰਿਲੀਜ਼ ਹੋਣ ਦੀ ਉਡੀਕ ਕਰਨ ਲੱਗੇ ! ਇਸੇ ਦੌਰਾਨ “ਬੇਬੇ ਬਾਪੂ” ਦੀ ਪੂਰੀ ਟੀਮ ਲੋਕਾਂ ਵੱਲੋੰ ਮਿਲ ਰਹੇ ਬਹੁਤ ਭਰਵੇਂ ਹੁੰਗਾਰੇ ਲਈ ਅਤੇ ਪਿਆਰ ਵੇਖਦੇ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਅੱਗੇ ਤੋਂ ਵੀ ਸਾਫ਼-ਸੁਥਰੇ ਅਤੇ ਸਹੀ ਦਿਸ਼ਾ ਵਾਲੇ ਗੀਤ ਲੋਕਾਂ ਦੀ ਕਚਿਹਰੀ ਵਿਚ ਲਿਆਉਣ ਲਈ ਵੱਚਨਬੱਧ ਰਹਾਂਗੇ।