ਮਾਣ ਵਾਲੀ ਗੱਲ ਹੈ ਕਿ ਮਹਾਨ ਲੇਖਕ ਤੂਫ਼ਾਨ ਸਾਹਿਬ ਆਰੀਆ ਕਾਲਜ ਦੇ ਵਿਦਿਆਰਥੀ ਸਨ : ਪ੍ਰਿ. ਡਾ. ਸੁਕਸ਼ਮ ਆਹਲੂਵਾਲੀਆ

ਲੁਧਿਆਣਾ  ( ਰਛਪਾਲ ਸਹੋਤਾ ) ਇਤਿਹਾਸਕ ਤੇ ਮਾਣਮੱਤੇ ਆਰੀਆ ਕਾਲਜ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦੇ ਬਹੁਪੱਖੀ ਮਹਾਨ ਸਾਹਿਤਕਾਰ ਸਵਰਗੀ ਸ੍ਰ. ਅਵਤਾਰ ਸਿੰਘ ਤੂਫਾਨ ਨੇ ਇਸੇ ਕਾਲਜ ਤੋਂ ਤਾਲੀਮ ਹਾਸਲ ਕੀਤੀ ਤੇ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ । ਸਾਡੇ ਲਈ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਹਿਤਕਾਰ ਦੀ ਧਰਮਪਤਨੀ ਬੀਬੀ ਨਿਰਅੰਜਨ ਅਵਤਾਰ ਕੌਰ ਨੇ ਵੀ ਔਰਤਾਂ ਦੇ ਖੇਤਰ ਵਿਚ ਕਈ ਸਨਮਾਨ ਯੋਗ ਉਪਲੱਬਧੀਆਂ ਹਾਸਲ ਕੀਤੀਆਂ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਰੀਆ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਸ਼੍ਰੀਮਤੀ ਡਾ. ਸੁਕਸ਼ਮ ਆਹਲੂਵਾਲੀਆ ਨੇ ਉਸ ਵਕਤ ਪ੍ਰਗਟ ਕੀਤੇ ਜਦ ਇਸ ਸਾਹਿਤਕ ਜੋੜੀ ਦੇ ਸਪੁੱਤਰ ਅਤੇ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਰਜਿ ਦੇ ਪ੍ਰਧਾਨ ਸ੍ਰ. ਪ੍ਰਭ ਕਿਰਨ ਸਿੰਘ ਨੇ ਆਪਣੇ ਮਾਤਾ ਪਿਤਾ ਵਲੋਂ ਰਚਿਤ “ਖੂਨੀ ਕਵੀ”, “ਜਦੋਂ ਅਸੀਂ ਟੀ ਵੀ ਬਣੇ” “ਪੰਥਕ ਕਾਵਿ ਫੁਲਕਾਰੀ” ਨਾਂ ਦੀਆਂ ਪੁਸਤਕਾਂ ਦੇ ਸੈੱਟ ਉਨ੍ਹਾਂ ਨੂੰ ਕਾਲਜ ਦੀ ਲਾਇਬ੍ਰੇਰੀ ਲਈ ਅਰਪਣ ਕੀਤੇ । ਇਸ ਮੌਕੇ ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਰਜਿ. ਦੇ ਪ੍ਰਧਾਨ ਸ੍ਰੀ ਅਜੈ ਸਿੱਧੂ ਵੀ ਹਾਜ਼ਰ ਸਨ । ਜ਼ਿਕਰਯੋਗ ਹੈ ਕਿ 1952-53 ਦੇ ਸਮੇਂ ਸਵਰਗੀ ਸ੍ਰ. ਅਵਤਾਰ ਸਿੰਘ ਤੂਫਾਨ ਆਪਣੀ ਸਿਖਿਆ ਦੌਰਾਨ ਆਰੀਆ ਕਾਲਜ ਦੇ ਰਸਾਲੇ (Magazine) ‘ਦ ਆਰੀਅਨ’ ਦੇ ਸੰਪਾਦਕ ਹੋਣ ਦੇ ਨਾਲ ਨਾਲ ਕਾਲਜ ਦੇ ਐੱਨ. ਸੀ. ਸੀ. ਵਿੰਗ ਦੇ ਸਾਰਜੰਟ ਬਣੇ ਜੋ ਕਾਲਜ ਦੀ ਵਾਲੀਬਾਲ ਟੀਮ ਦੇ ਕਪਤਾਨ ਅਤੇ ਹਾਕੀ ਟੀਮ ਦੇ ਵਧੀਆ ਖਿਡਾਰੀ ਵੀ ਸਨ । ਵਿਦਿਆਰਥੀ ਜੀਵਨ ਕਾਲ ਦੌਰਾਨ ਹੀ ਇਨ੍ਹਾਂ ਨੇ ਕਈ ਕਹਾਣੀਆਂ ਅਤੇ ਕਵਿਤਾਵਾਂ ਲਿਖ ਕੇ ਕਾਲਜ ਵਿਚ ਮਕਬੂਲੀਅਤ ਹਾਸਲ ਕੀਤੀ ਹੋਈ ਸੀ । ਸ੍ਵਰਗੀ ਸ੍ਰ. ਅਵਤਾਰ ਸਿੰਘ ਤੂਫਾਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਹਿਲੇ ਜਸੂਸੀ ਨਾਵਲਕਾਰ ਹਨ ਜਿਨ੍ਹਾਂ ਵਲੋਂ “ਖੂਨੀ ਕਵੀ” ਨਾਂ ਦਾ ਜਸੂਸੀ ਨਾਵਲ 1961 ਵਿਚ ਲਿਖਿਆ ਗਿਆ ਜਿਸ ਵਿਚਲੇ ਕਾਲਪਨਿਕ ਤੌਰ ਤੇ ਸਿਰਜੇ ਹੋਏ ਪਾਤਰ ਸਮਾਜ ਵਿਚ ਅੱਜ ਵੀ ਹਕੀਕੀ ਤੌਰ ਤੇ ਦੇਖੇ ਜਾ ਸਕਦੇ ਹਨ । ਤੂਫਾਨ ਸਾਹਿਬ ਇਕ ਬਹੁਪੱਖੀ ਰਚਨਾਤਮਿਕ ਸਾਹਿਤਕਾਰ ਸਨ ਜਿਨ੍ਹਾਂ ਵਲੋਂ ਕਵਿਤਾਵਾਂ, ਕਹਾਣੀਆਂ, ਨਾਟਕ ਅਤੇ ਹਾਸ ਵਿਅੰਗ ਦੀਆਂ ਕਈ ਪੁਸਤਕਾਂ ਲਿਖੀਆਂ ਗਈਆਂ ਜਿਸ ਵਿਚੋਂ “ਜਦੋਂ ਅਸੀਂ ਟੀ ਵੀ ਬਣੇ” ਨਾਂ ਦੀ ਪੁਸਤਕ ਉਨ੍ਹਾਂ ਦੇ ਹਾਸ ਵਿਅੰਗ ਲੇਖਾਂ ਤੇ ਅਧਾਰਿਤ ਹੈ ।
“ਪੰਥਕ ਕਾਵਿ ਫੁਲਕਾਰੀ” ਨਾਂ ਦੀ ਪੁਸਤਕ ਸ੍ਵਰਗੀ ਸ਼੍ਰੀਮਤੀ ਨਿਰਅੰਜਨ ਅਵਤਾਰ ਕੌਰ ਵਲੋਂ ਲਿਖੇ ਧਾਰਮਿਕ ਗੀਤਾਂ, ਕਵਿਤਾਵਾਂ ਅਤੇ ਗ਼ਜ਼ਲਾਂ ਦਾ ਨਵਾਂ ਤੇ ਨਿਵੇਕਲਾ ਕਾਵਿ ਸੰਗ੍ਰਹਿ ਹੈ । ਸਵਰਗੀ ਲੇਖਿਕਾ ਪੰਜਾਬੀ ਸਾਹਿਤ ਦੀ ਅਜਿਹੀ ਪਹਿਲੀ ਕਵਿੱਤਰੀ ਸੀ ਜਿਸ ਨੇ ਸੰਨ 1978 ਵਿਚ “ਮਾਤ ਗੰਗਾ ਤੋਂ ਮਾਤ ਗੁਜਰੀ” ਨਾਂ ਦਾ ਮਹਾਂ ਕਾਵਿ ਲਿਖ ਕੇ ਮਹਿਲਾਵਾਂ ਦੇ ਖੇਤਰ ਵਿਚ ਨਵਾਂ ਇਤਿਹਾਸ ਸਿਰਜਿਆ ਸੀ ਤੇ ਪੰਥਕ ਕਵਿੱਤਰੀ ਹੋਣ ਦਾ ਸਨਮਾਨ ਹਾਸਲ ਕੀਤਾ ਜਦਕਿ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ ਹੋਣ ਦਾ ਮਾਣ ਵੀ ਇਸੇ ਕਵਿੱਤਰੀ ਦੇ ਨਾਮ ਦਰਜ ਹੈ ਜਿਸ ਨੇ 1961 ਵਿਚ “ਤ੍ਰਿੰਝਣ” ਨਾਂ ਦੇ ਰਸਾਲੇ ਦੀ ਪੰਜਾਬੀ ਵਿਚ ਪ੍ਰਕਾਸ਼ਨਾ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ । ਖਾਸ ਗੱਲ ਇਹ ਵੀ ਹੈ ਕਿ ਬੀਬੀ ਨਿਰਅੰਜਨ ਅਵਤਾਰ ਕੌਰ ਅਜਿਹੀ ਪਹਿਲੀ ਮਹਿਲਾ ਸੀ ਜੋ ਸੰਨ 1971 ਵਿਚ ਲੁਧਿਆਣਾ ਮਿਉਂਸੀਪਲ ਕਮੇਟੀ ਲਈ ਪਹਿਲੀ ਵਾਰ ਮੈਂਬਰ ਚੁਣੇ ਗਏ ਸਨ । ਇਸ ਤਰ੍ਹਾਂ ਇਨ੍ਹਾਂ ਨੇ ਮਹਿਲਾਵਾਂ ਦੇ ਖੇਤਰ ਵਿਚ ਕਈ ਨਵੇਂ ਇਤਿਹਾਸ ਸਿਰਜੇ ਜਦਕਿ ਇਨ੍ਹਾਂ ਵਲੋਂ ਲਿਖੀਆਂ ਗੈਰ ਧਾਰਮਿਕ ਕਵਿਤਾਵਾਂ ਤੇ ਗੀਤਾਂ ਦੀਆਂ ਕਈ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਇਸ ਸਾਹਿਤਕ ਜੋੜੀ ਨੇ “ਸਾਡਾ ਥਾਈ ਸਫ਼ਰਨਾਮਾ” ਸਾਂਝੇ ਤੌਰ ਤੇ ਲਿਖ ਕੇ ਇਕ ਨਵੀਂ ਪ੍ਰੰਪਰਾ ਦਾ ਮੁੱਢ ਬੰਨ੍ਹਿਆ ਸੀ ਅਤੇ ਜ਼ਿਕਰਯੋਗ ਉਕਤ ਤਿੰਨੋਂ ਪੁਸਤਕਾਂ ਇਨ੍ਹਾਂ ਦੇ ਸਦੀਵੀ ਵਿਛੋੜੇ ਉਪਰੰਤ ਇਨ੍ਹਾਂ ਦੇ ਪ੍ਰਵਾਰ ਵਲੋਂ ਬੜੀ ਖੂਬਸੂਰਤੀ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਸ ਦੀ ਸ਼ਲਾਘਾ ਮਾਣਮੱਤੇ ਇਤਿਹਾਸਿਕ ਆਰੀਆ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਆਹਲੂਵਾਲੀਆ ਵਲੋਂ ਵੀ ਕੀਤੀ ਗਈ ਹੈ ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की