ਜੰਡਿਆਲਾ ਗੁਰੂ ਬਰਤਨ ਬਾਜ਼ਾਰ ਯੂਨੀਅਨ ਦੀ ਮੀਟਿੰਗ ਹੋਈ

ਜੰਡਿਆਲਾ ਗੁਰੂ  (Sonu Miglani) :- ਬੀਤੇ ਕੱਲ੍ਹ ਦੇਰ ਸ਼ਾਮ ਬਰਤਨ ਬਾਜ਼ਾਰ ਯੂਨੀਅਨ ਦੀ ਮੀਟਿੰਗ ਗੁਰਦਾਸਪੁਰੀਆ ਦੇ ਢਾਬੇ ਤੇ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਵਪਾਰ ਨਾਲ ਸਬੰਧਤ ਵੱਖ ਵੱਖ ਵਿਚਾਰਾਂ ਕੀਤੀਆਂ ਗਈਆਂ । ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਵਿਜੈ ਕੁਮਾਰ ਅਤੇ ਬਰਿਜ ਲਾਲ ਮਲਹੋਤਰਾ ਵਲੋਂ ਇਕ ਸੁਝਾਅ ਪੇਸ਼ ਕੀਤਾ ਗਿਆ ਕਿ ਮਹੀਨੇ ਦੇ ਪਹਿਲੇ ਐਤਵਾਰ ਜੰਡਿਆਲਾ ਗੁਰੂ ਬਰਤਨਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਯੂਨੀਅਨ ਦੇ ਮੈਂਬਰ ਨਾ ਹੋਣ ਕਰਕੇ ਫੈਕਟਰੀਆਂ ਉਪਰ ਇਹ ਨਿਯਮ ਲਾਗੂ ਨਹੀਂ ਹੋਵੇਗਾ । ਇਸਤੋਂ ਇਲਾਵਾ ਜਨਰਲ ਸਕੱਤਰ ਅਸ਼ਵਨੀ ਵਿੱਗ ਨੇ ਕਿਹਾ ਕਿ ਅਗਰ ਯੂਨੀਅਨ ਦੇ ਕਰੀਬ 30 ਦੁਕਾਨਦਾਰਾਂ ਵਿਚੋਂ ਕੋਈ ਵੀ ਮੈਂਬਰ ਲਗਾਤਾਰ ਤਿੰਨ ਮੀਟਿੰਗਾਂ ਵਿਚ ਨਹੀਂ ਆਉਂਦਾ ਤਾਂ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ ਅਤੇ ਕੋਈ ਵੀ ਯੂਨੀਅਨ ਦਾ ਦੁਕਾਨਦਾਰ ਉਸ ਨਾਲ ਲੈਣ ਦੇਣ ਨਹੀਂ ਕਰੇਗਾ । ਇਹਨਾਂ ਦੋਹਾਂ ਸੁਝਾਵਾਂ ਨੂੰ ਸਰਬਸੰਪਤੀ ਨਾਲ ਪਾਸ ਹੋਣ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਵਲੋਂ ਇਸਨੂੰ ਪ੍ਰਵਾਨਗੀ ਦਿੱਤੀ ਗਈ । ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਅਗਰ ਯੂਨੀਅਨ ਦੇ ਕਿਸੇ ਵੀ ਦੁਕਾਨਦਾਰ ਨੂੰ ਕੋਈ ਵਾਪਰਕ ਸਮੱਸਿਆ ਪੈਂਦੀ ਹੈ ਤਾਂ ਸਾਰੀ ਯੂਨੀਅਨ ਦੇ 30 ਦੇ ਕਰੀਬ ਮੈਂਬਰ ਉਸ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ । ਇਸ ਦੌਰਾਨ ਮੁਨੀਮ ਕੁਲਦੀਪ ਜੀ ਤੋਂ ਇਲਾਵਾ ਯੂਨੀਅਨ ਦੇ ਕਰੀਬ 24 ਮੈਂਬਰ ਮੌਕੇ ਤੇ ਹਾਜਰ ਸਨ ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...