ਸਰਕਾਰਾਂ ਬਣਾਉਣ ਲਈ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ (ਪ੍ਰਧਾਨ ਚੌਟਾਲਾ)
ਲੁਧਿਆਣਾ (ਰਛਪਾਲ ਸਹੋਤਾ)- ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਵੱਲੋਂ ਇਕ ਅਹਿਮ ਮੀਟਿੰਗ ਸਿਡਾਨਾ ਹੋਟਲ ਨੇੜੇ ਘੰਟਾ ਘਰ ਚੌਕ ਵਿਖੇ ਰੱਖੀ ਗਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਦੇ ਨਾਲ ਪੰਜਾਬ ਦੀ ਪੂਰੀ ਟੀਮ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਵੱਖ-ਵੱਖ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਜਿਥੇ ਪੱਤਰਕਾਰਾਂ ਦੀਆਂ ਮੁਸ਼ਕਲਾ ਸੁਣੀਆਂ ਓਥੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੱਤਰਕਾਰ ਵੀਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਓਹਨਾਂ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਹਰ ਪੱਤਰਕਾਰ ਨਾਲ ਹਰ ਦੁੱਖ-ਸੁੱਖ ਵਿਚ ਖੜ੍ਹੀ ਹੈ ਅਤੇ ਕਿਸੇ ਵੀ ਪੱਤਰਕਾਰ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਨੇ ਨਵੇਂ ਬਣੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸੰਦੇਸ਼ ਦਿਤੇ ਓਹਨਾਂ ਕਿਹਾ ਕਿ ਨਵੇਂ ਪੱਤਰਕਾਰਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਡੀ ਪੱਤਰਕਾਰਤਾ ਵਿੱਚ ਆਪ ਹਾਈਪਰ ਨਹੀਂ ਹੋਣਾਂ ਬਲਕਿ ਸਾਹਮਣੇ ਵਾਲੇ ਦੀ ਹਾਇਪਰਤਾ ਨੂੰ ਰਿਕੌਡ ਕਰਨਾ ਚਾਹੀਦਾ ਹੈ ਨਾ ਕਿ ਆਪ ਕਿਸੇ ਲੜਾਈ ਝਗੜੇ ਵਿੱਚ ਪਾਰਟੀ ਬਣਕੇ ਪੱਤਰਕਾਰਤਾ ਕਰਨੀ ਚਾਹੀਦੀ ਹੈ ਇਸ ਨਾਲ ਸਾਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੱਤਰਕਾਰ ਵੀਰ ਆਪਣੀ ਕਲਮ ਨੂੰ ਤਾਕਤਵਰ ਬਣਾਓ ਕਿ ਕੋਈ ਵੀ ਤੁਹਾਡੀ ਲਿਖੀ ਖਬਰ ਦਾ ਅਸਰ ਸਰਕਾਰ ਤੱਕ ਪਹੁੰਚੇ ਅਤੇ ਤੁਹਾਡੀ ਪਹਿਚਾਣ ਦੇਸ ਦੇ ਹਰ ਕੋਨੇ ਕੋਨੇ ਵਿੱਚ ਪਹੂੰਚੇ ਓਹਨ ਪੱਤਰਕਾਰ ਵੀਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਕੋਈ ਵੀ ਹੋਵੇ ਤੁਸੀਂ ਪੱਤਰਕਾਰਤਾ ਕਰਦੇ ਸਮੇਂ ਸਚਾਈ ਤੇ ਪਹਿਰਾ ਦਿੰਦੇ ਹੋਏ ਸੱਚ ਲਿਖਣ ਤੋ ਘਬਰਾਉਣਾ ਨਹੀਂ ਓਹਨਾਂ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਕਰਨੀ ਪੈਂਦੀ ਹੈ ਹੱਕ ਲੈਣੇ ਪੈਂਦੇ ਹਨ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਚੌਟਾਲਾ ਜੀ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਰਕਾਰਾਂ ਬਣਾਉਣ ਲਈ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਸਮੇਂ ਦੀਆਂ ਸਰਕਾਰਾਂ ਬਾਅਦ ਵਿੱਚ ਮੀਡੀਆ ਨੂੰ ਭੁੱਲ ਜਾਂਦੀਆਂ ਹਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦੀ ਹੈ ਕਿ ਆਪਣੀ ਪਹਿਚਾਣ ਬਰਕਰਾਰ ਰੱਖੋ ਇਹਨਾਂ ਪੰਜ ਸਾਲੀ ਲੀਡਰਾਂ ਦੀਆਂ ਖਬਰਾਂ ਤਾਂ ਲਗਾਓ ਪਰ ਓਹਨਾਂ ਦੀਆਂ ਗਤੀਵਿਧੀਆਂ ਤੇ ਵੀ ਪੂਰੀ ਨਜ਼ਰ ਰੱਖੋ ਅਤੇ ਜਿਥੇ ਓਹ ਗ਼ਲਤੀ ਕਰਦੇ ਹਨ ਓਥੇ ਓਹਨਾਂ ਨੂੰ ਯਾਦ ਕਰਵਾਓ ਕਿ ਇਹ ਪੱਤਰਕਾਰੀ ਹੈ ਇਹਨਾਂ ਨਾਲ ਜ਼ਿਆਦਾ ਨਜ਼ਦੀਕੀਆਂ ਨਾ ਰੱਖੋ ਇਹ ਸਾਡੇ ਨਾਲ ਨਾ ਕਦੇ ਖੜੇ ਹਨ ਅਤੇ ਨਾ ਇਹਨਾਂ ਖੜਨਾ ਹੈ ਇਸ ਲਈ ਆਪਣੀ ਪਕੜ ਨੂੰ ਮਜ਼ਬੂਤ ਕਰੋ ਇਹ ਲੀਡਰ ਤੁਹਾਨੂੰ ਕੁਰਸੀ ਦੇਣ ਇਹੋ ਜਿਹੀ ਪੱਤਰਕਾਰਤਾ ਦਿਖਾਓ ਇਸ ਮੌਕੇ ਪੰਜਾਬ ਜਰਨਲਿਸਟ ਮਹਿਲਾ ਕਲੱਬ ਨੇ ਵੀ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਮਹਿਲਾਵਾਂ ਦੀਆਂ ਮੁਸ਼ਕਲਾ ਦਾ ਹੱਲ ਕਰਨ ਲਈ ਪੱਤਰਕਾਰ ਸਾਥੀਆਂ ਨੂੰ ਪਹਿਲ ਦੇ ਅਧਾਰ ਤੇ ਕੰਮ ਕਰਨਾ ਚਾਹੀਦਾ ਹੈ ਇਸ ਮੌਕੇ ਪੀ ਸੀ ਆਰ ਇੰਚਾਰਜ ਸੁਦਾਗਰ ਅਲੀ ਨੇ ਵੀ ਮੀਡੀਆ ਦੇ ਰੂਬਰੂ ਹੁੰਦਿਆਂ ਟਰੈਫਿਕ ਅਤੇ ਕਨੂੰਨ ਸਬੰਧੀ ਆਪਣੇ ਵਿਚਾਰ ਕਵਿਤਾਵਾਂ ਰਾਹੀਂ ਰੱਖੇ ਇਸ ਮੌਕੇ ਕਲੱਬ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਅਤੇ ਜਨਰਲ ਸੈਕਟਰੀ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਓਹਨਾਂ ਨਾਲ ਆਏ ਸਾਥੀਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਵੱਖ-ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰ ਵੀਰਾਂ ਨੇ ਸ਼ਮੂਲੀਅਤ ਕੀਤੀ।