ਪੰਜਾਬੀ ਸੰਗੀਤ ਜਗਤ ਅਤੇ ਸੱਭਿਆਚਾਰਕ ਖੇਤਰ ਵਿਚ ਆਪਣੀਆਂ ਵੱਖ-ਵੱਖ ਕਲਾਵਾਂ ਦਾ ਨੂਰ ਵਰਸਾਉਣ ਵਾਲੇ ਨਰਿੰਦਰ ਨੂਰ ਜੀ ਉਤੇ ਸਰਸਵਤੀ ਮਾਤਾ ਦੀ ਐਸੀ ਦਿਰਸ਼ਟੀ ਤੇ ਅਸ਼ੀਰਵਾਦ ਹੈ ਕਿ ਇਹ ਸ਼ਖਸੀਅਤ ਇਕੋ ਸਮੇਂ ਉਚ-ਮਿਆਰੀ ਗਾਇਕ, ਗੀਤਕਾਰ, ਟੈਲੀ ਫਿਲਮਾਂ ਦਾ ਅਦਾਕਾਰ, ਪੱਤਰਕਾਰ, ਫਿਲਮੀ ਫੋਕਸ ਦਾ ਮੁੱਖ ਸੰਪਾਦਕ ਅਤੇ ਸਫਲ ਮੇਲਾ ਪ੍ਰਬੰਧਕ ਹੈ। ਇਸ ਹਰਫ਼ਨਮੌਲਾ ਸ਼ਖਸੀਅਤ ਨੂੰ ਅੱਜ ਉਨਾਂ ਦੇ ਜਨਮ ਦਿਨ ’ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਰੋਤਿਆਂ, ਦਰਸ਼ਕਾਂ, ਪ੍ਰਸ਼ੰਸਕਾ, ਪਾਠਕਾਂ ਅਤੇ ਉਪਾਸ਼ਕਾਂ ਵੱਲੋਂ ਸੋਸ਼ਲ ਮੀਡੀਏ ਉਤੇ ਧੜਾ-ਧੜ ਮੁਬਾਰਕਾਂ ਦਿੰਦਿਆਂ ਉਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਵਿਸ਼ੇਸ ਵਰਣਨ ਯੋਗ ਹੈ ਕਿ ਹਸੂ-ਹਸੂ ਕਰਦੇ ਚਿਹਰੇ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਇਸ ਸੋਹਣੇ ਸੁਨੱਖੇ ਗੱਭਰੂ ਦੇ ਪਿਤਾ ਸ੍ਰੀ ਨਰੈਣ ਨਿੰਦੀ ਜੀ ਦਾ ਨਾਂ ਖੁਦ ਇਕ ਬਹੁਤ ਸੁਰੀਲੇ ਗਾਇਕ ਅਤੇ ਪੰਜਾਬੀ ਸੰਗੀਤ ਜਗਤ ਦੀਆਂ ਸਿਰਮੌਰ ਸ਼ਖਸੀਅਤਾਂ ਵਿਚ ਸ਼ਾਮਲ ਹੋਣ ਸਦਕਾ ਨਰਿੰਦਰ ਨੂਰ ਜੀ ਨੂੰ ਵੀ ਕਲਾਂ ਦੀ ਗੁੜਤੀ ਘਰੇਲੂ ਵਿਰਾਸਤ ਵਿਚੋਂ ਹੀ ਮਿਲੀ ਹੈ। ਇਹ ਪਿਤਾ ਜੀ ਦਾ ਦਿੱਤਾ ਥਾਪੜਾ ਅਤੇ ਮਾਤਾ ਸਰਸਵਤੀ ਦੀ ਅਪਾਰ ਕਿਰਪਾ ਹੀ ਹੈ ਕਿ ਨੂਰ ਜੀ ‘ਜਾਨ’, ‘ਗਿਫਟ’, ‘ਕਲਸਾਂ ਦੇ ਵਿਹੜੇ’, ‘ਤੇਰਾ ਨੂਰ’ ਤੇ ‘ਗੇੜਾ’ ਤੋਂ ਇਲਾਵਾ ਮਹਾਂਮਾਈ ਦੀਆਂ ਭੇਟਾਂ ਵਿਚ ਆਪਣੀ ਕਲਾ ਦਾ ਸੁਹਣਾ ‘ਨੂਰ’ ਵਰਸਾਉਣ ਵਿਚ ਹਰ ਪੱਖੋਂ ਸਫ਼ਲ ਰਹੇ ਹਨ। ‘ਮੁੰਨਾ ਭਾਈ ਚੱਕ ਦੇ ਫੱਟੇ’ ਅਤੇ ‘ਚੋਚਲੇ ਅਮਲੀ ਦੇ’ ਨੂਰ ਜੀ ਦੀਆਂ ਅਦਾਕਾਰੀ ਦੇ ਖੇਤਰ ਵਿਚ ਉਨਾਂ ਦਾ ਹੋਰ ਵੀ ਕੱਦ-ਬੁੱਤ ਉਚਾ ਕਰ ਰਹੀਆਂ ਟੈਲੀ ਫਿਲਮਾਂ ਹਨ। ਪੰਜਾਬੀ ਸਭਿਆਚਾਰ ਦੀ ਮਾਣਮੱਤੀ ਸਾਨ ਨੂੰ ਬਰਕਰਾਰ ਰੱਖਣ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਪਣੇ ਸੋਚ ਦੇ ਪ੍ਰਗਟਾਵੇ ਨੂੰ ਜਾਹਿਰ ਕਰਦਿਆਂ ਮੇਲਿਆਂ ਦਾ ਸਫਲ ਪ੍ਰਬੰਧ ਕਰਕੇ ਵਧੀਆ ਹਮਖਿਆਲੀ ਸਖਸੀਅਤਾਂ ਨੂੰ ਗੋਲਡ ਮੈਡਲ ਨਾਲ ਸਨਮਾਨ ਦੇਣਾ, ਭਰੂਣ ਹੱਤਿਆਂ ਨੂੰ ਰੋਕਣ ਲਈ ਹਰ ਲੋਹੜੀ ’ਤੇ ਧੀਆਂ ਦੀ ਲੋਹੜੀ ਦਾ ਮੇਲੇ ਦਾ ਪ੍ਰਬੰਧ ਕਰਕੇ, ਧੀਆਂ ਦੇ ਸਤਿਕਾਰ ਵਿੱਚ ਹੋਕਾ ਦੇਣਾ, ਜਨੂੰਨ ਦੀ ਹੱਦ ਤੱਕ ਨੂਰ ਜੀ ਦੇ ਰਗ ਰਗ ਵਿਚ ਸਮਾਂ ਚੁੱਕਾ ਸ਼ੌਂਕ ਹੈ।
ਨਰਿੰਦਰ ਨੂਰ ਜੀ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੀਆਂ ਗਤੀ-ਵਿਧੀਆਂ ਦਾ ਅਗਲਾ ਗੌਰਵਮਈ ਤੇ ਸ਼ਾਨਾ-ਮੱਤਾ ਚੈਪਟਰ ਹੈ ਮਾਸਿਕ ਮੈਗਜੀਨ ਫਿਲਮੀ ਫੋਕਸ। ਜਿਸ ਦੁਆਰਾ ਉਹ ਕਈ ਹਜ਼ਾਰਾਂ ਸੁਰਾਂ, ਅਵਾਜਾਂ, ਕਲਮਾਂ, ਭੰਗੜਾ ਕਲਾਕਾਰਾਂ, ਮਾਡਲਾਂ ਆਦਿ ਦੇ ਨਾਲ-ਨਾਲ ਰਾਜਨੀਤਿਕ ਸ਼ਖਸੀਅਤਾਂ ਨੂੰ ਸਮੇਂ ਸਮੇਂ ’ਤੇ ਅੰਤਰਰਾਸ਼ਟਰੀ ਪੱਧਰ ਦਾ ਸੁਨੇਹਾ ਦਿੰਦਿਆਂ ਉਭਾਰਨ ਦਾ ਨਾਮਨਾ ਖੱਟਦੇ ਆ ਰਹੇ ਹਨ।
‘ਨੂਰ’ ਜੀ ਦੀਆਂ ਰੋਸ਼ਨੀਆਂ ਦੀ ਇੱਥੇ ਹੀ ਬਸ ਨਹੀ। ਅਜੇ ਬਹੁਤ ਕੁਝ ਨਵਾਂ ਕਰਨ ਦੀ ਸਮਰੱਥਾ ਰੱਖਣ ਵਾਲੇ ਇਸ ‘ਨੂਰੀ ਮਸੀਹੇ’ ਤੋਂ ਪੰਜਾਬੀ ਸੰਗੀਤ-ਜਗਤ ਅਤੇ ਸਮਾਜ ਨੂੰ ਬਹੁਤ ਸਾਰੀਆਂ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਹਨ। ਬਹੁ-ਕਲਾਵਾਂ ਦੇ ਸ਼ਾਨਦਾਰ ਸੁਮੇਲ ਇਸ ਨੌਜਵਾਨ ਦੇ ਜਨਮ ਦਿਨ ’ਤੇ ਦਿਲ ਦੀਆਂ ਗਹਿਰਾਈਆਂ ’ਚੋਂ ਮੁਬਾਰਿਕ ਦਿੰਦਿਆਂ, ਉਨਾਂ ਦੀ ਤੰਦਰੁਸਤੀ ਅਤੇ ਲੋਕ ਗੀਤ ਦੇ ਹਾਣ ਦੀ ਉਮਰ ਦੀਆਂ ਦੁਆਵਾਂ ਕਰਦਾ ਹਾਂ।
ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਨਰਿੰਦਰ ਨੂਰ, ਲੁਧਿਆਣਾ 9814203570