ਕੰਗ ਤੇ ਸਿੰਗਲਾ ਦੱਸਣ ਰਾਹੁਲ ਤੇ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ : ਡਾ. ਸੁਭਾਸ਼ ਸ਼ਰਮਾ

ਮਾਨ ਸਰਕਾਰ ਨੇ ਬੁਢਾਪਾ ਪੈਨਸ਼ਨ ਨਾ ਵਧਾ ਕੇ 30 ਲੱਖ ਬਜ਼ੁਰਗਾਂ ਅਤੇ ਵਿਧਵਾ ਭੈਣਾਂ ਨਾਲ ਕੀਤਾ ਧੋਖਾ : ਡਾ: ਸੁਭਾਸ਼ ਸ਼ਰਮਾ
ਭਾਜਪਾ ਉਮੀਦਵਾਰ ਨੇ ਰੋਪੜ, ਕਾਠਗੜ੍ਹ, ਨੂਰਪੁਰ ਬੇਦੀ ਅਤੇ ਲਾਲਪੁਰ ਵਿੱਚ ਕੀਤਾ ਤੂਫਾਨੀ ਚੋਣ ਪ੍ਰਚਾਰ

ਰੋਪੜ/ਨੂਰਪੁਰ ਬੇਦੀ : ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਤੇ ‘ਆਪ’ ਦੇ ਉਮੀਦਵਾਰਾਂ ਵਿਜੇਂਦਰ ਸਿੰਗਲਾ ਅਤੇ ਮਲਵਿੰਦਰ ਕੰਗ ਨੂੰ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ? ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਦੇ ਚੋਣ ਭਾਸ਼ਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਹੁਲ ਕਹਿ ਰਹੇ ਹਨ ਕਿ ਉਨ੍ਹਾਂ ਦੀ ਵੋਟ ਅਰਵਿੰਦ ਕੇਜਰੀਵਾਲ ਨੂੰ ਜਾਵੇਗੀ ਅਤੇ ਕੇਜਰੀਵਾਲ ਆਪਣੀ ਵੋਟ ਰਾਹੁਲ ਨੂੰ ਦੇਣਗੇ। ਡਾ: ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਆਗੂ ਕਦੇ ਵੀ ਇੱਕ ਦੂਜੇ ਦੀਆਂ ਗਲਤੀਆਂ ਵਿਰੁੱਧ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਦੀ ਆਪਸ ਵਿਚ ਸੈਟਿੰਗ ਹੈ। ਉਨ੍ਹਾਂ ਨੇ ਕੰਗ ਅਤੇ ਸਿੰਗਲਾ ਨੂੰ ਸੁਚੇਤ ਕੀਤਾ ਕਿ ਉਹ ਲੋਕਾਂ ਨੂੰ ਮੂਰਖ ਨਾ ਬਣਾਉਣ ਕਿਉਂਕਿ ਜਨਤਾ ਹੁਣ ਸੱਚ ਜਾਣ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਤੋਂ ਬਦਲਾ ਲੈਣ ਲਈ ਕਾਹਲੀ ਚ ਹਨ ।

ਅੱਜ ਰੋਪੜ, ਨੂਰਪੁਰ ਬੇਦੀ ਅਤੇ ਲਾਲਪੁਰ ਵਿਖੇ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਭਗਵੰਤ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਇਸ ਨੂੰ ‘ਝੂਠ ਦੀ ਸਰਕਾਰ’ ਕਰਾਰ ਦਿੱਤਾ। ਡਾ: ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਬਜ਼ੁਰਗਾਂ ਨੂੰ ਵਧੀ ਹੁਈ ਤਾਂ ਦੂਰ  ਪੁਰਾਣੀ ਪੈਨਸ਼ਨ ਵੀ ਟਾਈਮ ਸਿਰ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 30 ਲੱਖ ਔਰਤਾਂ, ਜਿਨ੍ਹਾਂ ਵਿੱਚ ਬਜ਼ੁਰਗ ਅਤੇ ਸਾਡੀਆਂ ਵਿਧਵਾ ਭੈਣਾਂ ਵੀ ਸ਼ਾਮਲ ਹਨ, ਨਾਲ ਭਗਵੰਤ ਮਾਨ ਸਰਕਾਰ ਨੇ ਧੋਖਾ ਕੀਤਾ ਹੈ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਰੋਜ਼ਾਨਾ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਰਾਜਨੀਤੀ ਖਤਮ ਹੋ ਚੁੱਕੀ ਹੈ ਅਤੇ ਲੋਕ ਹੁਣ ਮੋਦੀ ਨੂੰ ਮੌਕਾ ਦੇਣਾ ਚਾਹੁੰਦੇ ਹਨ।

ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਡੇਰਾ ਬਾਬਾ ਗੋਸਾਈਂ ਆਣਾ ਕੁਰਾਲੀ ਵਿਖੇ ਮੱਥਾ ਟੇਕਿਆ ਅਤੇ ਬਾਬਾ ਧਨਰਾਜ ਮਹੰਤ ਗਿਰੀ ਜੀ ਦਾ ਆਸ਼ੀਰਵਾਦ ਲਿਆ | ਡਾ: ਸ਼ਰਮਾ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵੀ ਮੱਥਾ ਟੇਕਿਆ । ਭਾਜਪਾ ਉਮੀਦਵਾਰ ਨੇ ਰੋਪੜ, ਨੂਰਪੁਰ ਬੇਦੀ ਅਤੇ ਲਾਲਪੁਰ ਵਿੱਚ ਦਰਜਨ ਦੇ ਕਰੀਬ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਵਰਕਰ ਅਤੇ ਸਥਾਨਕ ਲੋਕ ਉਨ੍ਹਾਂ ਦੇ ਨਾਲ ਸਨ। ਚੋਣ ਪ੍ਰਚਾਰ ਦੌਰਾਨ ਡਾ: ਸੁਭਾਸ਼ ਸ਼ਰਮਾ ਨੂੰ ਪੇਂਡੂ ਜਾਂ ਸ਼ਹਿਰੀ ਖੇਤਰਾਂ ਵਿਖੇ ਬਜ਼ੁਰਗਾਂ, ਔਰਤਾਂ ਅਤੇ ਖਾਸ ਕਰਕੇ ਨੌਜਵਾਨਾਂ ਦਾ ਖਾਸ ਸਹਿਯੋਗ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਾਫ ਸਬੂਤ ਹੈ ਕਿ ਇਸ ਲੋਕ ਸਭਾ ਹਲਕੇ ਵਿੱਚ ਭਾਜਪਾ ਦਾ ਸਮਰਥਨ ਵਧਦਾ ਜਾ ਰਿਹਾ ਹੈ ।

Scroll to Top
Latest news
डीएवी यूनिवर्सिटी ने जीता स्टेट यूथ फेस्टिवल में लुड्डी में पहला स्थान विश्व भूमि दिवस मनाया  जिला स्तरीय सशस्त्र सेना झंडा दिवस के अवसर पर 3 लाख 20 हजार रुपये की आर्थिक सहायता वितरित पत्रकार सुमेश शर्मा के पिता श्री कमल कुमार शर्मा का निधन, डिजिटल मीडिया एसोसिएशन ने प्रकट किया गहरा ... प्रिंट एंड इलेक्ट्रॉनिक मीडिया एसोसिएशन (PEMA)की कार्यकारणी द्वारा गठित मेंबरशिप कमेटी की पहली बैठक ... मुख्यमंत्री भगवंत मान के नेतृत्व में पंजाब बनेगा रंगला पंजाब: कैबिनेट मंत्री जालंधर में 21वीं पशुधन गणना की शुरुआत- जिले के 956 गांवों और 250 वार्डों में गणना के काम के लिए 36 स... माई भागो आर्म्ड फोर्सेज प्रोपरेटरी इंस्टीट्यूट, मोहाली में दाखिला शुरू आम आदमी पार्टी की शुक्राना यात्रा: पटियाला से अमृतसर तक जीत का जश्न सोशल मीडिया पर प्रसारित आपत्तिजनक वीडियो के खिलाफ जालंधर ग्रामीण पुलिस ने की सख़्त कार्रवाई